Close

11.33 crore rupees released as pension to 75,573 beneficiaries in the month of April: Deputy Commissioner

Publish Date : 24/05/2023
11.33 crore rupees released as pension to 75,573 beneficiaries in the month of April: Deputy Commissioner

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਅਪ੍ਰੈਲ ਮਹੀਨੇ ਵਿੱਚ ਪੈਨਸ਼ਨ ਵਜੋਂ 75,573 ਲਾਭਪਾਤਰੀਆਂ ਨੂੰ 11.33 ਕਰੋੜ ਰੁਪਏ ਜਾਰੀ: ਡਿਪਟੀ ਕਮਿਸ਼ਨਰ

ਰੂਪਨਗਰ, 24 ਮਈ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਬਜ਼ੁਰਗਾਂ, ਵਿਧਵਾਵਾਂ ਤੇ ਹੋਰ ਯੋਗ ਲੋਕਾਂ ਨੂੰ ਵੱਖ-ਵੱਖ ਪੈਨਸ਼ਨਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਤਾਂ ਜੋ ਲੋੜਵੰਦਾਂ ਨੂੰ ਵਿੱਤੀ ਸਹਾਇਤਾ ਮਿਲ ਸਕੇ।

ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਅਪ੍ਰੈਲ 2023 ਵਿੱਚ ਸਮਾਜਿਕ ਸੁਰੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਦੇ 47,410 ਲਾਭਪਾਤਰੀਆਂ ਨੂੰ 7,11,15,000 ਰੁਪਏ, ਵਿਧਵਾ ਪੈਨਸ਼ਨ ਦੇ 15,702 ਲਾਭਪਾਤਰੀਆਂ ਨੂੰ 2,35,53,000 ਰੁਪਏ, ਦਿਵਿਆਂਗਜਨ ਪੈਨਸ਼ਨ ਦੇ 6631 ਲਾਭਪਾਤਰੀਆਂ ਨੂੰ 99,46,500 ਰੁਪਏ ਅਤੇ 5830 ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਵਜੋਂ 87,45,000 ਰੁਪਏ ਪਿਛਲੇ ਮਹੀਨ ਸਿੱਧੇ ਖਾਤਿਆਂ ਵਿੱਚ ਜਾਰੀ ਕੀਤੇ ਗਏ। ਅਪ੍ਰੈਲ 2023 ਵਿੱਚ ਜ਼ਿਲ੍ਹਾ ਰੂਪਨਗਰ ਵਿੱਚ ਪੈਨਸ਼ਨ ਵਜੋਂ ਕੁੱਲ 75573 ਲਾਭਪਾਤਰੀਆਂ ਨੂੰ 11,33,59,500 ਰੁਪਏ ਜਾਰੀ ਕੀਤੇ ਗਏ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗਜ ਪੈਨਸ਼ਨ ਤੇ ਆਸ਼ਰਿਤ ਬੱਚਿਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਵਜੋਂ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨ ਲਈ ਯੋਗ ਵਿਅਕਤੀ ਜ਼ਿਲ੍ਹੇ ਵਿੱਚ ਕਿਸੇ ਵੀ ਸੇਵਾ ਕੇਂਦਰ ਰਾਹੀਂ ਆਨਲਾਈਨ ਜਾਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਕੋਲ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਜਾਂ ਵੋਟਰ ਸੂਚੀ ਜਾਂ ਮੈਟ੍ਰਿਕ ਸਰਟੀਫਿਕੇਟ, ਜਨਮ ਸਰਟੀਫਿਕੇਟ (ਉਮਰ ਦਾ ਕੋਈ ਸਬੂਤ), ਬੈਂਕ ਖਾਤੇ ਦੀ ਕਾਪੀ ਆਦਿ ਲੋੜੀਂਦੇ ਹਨ। ਵਿਧਵਾ ਪੈਨਸ਼ਨ/ਨਿਆਸ਼ਰਿਤ ਔਰਤਾਂ ਲਈ ਪੈਨਸ਼ਨ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਪਤੀ ਦਾ ਮੌਤ ਸਰਟੀਫਿਕੇਟ, ਨਿਆਸ਼ਰਿਤ ਔਰਤਾਂ ਵੱਲੋਂ ਵਿਆਹ ਨਾ ਕਰਾਉਣ ਸਬੰਧੀ ਹਲਫੀਆ ਬਿਆਨ ਦੀ ਅਸਲ ਕਾਪੀ, ਬੈਂਕ ਖਾਤੇ ਆਦਿ ਦੀ ਕਾਪੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਮਾਪਿਆਂ ਦਾ ਮੌਤ ਸਰਟੀਫਿਕੇਟ, ਬੱਚਿਆਂ ਦੇ ਆਧਾਰ ਕਾਰਡ, ਸਕੂਲ ਸਰਟੀਫਿਕੇਟ ਦੀ ਕਾਪੀ, ਬੈਂਕ ਖਾਤੇ ਦੀ ਕਾਪੀ ਆਦਿ ਚਾਹੀਦੀ ਹੈ। ਦਿਵਿਆਂਗਜਨ ਵਿਅਕਤੀਆਂ ਨੂੰ ਪੈਨਸ਼ਨ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਤੇ ਦਿਵਿਆਂਗਜਨਤਾ ਸਰਟੀਫਿਕੇਟ ਆਦਿ ਲੋੜੀਂਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰੂਪਨਗਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।