SDM Rupnagar met the injured patient in the Bharatgarh accident at the hospital
Publish Date : 17/08/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐਸਡੀਐਮ ਰੂਪਨਗਰ ਭਰਤਗੜ੍ਹ ਦੁਰਘਟਨਾ ਵਿੱਚ ਜ਼ਖਮੀ ਹੋਏ ਮਰੀਜ਼ ਨੂੰ ਹਸਪਤਾਲ ਵਿਖੇ ਮਿਲੇ
ਮ੍ਰਿਤਕ ਦੇ ਪਰਿਵਾਰ ਨਾਲ ਵੀ ਕੀਤਾ ਦੁੱਖ ਸਾਂਝਾ
ਰੂਪਨਗਰ, 17 ਅਗਸਤ: ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ ਭਰਤਗੜ੍ਹ ਵਿਖੇ ਇੱਕ ਦੁਕਾਨ ਨੂੰ ਅੱਗ ਲੱਗਣ ਦੀ ਹੋਈ ਦੁਰਘਟਨਾ ਵਿੱਚ ਜ਼ਖਮੀ ਮਰੀਜ਼ ਰੌਸ਼ਨ ਲਾਲ ਨੂੰ ਭਰਤਗੜ੍ਹ ਦੇ ਹਸਪਤਾਲ ਵਿੱਚ ਜਾ ਕੇ ਮਿਲੇ ਅਤੇ ਐਸ.ਐਮ.ਓ. ਡਾ. ਅਨੰਦ ਘਈ ਤੇ ਸਿਵਲ ਹਸਪਤਾਲ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਜ਼ਖਮੀ ਹੋਏ ਮਰੀਜ਼ ਨੂੰ ਮਿਆਰੀ ਇਲਾਜ ਸੇਵਾਵਾਂ ਯਕੀਨੀ ਤੌਰ ਉੱਤੇ ਮੁਹੱਈਆ ਕਰਵਾਈਆਂ ਜਾਣ।
ਇਸ ਮੌਕੇ ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਘਟਨਾ ਵਾਲੇ ਸਥਾਨ ਦਾ ਦੌਰਾ ਵੀ ਕੀਤਾ ਗਿਆ ਅਤੇ ਇਸ ਦੁਰਘਟਨਾ ਵਿੱਚ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ।