Close

Thousands of players of Rupnagar showed their talents in block level games on the second day under Games Watan Punjab: Deputy Commissioner Rupnagar

Publish Date : 03/09/2023
Thousands of players of Rupnagar showed their talents in block level games on the second day under Games Watan Punjab: Deputy Commissioner Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ-2 ਤਹਿਤ ਦੂਜੇ ਦਿਨ ਬਲਾਕ ਪੱਧਰੀ ਖੇਡਾਂ `ਚ ਰੂਪਨਗਰ ਦੇ ਹਜ਼ਾਰਾਂ ਖਿਡਾਰੀਆਂ ਨੇ ਦਿਖਾਏ ਆਪਣੀ ਪ੍ਰਤਿਭਾ ਦੇ ਜੌਹਰ: ਡਿਪਟੀ ਕਮਿਸ਼ਨਰ ਰੂਪਨਗਰ

ਰੂਪਨਗਰ, 3 ਸਤੰਬਰ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਲੋਕਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਸ਼ੁਰੂ ਕੀਤੀਆਂ ਗਈਆਂ `ਖੇਡਾਂ ਵਤਨ ਪੰਜਾਬ ਦੀਆਂ` ਤਹਿਤ ਅੱਜ ਰੂਪਨਗਰ ਦੇ ਦੂਜੇ ਦਿਨ ਬਲਾਕ ਪੱਧਰੀ ਖੇਡਾਂ ਵਿਚ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ ਜਿਸ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਖਿਡਾਰੀਆਂ ਵੱਲੋਂ ਇਸ ਦੌਰਾਨ ਫੁੱਟਬਾਲ, ਕਬੱਡੀ ਤੇ ਰੱਸਾ-ਕੱਸੀ ਦੇ ਖੇਡ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖੇਡਾਂ ਵਿੱਚ ਆਪਣੀ ਕਾਰੁਜਗਾਰੀ ਦਿਖਾਈ ਗਈ।

ਇਨ੍ਹਾਂ ਮੌਕੇ ਜਿਲ੍ਹਾ ਖੇਡ ਅਫਸਰ ਰੂਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ ਲੜਕੇ/ਲੜਕੀਆਂ ( ਅੰਡਰ 14, 17, ਅੰਡਰ 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ ਅਤੇ 50+ ਓਪਨ ਵਰਗ) ਵੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੇਡਾਂ ਬਲਾਕ ਪੱਧਰ ਤੋਂ ਬਾਅਦ ਜ਼ਿਲ੍ਹਾ ਪੱਧਰ ਅਤੇ ਫਿਰ ਰਾਜ ਪੱਧਰ ਤੇ ਕਰਵਾਈਆਂ ਜਾਣਗੀਆਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਰੂਪਨਗਰ ਬਲਾਕ ਵਿੱਚ ਵਾਲੀਬਾਲ ਅੰਡਰ-14 ਲੜਕਿਆਂ ਵਿਚ ਕਿਡਸ ਪੈਰਾਡਾਈਸ਼ ਰਗੀਲਪੁਰ ਨੇ ਪਹਿਲਾ ਸ਼ਥਾਨ ਅਤੇ ਨੂਹੋ ਕਾਲੋਨੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਿਤਾ। ਜਦਕਿ ਲੜਕੀਆਂ ਅੰਡਰ-14 ਵਿਚ ਸਰਕਾਰੀ (ਕੰਨਿਆ) ਸੀ. ਸੈ. ਸਕੂਲ ਰੂਪਨਗਰ ਨੇ ਪਹਿਲਾ ਸ਼ਥਾਨ ਅਤੇ ਪੰਜਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੂਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਿਤਾ।ਲੜਕੀਆਂ ਅੰਡਰ-17 ਵਿਚ ਸਰਕਾਰੀ ਹਾਈ ਸਕੂਲ ਰਹੀਪੂਰ ਨੇ ਪਹਿਲਾ ਸ਼ਥਾਨ ਹਾਸਿਲ ਕਿਤਾ।

ਫੂਟਬਾਲ ਅੰਡਰ-14 ਲੜਕੇ ਵਰਗ ਦੇ ਪਹਿਲੇ ਮੈਚ ਵਿਚ ਸ.ਸ.ਸ ਸਕੂਲ ਘਨੌਲੀ ਦੀ ਟੀਮ ਨੇ ਸੈਂਟ ਜੇਵੀਅਰ ਸਕੂਲ ਦੀ ਟੀਮ ਨੂੰ 3-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।ਦੂਜੇ ਮੈਚ ਵਿਚ ਰੂਪਨਗਰ ਫੂਟਬਾਲ ਕਲੱਬ ਦਾ ਮੈਚ ਕੇ.ਵੀ.ਐਸ ਨਾਲ ਹੋਣਾ ਸੀ ਪਰ ਰੂਪਨਗਰ ਫੂਟਬਾਲ ਕਲੱਬ ਨੂੰ ਵਾਕ ਓਵਰ ਮਿਲ ਗਿਆ। ਤੀਸਰੇ ਮੈਚ ਵਿਚ ਮੇਰੇ ਪੰਜਾਬ ਸਪੋਟਸ਼ ਕਲੱਬ ਰੂਪਨਗਰ ਦੀ ਟੀਮ ਨੇ ਗੁਰੁ ਨਾਨਕ ਅਕੈਡਮੀ ਲੋੋਧੀ ਮਾਜਰਾ ਦੀ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਚੌਥੇ ਮੈਚ ਵਿਚ ਸ.ਸ.ਸ.ਸਕੂਲ ਲੋਧੀ ਮਾਜਰਾ ਦੀ ਟੀਮ ਨੇ ਫੂਟਬਾਲ ਕਲੱਬ ਰੂਪਨਗਰ ਦੀ ਟੀਮ ਨੂੰ 1-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਪੰਜਵੇ ਮੈਚ ਵਿਚ ਸੈਂਟ ਕਾਰਮਲ ਸਕੂਲ ਕਟਲੀ ਦੀ ਟੀਮ ਨੇ ਪੰਜਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੂਰ ਜਿੰਮੀਦਾਰਾ ਦੀ ਟੀਮ ਨੂੰ 4-1 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।

ਫੂਟਬਾਲ ਅੰਡਰ-17 ਲੜਕੇ ਵਰਗ ਦੇ ਪਹਿਲੇ ਮੈਚ ਵਿਚ ਆਰ.ਟੀ.ਪੀ ਨੂਹੋ ਕਲੋਨੀ ਦੀ ਟੀਮ ਨੇ ਸ.ਸ.ਸ ਸਕੂਲ ਬਹਿਰਾਮਪੂਰ ਜਿੰਮੀਦਾਰਾ ਦੀ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।ਦੂਜੇ ਮੈਚ ਵਿਚ ਸੈਂਟ ਕਾਰਮਲ ਸਕੂਲ ਕਟਲੀ ਦੀ ਟੀਮ ਨੇ ਸ.ਸ.ਸ.ਸਕੂਲ ਲੋਧੀ ਮਾਜਰਾ ਦੀ ਟੀਮ ਨੂੰ 3-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਤੀਸਰੇ ਮੈਚ ਵਿਚ ਫੂਟਬਾਲ ਕਲੱਬ ਪੱਪਰਾਲਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਘਨੋਲਾ ਦੀ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਚੌਥੇ ਮੈਚ ਵਿਚ ਸੈਂਟ ਕਾਰਮਲ ਸਕੂਲ ਕਟਲੀ ਦੀ ਟੀਮ ਨੇ ਸਰਕਾਰੀ ਸਕੂਲ ਫੂਲ ਖੁਰਦ ਫੂਟਬਾਲ ਕਲੱਬ ਰੂਪਨਗਰ ਦੀ ਟੀਮ ਨੂੰ 3-0 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।

ਕਬੱਡੀ ਅੰਡਰ-17 ਲੜਕੀਆਂ ਵਿਚ ਭਰਤਗੜ੍ਹ ਦੀ ਟੀਮ ਨੇ ਪਹਿਲਾ ਸਥਾਨ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਟੀਮ ਨੂੰ ਦੂਜਾ ਸਥਾਨ ਹਾਸਿਲ ਕੀਤਾ।

ਬਲਾਕ ਰੂਪਨਗਰ ਵਿਖੇ ਐਥਲੈਟਿਕਸ ਵਿੱਚ ਉਮਰ ਵਰਗ ਅੰਡਰ-17 ਲੜਕਿਆਂ ‘ਚ 3000 ਮੀਟਰ ਦੈੜ ਵਿਚ ਹਰਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਜਸ਼ਨਵੀਰ ਸਿੰਘ ਨੇ ਦੂਜਾ ਸਥਾਨ ਅਤੇ ਗੋਬਿੰਦ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕੀਆਂ ‘ਚ 3000 ਮੀਟਰ ਦੈੜ ਵਿਚ ‘ਰੀਆ’ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਜਸਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸੋਨੀਆ ਨੇ ਤੀਜਾ ਸਥਾਨ ਹਾਸਿਲ ਕੀਤਾ।

ਉਮਰ ਵਰਗ ਅੰਡਰ-21 ਲੜਕਿਆਂ ‘ਚ 1500 ਮੀਟਰ ਦੈੜ ਵਿਚ ਕ੍ਰਿਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਹਰਮਨ ਸਿੰਘ ਨੇ ਦੂਜਾ ਸਥਾਨ ਅਤੇ ਸੰਜੀਵ ਖਾਨ ਨੇ ਤੀਜਾ ਸਥਾਨ ਹਾਸਿਲ ਕੀਤਾ।

ਉਮਰ ਵਰਗ ਅੰਡਰ-17 ਲੜਕਿਆਂ ‘ਚ 800 ਮੀਟਰ ਦੈੜ ਵਿਚ ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਵਿਵੇਕ ਨੇ ਦੂਜਾ ਸਥਾਨ ਅਤੇ ਨਵਜੋਤ ਸਿੰਘ ਰਾਣਾ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17 ਲੜਕੀਆਂ ‘ਚ 800 ਮੀਟਰ ਦੈੜ ਵਿਚ ਮਮਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨਵਜੋਤ ਕੌਰ ਨੇ ਦੂਜਾ ਸਥਾਨ ਅਤੇ ਪ੍ਰਬਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।

ਉਮਰ ਵਰਗ ਅੰਡਰ-21 ਲੜਕਿਆਂ ‘ਚ 400 ਮੀਟਰ ਦੈੜ ਵਿਚ ਮਨਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਦਿਕਾਸ਼ ਸੈਣੀ ਨੇ ਦੂਜਾ ਸਥਾਨ ਅਤੇ ਜਸਪਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-21 ਲੜਕੀਆਂ ‘ਚ 400 ਮੀਟਰ ਦੈੜ ਵਿਚ ਸ਼ਿਵਾਨੀ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਦੀਕਸ਼ਾ ਚੌਧਰੀ ਨੇ ਤੀਜਾ ਸਥਾਨ ਹਾਸਿਲ ਕੀਤਾ।

ਉਮਰ ਵਰਗ ਅੰਡਰ-17 ਲੜਕਿਆਂ ‘ਚ 200 ਮੀਟਰ ਦੈੜ ਵਿਚ ਲਖਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨਵਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17 ਲੜਕੀਆਂ ‘ਚ 200 ਮੀਟਰ ਦੈੜ ਵਿਚ ਪ੍ਰਬਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਪ੍ਰਬਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।

ਅੰਡਰ-21 ਲੜਕੀਆਂ ‘ਚ 100 ਮੀਟਰ ਦੈੜ ਵਿਚ ਗੁਰਦੇਵ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨਵਪ੍ਰੀਤ ਕੌਰ ਕੌਰ ਨੇ ਦੂਜਾ ਸਥਾਨ ਅਤੇ ਨੀਸ਼ੀਤਾ ਪਾਠਕ ਨੇ ਤੀਜਾ ਸਥਾਨ ਹਾਸਿਲ ਕੀਤਾ।

ਲੰਮੀ ਛਾਲ ਵਿਚ ਉਮਰ ਵਰਗ ਅੰਡਰ-17 ਲੜਕਿਆਂ ਵਿਚ ਲਖਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਅਦਤਿਆ ਨੇ ਦੂਜਾ ਸਥਾਨ ਅਤੇ ਅਲਗੋਤਮ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17 ਲੜਕੀਆਂ ਲੰਮੀ ਛਾਲ ਵਿਚ ਅਮਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਹਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।

ਸ਼ਾਟਪੂਟ ਵਿਚ ਉਮਰ ਵਰਗ ਅੰਡਰ-21 ਲੜਕਿਆਂ ਵਿਚ ਜੋਧਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਲੱਕੀ ਨੇ ਦੂਜਾ ਸਥਾਨ ਅਤੇ ਹਰਸ਼ਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-21 ਲੜਕੀਆਂ ਸ਼ਾਟਪੂਟ ਵਿਚ ਰੀਤੀਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਮਨਵੀਰ ਕੌਰ ਨੇ ਦੂਜਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਖਿਡਾਰੀਆਂ ਤੋਂ ਇਲਾਵਾ ਪ੍ਰਿੰਸੀਪਲ ਪੂਜਾ ਗੋਇਲ, ਮੁੱਖ ਅਧਿਆਪਕ ਭੀਮ ਰਾਓ, ਡੀ. ਐਮ. ਬਲਜਿੰਦਰ ਸਿੰਘ, ਸ਼੍ਰੀ.ਗਗਨਦੀਪ ਸਿੰਘ, ਸ਼੍ਰੀ.ਸਰਬਜੀਤ ਸਿੰਘ, ਲੈਕ. ਸ਼ੇਰ ਸਿੰਘ, ਸ਼੍ਰੀ. ਚਰਨਜੀਤ ਸਿੰਘ ਚੱਕਲ, ਸ਼੍ਰੀ. ਗੁਰਜੀਤ ਸਿੰਘ, ਸ਼੍ਰੀ. ਸੁਖਵਿੰਦਰ ਸਿੰਘ, ਸ਼੍ਰੀ. ਗੁਰਪ੍ਰਤਾਪ ਸਿੰਘ, ਸ਼੍ਰੀ. ਮਨਜਿੰਦਰ ਸਿੰਘ ਚੱਕਲ, ਸ਼੍ਰੀਮਤੀ ਸ਼ਰਨਜੀਤ ਕੌਰ, ਸ਼੍ਰੀ. ਕੁਲਵਿੰਦਰ ਸਿੰਘ, ਸ਼੍ਰੀਮਤੀ.ਰਜਿੰਦਰ ਕੌਰ, ਸ਼੍ਰੀ. ਅਜੇ ਕੁਮਾਰ, ਸ਼੍ਰੀ. ਸਿਮਰਨਜੀਤ ਸਿੰਘ, ਸ਼੍ਰੀ. ਚਰਨਜੀਤ ਸਿੰਘ ਹੋਲੀ ਫੈਮਲੀ, ਸ਼੍ਰੀਮਤੀ ਸਤਵੰਤ ਕੌਰ, ਸ਼੍ਰੀਮਤੀ ਰਿਤੂ ਸਤਲੂਜ ਸਕੂਲ, ਸ਼੍ਰੀ. ਦੀਪਕ ਰਾਣਾ, ਸ਼੍ਰੀ. ਦਲੀਪ ਸਿੰਘ, ਸ਼੍ਰੀ. ਜੋਗਿੰਦਰ ਸਿੰਘ, ਸ਼੍ਰੀ. ਲਵਪ੍ਰੀਤ ਸਿੰਘ, ਸ਼੍ਰੀਮਤੀ ਰਣਜੀਤ ਕੌਰ, ਲੈਕ. ਗੁਰਪ੍ਰੀਤ ਕੌਰ, ਸ਼੍ਰੀ. ਸਰਬਜੀਤ ਸਿੰਘ, ਸ਼੍ਰੀ. ਹਰਦੀਪ ਕੌਰ ਆਦਿ ਹਾਜ਼ਰ ਸਨ।