Close

Apprenticeship Fair at Government Industrial Training Institute Rupnagar

Publish Date : 12/12/2022
Apprenticeship Fair at Government Industrial Training Institute Rupnagar

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ 

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰੂਪਨਗਰ ਵਿਖੇ ਅਪ੍ਰੈਂਟਸ਼ਿਪ ਮੇਲਾ

 

ਲਗਭਗ 150 ਉਮੀਦਵਾਰਾਂ ਨੂੰ ਟ੍ਰੇਨਿੰਗ ਲਈ ਸ਼ਾਰਟ ਲਿਸਟ ਕੀਤਾ

ਅਪ੍ਰੈਂਟਸ਼ਿਪ ਟ੍ਰੇਨਿੰਗ ਸਕੀਮ ਤਹਿਤ ਟ੍ਰੇਨੀਆਂ ਲਈ ਵੱਖ-ਵੱਖ ਅਦਾਰਿਆਂ ਵਿੱਚ ਪਹਿਲੇ ਸਾਲ 7000/-ਰੁ: ਦੂਜੇ ਸਾਲ 7700/- ਰੁ. ਅਤੇ ਤੀਜੇ ਸਾਲ 8050/-ਰੁ: ਵਜ਼ੀਫਾ

 

ਰੂਪਨਗਰ, 12 ਦਸੰਬਰ 

ਸਰਕਾਰੀ ਆਈ.ਟੀ.ਆਈ. ਰੂਪਨਗਰ ਵਿਖੇ ਸ਼੍ਰੀ ਪਰਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਦੀ ਅਗਵਾਈ ਵਿਚ ਅਪ੍ਰੈਂਟਸ਼ਿਪ ਮੇਲਾ ਕਰਵਾਇਆ ਗਿਆ, ਜਿਸ ਵਿਚ 10ਵੀਂ, 12ਵੀਂ ਅਤੇ ਆਈ.ਟੀ.ਆਈ. ਪਾਸ ਵੱਖ-ਵੱਖ ਟਰੇਡਾਂ ਦੇ ਲਗਭਗ 200 ਉਮੀਦਵਾਰਾਂ (ਲੜਕੇ ਅਤੇ ਲੜਕੀਆਂ) ਨੇ ਭਾਗ ਲਿਆ।

ਇਸ ਮੇਲੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਮੈਸਰਜ਼ ਮਹਿੰਦਰਾ ਐਂਡ ਮਹਿੰਦਰਾ ਪੀ.ਟੀ.ਐਲ. ਡਵੀਜ਼ਨ ਪਲਾਂਟ-1 ਮੋਹਾਲੀ, ਮੈਸਰਜ਼ ਗੋਦਰੇਜ ਕੰਪਨੀ ਮੋਹਾਲੀ, ਸਵਰਾਜ ਮਾਜ਼ਦਾ ਆਸਰੋ ਨਵਾਂਸ਼ਹਿਰ, ਅੰਬੂਜ਼ਾ ਸੀਮਿੰਟਸ ਲਿ: ਘਨੌਲੀ, ਮੈਸਰਜ਼ ਮੈਕਸ ਸਪੈਸ਼ਲਿਟੀ ਫਿਲਮਜ਼ ਰੈਲ ਮਾਜਰਾ, ਪੰਜਾਬ ਰੋਡਵੇਜ਼ ਨੰਗਲ ਅਤੇ ਇੰਡਸਇੰਡ ਬੈਂਕ ਲਿਮ., ਆਦਿ ਸ਼ਾਮਲ ਸਨ। ਇਸ ਮੇਲੇ ਵਿੱਚ ਲਗਭਗ 150 ਉਮੀਦਵਾਰਾਂ ਨੂੰ ਟ੍ਰੇਨਿੰਗ ਲਈ ਸ਼ਾਰਟ ਲਿਸਟ ਕੀਤਾ ਗਿਆ।

ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੀ ਅਪ੍ਰੈਂਟਸ਼ਿਪ ਬਰਾਂਚ ਨਾਲ ਸਬੰਧਤ ਅਧਿਕਾਰਆਂ ਸ੍ਰੀ ਗੁਰਬਿੰਦਰ ਸਿੰਘ ਇੰਸ. ਅਤੇ ਸ਼੍ਰੀ ਰਾਮ ਦਾਸ ਇੰਸ ਵਲੋਂ ਦੱਸਿਆ ਗਿਆ ਕਿ 
ਅਪ੍ਰੈਂਟਸ਼ਿਪ ਟ੍ਰੇਨਿੰਗ ਸਕੀਮ ਤਹਿਤ ਟ੍ਰੇਨੀ ਵੱਖ-ਵੱਖ ਅਦਾਰਿਆਂ ਵਿੱਚ ਪਹਿਲੇ ਸਾਲ 7000/-ਰੁ: ਦੂਜੇ ਸਾਲ 7700/- ਰੁ. ਅਤੇ ਤੀਜੇ ਸਾਲ 8050/-ਰੁ: ਵਜ਼ੀਫਾ ਲੈ ਰਹੇ ਹਨ ਤੇ ਇਸ ਨਾਲ ਨੌਕਰੀ ਦੀ ਵੀ ਪੂਰੀ ਗਰੰਟੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਅਦਾਰਿਆਂ ਨੂੰ 25 ਫ਼ੀਸਦ ਅਤੇ 1500/-ਰੁ: ਪ੍ਰਤੀ ਟ੍ਰੇਨੀ ਵਜੀਫੇ ਦਾ ਰੀਇੰਮਬਰਸ ਵੀ ਕੀਤਾ ਜਾ ਰਿਹਾ ਹੈ।

ਇਸ ਮੇਲੇ ਵਿੱਚ ਸੰਸਥਾ ਦੇ ਸੀਨੀਅਰ ਅਧਿਕਾਰੀ ਸ਼੍ਰੀ ਸਰਬਜੀਤ ਸਿੰਘ ਟ੍ਰੇਨਿੰਗ ਅਫਸਰ ਨੇ ਡੀਜੀਟੀ ਵਲੋਂ ਆਈ ਹੋਈ ਸ਼੍ਰੀਮਤੀ ਅਉਸ਼ੀ ਚੇਤਲ, ਵੱਖ-ਵੱਖ ਅਦਾਰਿਆਂ ਵਲੋਂ ਆਏ ਹੋਏ ਨੁਮਾਇੰਦਿਆਂ ਨੂੰ ਜੀ ਆਇਆ ਕਿਹਾ ਅਤੇ ਇਸ ਮੇਲੇ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ।

ਇਸ ਮੇਲੇ ਨੂੰ ਸਫਲ ਬਣਾਉਣ ਸ੍ਰੀ ਦਿਨੇਸ਼ ਕੁਮਾਰ ਸੈਣੀ ਪਲੇਸਮੈਂਟ ਅਫਸਰ, ਸ਼੍ਰੀ ਤਜਿੰਦਰਪਾਲ ਸਿੰਘ ਇੰਸ: ਸ਼੍ਰੀ ਮਨਦੀਪ ਸਿੰਘ ਇੰਸ: ਸ਼੍ਰੀ ਵਿਜੇ ਕੁਮਾਰ ਇਸ, ਸ਼੍ਰੀ ਰਵਿੰਦਰ ਕੁਮਾਰ ਸਟੋਰ ਕੀਪਰ, ਸ਼੍ਰੀ ਗੁਰੂਨਿੰਦਰ ਸਿੰਘ ਇੰਸ. ਨੇ ਅਹਿਮ ਭੂਮਿਕਾ ਨਿਭਾਈ।