Close

In the district level games, experienced senior players showed their mettle

Publish Date : 02/10/2023
In the district level games, experienced senior players showed their mettle

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ -2023 ਸੀਜ਼ਨ 2

ਜ਼ਿਲ੍ਹਾ ਪੱਧਰੀ ਖੇਡਾਂ ‘ਚ ਤਜ਼ਰਬੇਕਾਰ ਬਜ਼ੁਰਗ ਖਿਡਾਰੀਆਂ ਨੇ ਵਿਖਾਏ ਜੌਹਰ

ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਕੀਤੀ ਹੌਂਸਲਾ ਅਫਜ਼ਾਈ

ਰੂਪਨਗਰ, 2 ਅਕਤੂਬਰ: ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਮਲ ਨੌਜਵਾਨ ਅਤੇ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ ਅਤੇ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ.ਬਲਜਿੰਦਰ ਸਿੰਘ ਗਰੇਵਾਲ ਨੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਵਿਅਕਤੀ ਤੱਕ ਨੂੰ ਖੇਡ ਦੇ ਮੈਦਾਨ ਵਿਚ ਲਿਆਉਣ ਦਾ ਚੰਗਾ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿੱਥੇ ਇਕ ਪਾਸੇ ਬੱਚੇ ਮੈਦਾਨ ਵਿੱਚ ਆਏ ਹਨ ,ਉੱਥੇ ਹੀ ਬੁਜ਼ੁਰਗ ਅਪਣੇ ਤਜਰਬਿਆਂ ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ। ਤਜ਼ਰਬੇਕਾਰ ਬਜ਼ੁਰਗ ਖਿਡਾਰੀਆਂ ਦੇ ਮੈਦਾਨ ਵਿੱਚ ਆਉਣ ਕਰਨ ਨਵੇਂ ਖਿਡਾਰੀ ਪੈਦਾ ਹੋਣਗੇ ਅਤੇ ਦੇਸ਼ ਵਿਦੇਸ਼ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨਗੇ।

ਅੱਜ ਸਾਰੇ ਪਤਵੰਤੇ ਸੱਜਣਾਂ ਵੱਲੋਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਕੇ ਸ਼ਰਧਾਂਜਲੀ ਭੇਟ ਕਰਨ ਦਾ ਸੱਦਾ ਦਿੱਤਾ।

ਅੱਜ ਚਲਾਈ ਗਈ ਸਵੱਛਤਾ ਹੀ ਸੇਵਾ ਅਭਿਆਨ ਤਹਿਤ ‘ਇਕ ਤਰੀਕ, ਇਕ ਘੰਟਾ, ਇੱਕਠੇ ਸ਼੍ਰਮਦਾਨ’ ਦੇ ਮੌਕੇ ’ਤੇ ਜ਼ਿਲ੍ਹਾ ਖੇਡ ਅਫ਼ਸਰ ਵੱਲੋ ਸ਼੍ਰਮਦਾਨ ਗਤੀਵਿਧੀ ਦੀ ਅਗਵਾਈ ਕੀਤੀ ਅਤੇ ਹੋਰਨਾਂ ਨੂੰ ਵੀ ਸ਼੍ਰਮਦਾਨ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ ਨੂੰ ਸਮਰਪਿਤ ਦੇਸ਼ ਭਰ ਵਿਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਸ ਜਨ ਅੰਦੋਲਨ ਦਾ ਹਿੱਸਾ ਬਣ ਕੇ ਸਵੱਛਤਾ ਬਣਾਈ ਰੱਖਣ ਦਾ ਪ੍ਰਣ ਕਰਨਾ ਹੋਵੇਗਾ।

ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਖੇਡ ਓਵਰਆਲ ਇੰਚਾਰਜ ਭੀਮ ਰਾਓ, ਸ਼੍ਰੀਮਤੀ ਸਰਨਜੀਤ ਕੌਰ ਜਿਲਾ ਖੇਡ ਕੋਆਰਡੀਨੇਟਰ, ਸ਼੍ਰੀਮਤੀ ਹਰਪ੍ਰੀਤ ਕੌਰ, ਸ੍ਰੀ ਵਰਿੰਦਰ ਸਿੰਘ, ਸ੍ਰੀ ਕਰਨੈਲ ਸਿੰਘ, ਸ਼੍ਰੀ ਚਰਨਜੀਤ ਸਿੰਘ ਚੱਕਲ ਅਤੇ ਮੀਡੀਆਂ ਇੰਚਾਰਜ ਮਨਜਿੰਦਰ ਸਿੰਘ ਚੱਕਲ ਦੱਸਿਆ ਕਿ ਅੰਡਰ 21 ਲੜਕੀਆਂ ਖੋ-ਖੋ ਦੇ ਮੁਕਾਬਲੇ ਵਿੱਚ ਰੂਪਨਗਰ ‘ਏ’ ਦੀ ਟੀਮ ਨੇ ਪਹਿਲਾ ਸਥਾਨ, ਸ੍ਰੀ ਅਨੰਦਪੁਰ ਸਾਹਿਬ ਏ ਦੀ ਟੀਮ ਨੇ ਦੂਸਰਾ ਸਥਾਨ ਅਤੇ ਨੂਰਪੁਰਬੇਦੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 21 ਲੜਕੀਆਂ ਵਿੱਚ ਚੈੱਸ ਮੁਕਾਬਲੇ ਵਿੱਚ ਸ਼੍ਰਿਸਟੀ ਕੌਲ ਨੇ ਪਹਿਲਾ ਸਥਾਨ, ਜੈਸਮੀਨ ਕੌਰ ਨੇ ਦੂਸਰਾ ਸਥਾਨ ਅਤੇ ਨਵਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 17 ਲੜਕਿਆਂ ਵਿੱਚ ਕਬੱਡੀ ਦੇ ਮੁਕਾਬਲੇ ਵਿੱਚ ਸ੍ਰੀ ਅਨµਦਪੁਰ ਸਾਹਿਬ ‘ਏ’ ਦੀ ਟੀਮ ਨੇ ਪਹਿਲਾ ਸਥਾਨ, ਨੂਰਪੁਰਬੇਦੀ ‘ਏ’ ਦੀ ਟੀਮ ਨੇ ਦੂਸਰਾ ਸਥਾਨ ਅਤੇ ਸ੍ਰੀ ਅਨੰਦਪੁਰ ਸਾਹਿਬ ‘ਬੀ’ ਤੇ ਰੂਪਨਗਰ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੀਆਂ ਹੈਂਡਬਾਲ ਦੇ ਮੁਕਾਬਲੇ ਵਿੱਚ ਪਹਿਲੇ ਮੈਚ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਟੀਮ ਨੇ ਗਰੀਨ ਵੇ ਸਕੂਲ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੂੰ ਪਜ 5-4 ਹਰਾਇਆ। ਦੂਸਰੇ ਮੈਚ ਵਿੱਚ ਖਾਲਸਾ ਕੋਚਿੰਗ ਸੈਂਟਰ ਰੂਪਨਗਰ ਦੀ ਟੀਮ ਨੇ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਰੂਪਨਗਰ ਨੂੰ 15-1 ਨਾਲ ਹਰਾਇਆ।

ਅੰਡਰ 17 ਵਾਲੀਬਾਲ ਦੇ ਪਹਿਲੇ ਮੁਕਾਬਲੇ ਵਿੱਚ ਮੋਰਿੰਡਾ ‘ਏ’ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ‘ਬੀ’ ਦੀ ਟੀਮ ਨੂੰ ਹਰਾਇਆ ਦੂਸਰੇ ਮੁਕਾਬਲੇ ਵਿੱਚ ਰੂਪਨਗਰ ਬੀ ਦੀ ਟੀਮ ਨੇ ਮੋਰਿੰਡਾ ਬੀ ਦੀ ਟੀਮ ਨੂੰ ਹਰਾਇਆ ਤੀਸਰੇ ਮੁਕਾਬਲੇ ਵਿੱਚ ਰੂਪਨਗਰ ‘ਏ’ ਦੀ ਟੀਮ ਨੇ ਨੂਰਪੁਰਬੇਦੀ ‘ਬੀ’ ਦੀ ਟੀਮ ਨੂੰ ਹਰਾਇਆ ਚੌਥੇ ਮੁਕਾਬਲੇ ਵਿੱਚ ਸ੍ਰੀ ਅਨੰਦਪੁਰ ਸਾਹਿਬ ‘ਏ’ ਦੀ ਟੀਮ ਨੇ ਰੂਪਨਗਰ ‘ਬੀ’ ਦੀ ਟੀਮ ਨੂੰ ਹਰਾਇਆ। ਪੰਜਵਾਂ ਮੈਚ ਸੈਮੀਫਾਈਨਲ ਵਿੱਚ ਸ੍ਰੀ ਅਨੰਦਪੁਰ ਸਾਹਿਬ ‘ਏ ਦੀ ਟੀਮ ਨੇ ਨੂਰਪੁਰਬੇਦੀ ‘ਏ’ ਦੀ ਟੀਮ ਨੂੰ ਹਰਾਇਆ। ਛੇਵੇਂ ਅਤੇ ਦੂਜੇ ਸੈਮੀਫਾਈਨਲ ਵਿੱਚ ਰੂਪਨਗਰ ‘ਏ’ ਦੀ ਟੀਮ ਨੇ ਮੋਰਿੰਡਾ ਏ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬੈਡਮਿੰਟਨ ਅੰਡਰ 14 ਸਾਲਾ ਲੜਕਿਆਂ ਦੇ ਮੁਕਾਬਲੇ ਵਿੱਚ ਦਿਸ਼ਾਂਤਰ ਦਿਸ਼ਾਂਤ ਰਾਠੋੜ ਨੇ ਪਹਿਲਾ ਸਥਾਨ, ਕਾਨਵ ਨੇ ਦੂਸਰਾ ਸਥਾਨ ਸਕਸ਼ਮ ਨੇਤੀਸਾ ਸਥਾਨ ਹਾਸਿਲ ਕੀਤਾ। ਅੰਡਰ 14 ਸਾਲਾ ਲੜਕੀਆਂ ਵਿੱਚ ਸਹਿਜ ਨੇ ਪਹਿਲਾ ਸਥਾਨ, ਜਾਣਵੀ ਰਾਸ਼ੀ ਨੇ ਦੂਸਰਾ ਸਥਾਨ ਅਤੇ ਹਰਜਸ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 17 ਸਾਲਾ ਲੜਕਿਆਂ ਵਿੱਚ ਅਰਮਾਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅੜ੍ਹਾਂ ਅਰੋੜਾ ਨੇ ਦੂਸਰਾ ਸਥਾਨ ਅਤੇ ਤੁਸ਼ਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਅੰਡਰ 17 ਲੜਕੀਆਂ ਵਿੱਚ ਜਾਨਵੀ ਜੱਗੀ ਨੇ ਪਹਿਲਾ ਸਥਾਨ, ਸੁਹਾਨੀ ਨਾਰਗ ਨੇ ਦੂਸਰਾ ਸਥਾਨ ਅਤੇ ਅਸ਼ਿਕਾ ਸੈਣੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ।

ਇਸ ਮੌਕੇ ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ੍ਰੀ ਦਵਿੰਦਰ ਸਿੰਘ ਘਨੌਲਾ, ਸ੍ਰੀਮਤੀ ਰੇਨੂ, ਸ੍ਰੀਮਤੀ ਇੰਦਰਜੀਤ ਕੌਰ ਭਲਿਆਣ, ਸ੍ਰੀਮਤੀ ਰੀਤੂ ਸਤਲੁਜ ਪਬਲਿਕ ਸਕੂਲ, ਸ੍ਰੀ ਨਰਿੰਦਰ ਬੇਲਾ ਆਦਿ ਹਾਜ਼ਰ ਸਨ।

ਲੜਕੀਆਂ ਦੇ ਵਰਗ ਵਿੱਚ ਮਰੀਦੂ ਨੇ ਪਹਿਲਾ ਸਥਾਨ, ਸ਼ਿਵਾਨੀ ਨੇ ਦੂਸਰਾ ਸਥਾਨ ਪਵਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਸਾਲ ਦੇ ਮਰਦਾਂ ਵਰਗ ਵਿੱਚ 800 ਮੀਟਰ ਦੌੜ ਵਿੱਚ ਅਵਤਾਰ ਸਿੰਘ ਰੂਪਨਗਰ ਨੇ ਪਹਿਲਾ ਸਥਾਨ ਅਤੇ ਕੁਲਦੀਪ ਸਿੰਘ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ 31 ਤੋਂ 40 ਸਾਲ ਦੀਆਂ ਔਰਤਾਂ ਵਰਗ ਵਿੱਚ 800 ਮੀਟਰ ਦੌੜ ਵਿੱਚ ਸਤਿੰਦਰ ਕੌਰ ਰੂਪਨਗਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ 41 ਤੋਂ 55 ਸਾਲ ਦੀਆਂ ਔਰਤ ਵਰਗ ਵਿੱਚ 800 ਮੀਟਰ ਦੌੜ ਵਿੱਚ ਸੋਨੀਆ ਰਾਣਾ ਨੂਰਪੁਰਬੇਦੀ ਨੇ ਪਹਿਲਾ ਸਥਾਨ, ਬਲਜੀਤ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਹਰਜੀਤ ਕੌਰ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਉਮਰ ਵਰਗ 31 ਤੋ 40 ਸਾਲ ਦੀਆਂ ਔਰਤ ਵਰਗ ਵਿੱਚ ‘ਡਿਸਕਸ ਥਰ’ਵਿੱਚ ਗੁਰਮੀਤ ਕੌਰ ਮੋਰਿੰਡਾ ਨੇ ਪਹਿਲਾ ਸਥਾਨ ਅਤੇ ਬਲਜਿੰਦਰ ਕੌਰ ਮੋਰਿੰਡਾ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਇਸੀ ਵਰਗ ਦੇ ਮਰਦਾਂ ਵਿੱਚ ‘ਡਿਸਕਸ ਥਰੋਅ ਵਿੱਚ ਬਲਵਿੰਦਰ ਸਿੰਘ ਨੂਰਪੁਰਬੇਦੀ ਨੇ ਪਹਿਲਾ ਸਥਾਨ, ਰਾਜਬੀਰ ਸਿੰਘ ਮੋਰਿੰਡਾ ਨੇ ਦੂਸਰਾ ਸਥਾਨ ਅਤੇ ਸੁਖਪ੍ਰੀਤ ਸਿੰਘ ਨੂਰਪੁਰਬੇਦੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਸਾਲ ਉਮਰ ਵਰਗ ਦੇ ਮਰਦਾਂ ਵਿੱਚ ‘ਲੰਬੀ ਛਾਲ’ ਵਿੱਚ ਵਿਜੇ ਕੁਮਾਰ ਨੂਰਪੁਰਬੇਦੀ ਨੇ ਪਹਿਲਾ ਸਥਾਨ, ਕਮਲਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਦੂਸਰਾ ਸਥਾਨ ਅਤੇ ਕੁਲਵਿੰਦਰ ਸਿੰਘ ਨੂਰਪੁਰਬੇਦੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਵਰਗ ਦੀਆਂ ਔਰਤਾਂ ਵਿੱਚ ਲੰਬੀ ਛਾਲ ਸੁਰਿੰਦਰ ਕੌਰ ਨੂਰਪੁਰਬੇਦੀ ਨੇ ਪਹਿਲਾ ਸਥਾਨ, ਮਾਇਆ ਦੇਵੀ ਰੂਪਨਗਰ ਨੇ ਦੂਸਰਾ ਸਥਾਨ ਅਤੇ ਸੀਮਾ ਰਾਣੀ ਨੂਰਪੁਰਬੇਦੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਸਾਲ ਦੀਆਂ ਔਰਤਾਂ ਵਰਗ ‘ਚ 100 ਮੀਟਰ ਦੌੜ ਵਿੱਚ ਮਾਇਆ ਦੇਵੀ ਰੂਪਨਗਰ ਨੇ ਪਹਿਲਾ ਸਥਾਨ ਅਤੇ ਸਿਮਰਨਜੀਤ ਕੌਰ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਸਾਲ ਦੇ ਮਰਦਾਂ ਵਿੱਚ 100 ਮੀਟਰ ਦੌੜ ਵਿੱਚ ਕਮਲਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਅਤੇ ਕੁਲਵਿੰਦਰ ਸਿੰਘ ਨੂਰਪੁਰਬੇਦੀ ਨੇ ਦੂਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਸਾਲ ਦੇ ਮਰਦਾਂ ਵਿੱਚ ਸਾਰਟਪੁੱਟ ਸੁਖਪ੍ਰੀਤ ਸਿੰਘ ਨੂਰਪੁਰਬੇਦੀ ਨੇ ਪਹਿਲਾ ਸਥਾਨ, ਦਵਿੰਦਰ ਸਿੰਘ ਰੂਪਨਗਰ ਨੇ ਦੂਸਰਾ ਸਥਾਨ ਅਤੇ ਸੁਖਜਿੰਦਰ ਨੇ ਸਿੰਘ ਰੂਪ ਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

31 ਤੋਂ 40 ਸਾਲ ਔਰਤਾਂ ਵਿੱਚ ਸ਼ਾਰਟਪੁੱਟ ਵਿੱਚ ਸਰਬਜੀਤ ਕੌਰ ਮੋਰਿੰਡਾ ਨੇ ਪਹਿਲਾ ਸਥਾਨ, ਗੁਰਮੀਤ ਕੌਰ ਮੋਰਿੰਡਾ ਨੇ ਦੂਸਰਾ ਸਥਾਨ ਅਤੇ ਸੀਮਾ ਰਾਣੀ ਨੂਰਪੁਰਬੇਦੀ ਨੀ ਤੀਸਰਾ ਸਥਾਨ ਹਾਸਿਲ ਕੀਤਾ।

ਉਮਰ ਵਰਗ 41 ਤੋਂ 55 ਸਾਲ ਦੀਆਂ ਔਰਤਾਂ ਵਿੱਚ 100 ਮੀਟਰ ਦੌੜ ਵਿੱਚ ਰਣਬੀਰ ਕੌਰ ਰੋਪੜ ਨੇ ਪਹਿਲਾ ਸਥਾਨ, ਹਰਪ੍ਰੀਤ ਕੌਰ ਰੋਪੜ ਨੇ ਦੂਸਰਾ ਸਥਾਨ ਅਤੇ ਅੰਜੂ ਬਾਲਾ ਮੋਰਿੰਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 41 ਤੋਂ 55 ਸਾਲ ਦੇ ਮਰਦਾਂ ਵਿੱਚ 100 ਮੀਟਰ ਦੌੜ ਵਿੱਚ ਵਰਿੰਦਰ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਨਰਿੰਦਰ ਸਿੰਘ ਰੂਪਨਗਰ ਨੇ ਦੂਸਰਾ ਸਥਾਨ ਅਤੇ ਜਸਵਿੰਦਰ ਸਿੰਘ ਨੂਰਪੁਰਬੇਦੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 41 ਤੋਂ 55 ਸਾਲਾ ਮਰਦਾਂ ਦੇ ਵਰਗ ਵਿੱਚ 800 ਮੀਟਰ ਦੌੜ ਵਿੱਚ ਗੁਰਵਿੰਦਰ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਜਸਵਿੰਦਰ ਸਿੰਘ ਨੂਰਪੁਰਬੇਦੀ ਨੇ ਦੂਸਰਾ ਸਥਾਨ ਅਤੇ ਰਣਧੀਰ ਸਿੰਘ ਪੜੀ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 41 ਤੋਂ 55 ਸਾਲ ਔਰਤ ਵਰਗ ਵਿੱਚ 800 ਮੀਟਰ ਦੌੜ ਵਿੱਚ ਸੋਨੀਆ ਰਾਣਾ ਨੂਰਪੁਰਬੇਦੀ ਨੇ ਪਹਿਲਾ ਸਥਾਨ, ਬਲਜੀਤ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਹਰਜੀਤ ਕੌਰ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 41 ਤੋਂ 55 ਸਾਲਾ ਔਰਤ ਵਰਗ ਵਿੱਚ ‘ਸ਼ਾਟਪੁੱਟ’ ਵਿੱਚ ਸ਼ਰਨਜੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ ਅਤੇ ਰਣਵੀਰ ਕੌਰ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ 41 ਤੋਂ 55 ਉਮਰ ਵਰਗ ਦੇ ਮਰਦਾਂ ਵਿੱਚ ‘ਸਾਟਪੁੱਟ’ ਵਿੱਚ ਬਲਵਿੰਦਰ ਸਿੰਘ ਸਪੁੱਤਰ ਸ਼੍ਰੀ ਹਰਭਜਨ ਸਿੰਘ ਰੂਪ ਨਗਰ ਨੇ ਪਹਿਲਾ ਸਥਾਨ, ਅਤੇ ਬਲਵਿੰਦਰ ਸਿੰਘ ਸਪੁੱਤਰ ਸ਼੍ਰੀ ਰਾਮ ਲਾਲ ਸ੍ਰੀ ਅਨੰਦਪੁਰ ਸਾਹਿਬ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ 41 ਤੋ 55 ਸਾਲ ਵਰਗ ਦੇ ਮਰਦਾਂ ਵਿੱਚ 3000 ਮੀਟਰ ਦੌੜ ਵਿੱਚ ਅਜੇ ਕੁਮਾਰ ਸ੍ਰੀ ਚਮਕੌਰ ਸਾਹਿਬ ਨੇ ਪਹਿਲਾ ਸਥਾਨ, ਮਨਜੀਤ ਸਿµਘ ਰੂਪਨਗਰ ਨੇ ਦੂਸਰਾ ਸਥਾਨ ਅਤੇ ਜੋਗਿੰਦਰ ਸਿੰਘ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 41 ਤੋਂ 55 ਸਾਲ ਔਰਤਾਂ ਵਿੱਚ 3000 ਮੀਟਰ ਵਾਕ ਵਿੱਚ ਸੁਖਵਿੰਦਰ ਕੌਰ ਰੂਪ ਨਗਰ ਨੇ ਪਹਿਲਾ ਸਥਾਨ, ਹਾਸਿਲ ਕਰ ਮਾਣ ਮਹਿਸੂਸ ਕੀਤਾ।41 ਤੋਂ 55 ਸਾਲ ਔਰਤਾਂ ਵਰਗ ਵਿੱਚ ਲੰਬੀ ਛਾਲ ਵਿੱਚ ਕੁਲਦੀਪ ਕੌਰ ਨੂਰਪੁਰਬੇਦੀ ਨੇ ਪਹਿਲਾ ਸਥਾਨ, ਚਾਂਦ ਰਾਣੀ ਰਾਣਾ ਰੂਪਨਗਰ ਨੇ ਦੂਸਰਾ ਸਥਾਨ ਪੂਨਮ ਰਾਣੀ ਅਨੰਦਪੁਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ।

41 ਤੋਂ 55 ਸਾਲ ਮਰਦਾਂ ਵਿੱਚ ਲµਬੀ ਛਾਲ ਵਿੱਚ ਕ੍ਰਾਂਤੀ ਪਾਲ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਹਾਸਿਲ ਕੀਤਾ ਅਤੇ ਜਤਿੰਦਰ ਸਿੰਘ ਰੂਪ ਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਉਮਰ ਵਰਗ 55 ਤੋਂ 65 ਸਾਲਾ ਮਰਦਾਂ ਵਿੱਚ 800 ਮੀਟਰ ਦੌੜ ਵਿੱਚ ਉਰਮੇਸ਼ ਕੁਮਾਰ ਰੂਪਨਗਰ ਨੇ ਪਹਿਲਾ ਸਥਾਨ, ਧਰਮਪਾਲ ਨੂਰਪੁਰਬੇਦੀ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਉਮਰ ਵਰਗ 55 ਤੋਂ 65 ਸਾਲ ਦੀਆਂ ਔਰਤਾਂ ਵਿੱਚ 100 ਮੀਟਰ ਦੌੜ ਵਿੱਚ ਕੁਲਦੀਪ ਕੌਰ ਰੋਪੜ ਨੇ ਪਹਿਲਾ ਸਥਾਨ ਅਤੇ ਸੁਰਿੰਦਰ ਕੌਰ ਰੋਪੜ ਨੇ ਦੂਸਰਾ ਸਥਾਨ ਜਿੱਤ ਕੇ ਮਾਣ ਹਾਸਿਲ ਕੀਤਾ।

ਉਮਰ ਵਰਗ 55 ਤੋਂ 65 ਸਾਲ ਮਰਦਾਂ ਦੇ ਵਰਗ ਵਿੱਚ ਲµਬੀ ਛਾਲ ਵਿੱਚ ਸੁਰਮਖ ਸਿੰਘ ਮੋਰਿੰਡਾ ਨੇ ਪਹਿਲਾ ਸਥਾਨ, ਹਾਸਿਲ ਕੀਤਾ। ਉਮਰ ਵਰਗ 55 ਤੋਂ 65 ਸਾਲ ਦੀਆਂ ਔਰਤਾਂ ਵਿੱਚ ਲੰਬੀ ਛਾਲ ’’ਚ ਸੁਰਿੰਦਰ ਕੌਰ ਰੂਪਨਗਰ ਨੇ ਪਹਿਲਾ ਸਥਾਨ ਹਾਸਿਲ ਕਰ ਮਾਣ ਮਹਿਸੂਸ ਕੀਤਾ।

55 ਤੋਂ 65 ਸਾਲ ਔਰਤ ਵਰਗ ਵਿੱਚ ‘ਸ਼ਾਟਪੁੱਟ’ ਵਿੱਚ ਹਰਜਿੰਦਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਦਵਿੰਦਰਬੀਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਰਵਨੀਤ ਸੋਨੀ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

55 ਸਾਲ ਤੋਂ 65 ਸਾਲਾ ਵਰਗ ਮਰਦਾਂ ਵਿੱਚ ‘ਸ਼ਾਟਪੁੱਟ’ ਵਿੱਚ ਦਿਲਬਾਗ ਸਿੰਘ ਰੂਪਨਗਰ ਨੇ ਪਹਿਲਾ ਸਥਾਨ ਅਤੇ ਸੁਰਜੀਤ ਸਿµਘ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ।
55 ਤੋ 65 ਸਾਲ ਦੀਆਂ ਔਰਤਾਂ ਵਿੱਚ 3000 ਮੀਟਰ ਦੌੜ ਵਿੱਚ ਕੁਲਦੀਪ ਕੌਰ ਰੂਪਨਗਰ ਨੇ ਪਹਿਲਾ ਸਥਾਨ ਅਤੇ ਦਵਿੰਦਰ ਕੌਰ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ।
55 ਤੋਂ 65 ਸਾਲ ਮਰਦਾਂ ਵਿੱਚ 3000 ਮੀਟਰ ਵਾਕ ਵਿੱਚ ਧਰਮਪਾਲ ਸਿੰਘ ਨੂਰਪੁਰਬੇਦੀ ਨੇ ਪਹਿਲਾ ਸਥਾਨ,, ਬਦਨ ਸਿੰਘ ਨੇ ਦੂਸਰਾ ਸਥਾਨ ਅਤੇ ਅਮਰਜੀਤ ਸਿੰਘ ਰੂਪ ਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਉਮਰ ਵਰਗ 65 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਰਗ ਵਿੱਚ 100 ਮੀਟਰ ਦੌੜ ਵਿੱਚ ਊਸ਼ਾ ਸਿੱਕਾ ਰੂਪਨਗਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਜੌਹਰ ਵਿਖਾਏ।
ਅਤੇ 65 ਸਾਲ ਤੋਂ ਵੱਧ ਮਰਦਾਂ ਵਿੱਚ ਲੰਬੀ ਛਾਲ ਰਾਜਕੁਮਾਰ ਰੂਪਨਗਰ ਨੇ ਪਹਿਲਾ ਸਥਾਨ ਜਿੱਤ ਕੇ ਮਾਣ ਮਹਿਸੂਸ ਕੀਤਾ।

65 ਸਾਲ ਤੋਂ ਵੱਧ ਉਮਰ ਵਰਗ ਦੀ ਦੀਆਂ ਔਰਤਾਂ ਵਿੱਚ 800 ਮੀਟਰ ਦੀ ਦੌੜ ਵਿੱਚ ਬਲਵੀਰ ਕੌਰ ਰੂਪਨਗਰ ਨੇ ਪਹਿਲਾ ਸਥਾਨ ਜਿੱਤ ਕੇ ਮਾਣ ਮਹਿਸੂਸ ਕੀਤਾ।

65 ਸਾਲ ਤੋਂ ਉੱਪਰ ਮਰਦਾਂ ਦੇ ਵਰਗ ਵਿੱਚ ‘ਸਾਟਪੁੱਟ’ ਵਿੱਚ ਸੌਦਾਗਰ ਸਿੰਘ ਉੱਪਲ ਰੂਪਨਗਰ ਨੇ ਪਹਿਲਾ ਸਥਾਨ ਅਤੇ ਪ੍ਰਮੋਦ ਸਿੰਘ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ।

65 ਸਾਲ ਤੋਂ ਉਪਰ ਵਰਗ ਔਰਤਾਂ ਵਿੱਚ ‘ਸਾਟਪੁੱਟ’ ਵਿੱਚ ਊਸ਼ਾ ਸਿੱਕਾ ਰੂਪਨਗਰ ਨੇ ਪਹਿਲਾ ਸਥਾਨ ਹਾਸਿਲ ਕਰ ਮਾਣ ਮਹਿਸੂਸ ਕੀਤਾ।

65 ਸਾਲ ਉਮਰ ਵਰਗ ਦੀਆਂ ਔਰਤਾਂ ਵਿੱਚ 800 ਮੀਟਰ ਦੌੜ ਵਿੱਚ ਬਲਵੀਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਜਿੱਤ ਕੇ ਮਾਣ ਮਹਿਸੂਸ ਕੀਤਾ। ਉਮਰ ਵਰਗ 65 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ 800 ਮੀਟਰ ਦੀ ਦੌੜ ਵਿੱਚ ਸੋਹਣ ਸਿੰਘ ਚਾਹਲ ਰੂਪਨਗਰ ਨੇ ਪਹਿਲਾ ਸਥਾਨ, ਪ੍ਰਮੋਦ ਸਿੰਘ ਰੂਪਨਗਰ ਨੇ ਦੂਸਰਾ ਸਥਾਨ ਹਾਸਿਲ ਕੀਤਾ।

65 ਸਾਲ ਤੋਂ ਵੱਧ ਉਮਰ ਵਿੱਚ ਔਰਤਾਂ ਵਿੱਚ 3000 ਮੀਟਰ ਵਾਕ ਵਿੱਚ ਬਲਵੀਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਹੋਣ ਦਾ ਮਾਣ ਮਹਿਸੂਸ ਕੀਤਾ। 65 ਸਾਲ ਉਮਰ ਤੋਂ ਵੱਧ ਮਰਦਾਂ ਦੇ ਵਿੱਚ 3000 ਮੀਟਰ ਵਾਕ ਵਿੱਚ ਕੁਲਦੀਪ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਪਹਿਲਾ ਸਥਾਨ, ਗੁਰਮੇਲ ਸਿੰਘ ਨੂਰਪੁਰਬੇਦੀ ਨੇ ਦੂਸਰਾ ਸਥਾਨ ਅਤੇ ਮੋਹਨ ਸਿੰਘ ਰੂਪ ਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।