Close

Despite working twice as hard as men, the work done by women does not come in any number: Deputy Commissioner

Publish Date : 13/03/2023
Despite working twice as hard as men, the work done by women does not come in any number: Deputy Commissioner

ਮਰਦਾਂ ਨਾਲੋਂ ਦੁੱਗਣੀ ਮਿਹਨਤ ਕਰਨ ਦੇ ਬਾਵਜੂਦ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ ਔਰਤਾਂ ਵੱਲੋਂ ਕੀਤੇ ਕਾਰਜ: ਡਿਪਟੀ ਕਮਿਸ਼ਨਰ

ਘਨੌਲੀ, 13 ਮਾਰਚ: ਅੱਜ ਇੱਥੇ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਕਮਿਊਨਿਟੀ ਹਾਲ ਵਿੱਚ ਫੈਕਟਰੀ ਨੇੜਲੇ ਪਿੰਡਾਂ ਦੀਆਂ ਔਰਤਾਂ ਵੱਲੋਂ ਬਣਾਈ ਹੋਈ ਸੰਸਥਾ ਸਤਲੁਜ ਨਾਰੀ ਸ਼ਕਤੀ ਗਰੁੱਪ ਵੱਲੋਂ ਅੰਬੂਜਾ ਲੇਡੀਜ਼ ਕਲੱਬ ਦਬੁਰਜੀ ਅਤੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ।

ਗਰੁੱਪ ਦੀ ਚੇਅਰਪਰਸਨ ਸਿਮਰਨ ਕੌਰ ਅਤੇ ਲੇਡੀਜ਼ ਕਲੱਬ ਦੀ ਪ੍ਰਧਾਨ ਸ਼੍ਰੀਮਤੀ ਰਸ਼ਮੀ ਮੁਖੀਜਾ ਦੀ ਦੇਖ ਰੇਖ ਅਧੀਨ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਵਿਸੇ਼ਸ਼ ਮਹਿਮਾਨਾਂ ਵੱਲੋਂ ਅੰਬੂਜਾ ਸੀਮਿੰਟ ਯੁਨਿਟ ਦਬੁਰਜੀ ਦੇ ਮੁਖੀ ਸ਼ਸ਼ੀ ਭੂਸ਼ਨ ਮੁਖੀਜਾ, ਡੀ.ਜੀ.ਐਮ. (ਐਚ.ਆਰ.) ਰਿਤੇਸ਼ ਕੁਮਾਰ ਜੈਨ, ਅੰਬੂਜਾ ਫਾਊਂਡੇਸ਼ਨ ਦੇ ਮੁਖੀ ਵਿਸ਼ਨੂੰ ‌ਤ੍ਰਿਵੇਦੀ, ਪ੍ਰੋਜੈਕਟ ਮੈਨੇਜਰ ਅਮਨਦੀਪ ਸੈਣੀ ਅਤੇ ਪ੍ਰੋਜੈਕਟ ਅਫਸਰ ਹਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਇਲਾਕੇ ਦੀਆਂ ਲਗਭਗ 500 ਤੋਂ ਵੱਧ ਔਰਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਅੰਬੂਜਾ ਲੇਡੀਜ਼ ਕਲੱਬ ਦੀ ਪ੍ਰਧਾਨ ਰਸ਼ਮੀ ਮੁਖੀਜਾ ਦੁਆਰਾ ਸ਼ਮ੍ਹਾਂ ਰੋਸ਼ਨ ਕਰ ਕੇ ਕੀਤਾ ਗਿਆ, ਜਿਸ ਉਪਰੰਤ ਸਤਲੁਜ ਨਾਰੀ ਸ਼ਕਤੀ ਗਰੁੱਪ ਦੀਆਂ ਔਰਤਾਂ ਨੇ ਗੀਤ, ਲੋਕ ਗੀਤ, ਗਿੱਧਾ ਅਤੇ ਸਮਾਜਿਕ ਬੁਰਾਈਆਂ ਤੇ ਕਰਾਰੀ ਚੋਟ ਕਰਦੇ ਨਾਟਕ ਪੇਸ਼ ਕੀਤੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਵੇਰੇ ਉੱਠ ਕੇ ਬੈੱਡ ਟੀ ਬਣਾਉਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਘਰੇਲੂ ਔਰਤ ਨੂੰ ਕਾਫੀ ਜ਼ਿਆਦਾ ਕੰਮ ਹੋਣ ਦੇ ਬਾਵਜੂਦ ਉਸ ਦੇ ਕੰਮ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਆਉਂਦੇ ਅਤੇ ਕੰਮ ਕਾਜੀ ਔਰਤਾਂ ਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ।

ਉਨ੍ਹਾਂ ਫੈਕਟਰੀ ਨੇੜਲੇ ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ‌ਕਿ ਇੰਨੀ ਵੱਡੀ ਗਿਣਤੀ ਔਰਤਾਂ ਦੀ ਸਮਾਗਮ ਵਿੱਚ ਹਾਜ਼ਰੀ ਸਾਬਿਤ ਕਰਦੀ ਹੈ ਕਿ ਅੰਬੂਜਾ ਫਾਊਡੇਸ਼ਨ ਵੱਲੋਂ ਔਰਤਾਂ ਲਈ ਜਮੀਨੀ ਪੱਧਰ ਉਤੇ ਕਾਰਜ ਕੀਤੇ ਜਾ ਰਹੇ ਹਨ।

ਸਮਾਗਮ ਦੌਰਾਨ ਸਤਲੁਜ ਨਾਰੀ ਸ਼ਕਤੀ ਦੀ ਚੇਅਰਪਰਸਨ ਸਿਮਰਨ ਕੌਰ ਨੇ ਦੱਸਿਆ ਕਿ ਅੰਬੂਜਾ ਸੀਮਿੰਟ ਫਾਊਂਡੇਸ਼ਨ ਵੱਲੋਂ ਫੈਕਟਰੀ ਨੇੜਲੇ ਪਿੰਡਾਂ ਵਿੱਚ ਸੈਲਫ ਹੈਂਲਪ ਗਰੁੱਪ ਬਣਾ ਕੇ ਕੰਪਨੀ ਦੀ ਸੀ.ਐਸ.ਆਰ. ਸਕੀਮ ਰਾਹੀਂ ਉਨ੍ਹਾਂ ਨੂੰ ਵੱਖ ਵੱਖ ਕਿੱਤਿਆਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਔਰਤਾਂ ਵੱਲੋਂ ਆਪਣੇ ਘਰੇਲੂੰ ਕੰਮਾਂ ਵਿੱਚੋਂ ਸਮਾਂ ਕੱਢ ਕੇ ਤਿਆਰ ਕੀਤੇ ਸਾਮਾਨ ਦੀ ਮਾਰਕੀਟਿੰਗ ਸਤਲੁਜ ਨਾਰੀ ਸ਼ਕਤੀ ਗਰੁੱਪ ਦੇ ਜ਼ਰੀਏ ਕੀਤੀ ਜਾਂਦੀ ਹੈ।

ਸਮਾਗਮ ਦੌਰਾਨ ਔਰਤਾਂ ਵੱਲੋਂ ਖੁਦ ਹੱਥਾਂ ਨਾਲ ਬੁਣੀ ਹੋਈ ਕੋਟੀ ਮੁੱਖ ਮਹਿਮਾਨ ਡਾ. ਪ੍ਰੀਤੀ ਯਾਦਵ ਨੂੰ ਭੇਟ ਕੀਤੀ ਗਈ। ਇਸ ਦੌਰਾਨ ਸੀਨੀਅਰ ਸੈਕੰਡਰੀ ਸਕੂਲ ਲੌਦੀਮਾਜਰਾ ਅਤੇ ਘਨੌਲੀ ਦੀਆਂ ਦਸਵੀਂ ਜਮਾਤ ਦੀਆਂ ਅੱਵਲ ਆਈਆਂ ਵਿਦਿਆਰਥਣਾਂ ਅਮਨਦੀਪ ਕੌਰ ਅਤੇ ਸੋਨਲਪ੍ਰੀਤ ਕੋਰ ਅਤੇ 12ਵੀਂ ਦੀਆਂ ਵਿਦਿਆਰਥਣਾਂ ਮਹਿਕਪ੍ਰੀਤ ਕੌਰ ਅਤੇ ਸੋਨੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਵੱਡੀ ਗਿਣਤੀ ਔਰਤਾਂ ਤੋ਼ ਇਲਾਵਾ ਅੰਬੂਜਾ ਲੇਡੀਜ਼ ਕਲੱਬ ਦੀ ਸਕੱਤਰ ਅਨੀਤਾ ਅਹੂਜਾ, ਖਜ਼ਾਨਚੀ ਸੁਮਨ ਪੁਰੋਹਿਤ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।