Close

Various sports competitions dedicated to “International Women’s Day” were organised

Publish Date : 19/03/2023
Various sports competitions dedicated to “International Women's Day” were conducted

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

“ਅੰਤਰ ਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ ਕੈਕਿੰਗ-ਕੈਨੋਇੰਗ ਅਤੇ ਰੋਇੰਗ ਖੇਡ ਦੇ ਮੁਕਾਬਲੇ ਕਰਵਾਏ

ਡਾ. ਪ੍ਰੀਤੀ ਯਾਦਵ ਵੱਲੋਂ ਜੇਤੂ ਖਿਡਾਰਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ

ਵੱਖ-ਵੱਖ ਵਰਗਾਂ ਦੀਆਂ ਲਗਭਗ 30 ਖਿਡਾਰਨਾ ਨੇ ਭਾਗ ਲਿਆ

ਰੂਪਨਗਰ, 19 ਮਾਰਚ: ਜ਼ਿਲ੍ਹਾ ਖੇਡ ਵਿਭਾਗ ਵੱਲੋਂ “ਅੰਤਰ ਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ ਕੈਕਿੰਗ-ਕੈਨੋਇੰਗ ਅਤੇ ਰੋਇੰਗ ਖੇਡ ਲੜਕੀਆ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ 14,17,21 ਅਤੇ 21-40 ਉਮਰ ਵਰਗ ਦੀਆਂ ਲਗਭਗ 30 ਖਿਡਾਰਨਾ ਨੇ ਭਾਗ ਲਿਆ ਅਤੇ ਇਨ੍ਹਾਂ ਮੁਕਾਬਲਿਆਂ ਦੀਆਂ ਜੇਤੂ ਖਿਡਾਰਨਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅੱਜ ਇਸ ਗੱਲ ’ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਔਰਤਾਂ ਨੇ ਆਪਣੀ ਕਾਬਲੀਅਤ ਨਾਲ ਸਮਾਜ ਵਿੱਚ ਖੁਦ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਸਿੱਖਿਆ, ਖੇਡਾਂ, ਸੱਭਿਆਚਾਰ, ਪ੍ਰਸ਼ਾਸ਼ਨਿਕ ਅਤੇ ਰਾਜਨੀਤੀ ’ਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਰਹੀਆਂ ਹਨ।

ਇਸ ਮੌਕੇ ਉਨ੍ਹਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਹੋਰ ਵੀ ਜਿਆਦਾ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਨ੍ਹਾਂ ਖਿਡਾਰਨਾਂ ਲਈ ਚੰਗਾ ਖੇਡ ਸਮਾਨ ਅਤੇ ਚੰਗੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ ਕੁਮਾਰ ਬੇਗੜਾ, ਕੈਕਿੰਗ ਕੈਨੋਇੰਗ ਕੋਚ ਸ.ਜਗਜੀਵਨ ਸਿੰਘ, ਜ਼ਿਲ੍ਹਾ ਸਿੱਖਿਆ ਵਿਭਾਗ ਦੇ ਸਪੋਰਟਸ ਕੋ-ਆਰਡੀਨੇਟਰ ਸ਼੍ਰੀਮਤੀ ਸ਼ਰਨਦੀਪ ਕੌਰ, ਸ਼੍ਰੀਮਤੀ ਸੋਨਿਕਾ ਬੇਗੜਾ, ਏਸੀਅਨ ਸਿਲਵਰ ਮੈਡਲਿਸਟ ਸ਼੍ਰੀਮਤੀ ਕਮਲਾ ਚੀਮਾ, ਸ਼੍ਰੀਮਤੀ ਮੋਨਿਕਾ ਬਸੀਨ, ਲੈਕਚਰਾਰ ਗੌਰਮਿੰਟ ਗਰਲਜ ਸਕੂਲ ਰੋਪੜ ਸ਼੍ਰੀਮਤੀ ਗੁਰਪ੍ਰੀਤ ਕੌਰ, ਕੈਕਿੰਗ ਕੋਚ ਸ਼੍ਰੀਮਤੀ ਉੱਕਰਦੀਪ ਕੌਰ, ਰੋਇੰਗ ਕੋਚ ਸ਼੍ਰੀਮਤੀ ਰਵਿੰਦਰ ਕੌਰ, ਰੋਇੰਗ ਕੋਚ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਰਨਲ ਸਕੱਤਰ ਕੈਕਿੰਗ ਕੈਨੋਇੰਗ ਪੰਜਾਬ ਸ.ਪ੍ਰਵਜੀਵ ਸਿੰਘ ਬਸੀਨ, ਰੋਇੰਗ ਕੋਚ ਸ.ਗੁਰਜਿੰਦਰ ਸਿੰਘ ਚੀਮਾ, ਬੈਡਮਿੰਟਨ ਕੋਚ ਸ਼੍ਰੀਮਤੀ ਸੀਲਾ ਭਗਤ, ਹਾਕੀ ਕੋਚ ਸ.ਲਵਜੀਤ ਸਿੰਘ ਕੰਗ, ਕੋਚ ਸ.ਰਾਜਵੀਰ ਸਿੰਘ, ਅਮਨਜੋਤ ਕੌਰ, ਹਰਪ੍ਰੀਤ ਕੌਰ ਅੰਤਰ ਰਾਸ਼ਟਰੀ ਖਿਡਾਰਨਾਂ ਹਾਜ਼ਰ ਸਨ।