The District Education Officer held a meeting with the officials and encouraged the mission to achieve hundred percent results
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਿਸ਼ਨ ਸੌ ਫੀਸਦੀ ਨਤੀਜੇ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ
ਰੂਪਨਗਰ, 9 ਦਸੰਬਰ: ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਮਿਸ਼ਨ ਸੌ ਫੀਸਦੀ ਨਤੀਜੇ ਉੱਤੇ ਵਿਚਾਰ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਜ਼ਿਲ੍ਹੇ ਦੇ ਬਲਾਕ ਨੋਡਲ ਅਫ਼ਸਰ, ਜ਼ਿਲ੍ਹਾ ਮੈਂਟਰ ਅਤੇ ਸਾਰੇ ਬਲਾਕ ਮੈਂਟਰਾਂ ਨਾਲ ਮੀਟਿੰਗ ਕਰਕੇ ਟੀਚਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਇਸ ਮਿਸ਼ਨ ਦੀ ਪ੍ਰਾਪਤੀ ਲਈ ਸਾਰੀ ਟੀਮ ਅੱਜ ਤੋਂ ਹੀ ਦਸੰਬਰ ਮਹੀਨੇ ਦੇ ਟੈਸਟ ਦੇ ਅਧਾਰ ਉੱਤੇ ਕੇਂਦਰਿਤ ਕਰਕੇ ਹਰੇਕ ਵਿਦਿਆਰਥੀ ਉੱਤੇ ਧਿਆਨ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਡਾ. ਏ ਪੀ ਜੇ ਅਬਦੁਲ ਕਲਾਮ, ਹਰਗੋਬਿੰਦ ਖੁਰਾਣਾ ਆਦਿ ਗਰੁੱਪ ਬਣਾ ਕੇ ਤਿਆਰੀ ਕਰਵਾਈ ਜਾਵੇ।
ਇਸ ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਡਾਇਟ ਸ਼੍ਰੀਮਤੀ ਮੋਨਿਕਾ ਭੂਟਾਨੀ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ.ਰਾਜਿੰਦਰ ਸਿੰਘ ਝੱਲੀਆਂ ਕਲਾਂ, ਸ਼੍ਰੀ ਪਰਮਿੰਦਰ ਦੁਆ, ਸ਼੍ਰੀ ਰਾਜੇਸ਼ ਕੁਮਾਰ ਜੈਨ, ਸ਼੍ਰੀ ਅਨਿਲ ਕੁਮਾਰ ਜੋਸ਼ੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪ੍ਰਿੰਸੀਪਲ ਸ਼੍ਰੀ ਸੁਰਿੰਦਰ ਕੁਮਾਰ ਘਈ, ਪ੍ਰਿੰਸੀਪਲ ਸ਼੍ਰੀਮਤੀ ਪੂਜਾ ਗੋਇਲ, ਪ੍ਰਿੰਸੀਪਲ ਸ. ਬਲਵੰਤ ਸਿੰਘ, ਸ.ਜਗਤਾਰ ਸਿੰਘ ਧਮਾਣਾ, ਡੀਐਮ ਗਣਿਤ ਜਸਵੀਰ ਸਿੰਘ, ਡੀਐਮ ਅੰਗਰੇਜ਼ੀ ਸ.ਰੁਪਿੰਦਰ ਸਿੰਘ , ਡੀਐਮ ਵਿਗਿਆਨ ਸ.ਸਤਨਾਮ ਸਿੰਘ, ਡੀਐਮ ਪੰਜਾਬੀ ਸ.ਗੁਰਨਾਮ ਸਿੰਘ, ਡੀਐਮ ਹਿੰਦੀ ਸ਼੍ਰੀ ਚੰਦਰ ਸ਼ੇਖਰ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਸ਼੍ਰੀ ਸੰਜੀਵ ਕੁਮਾਰ, ਸ. ਪ੍ਰਭਜੀਤ ਸਿੰਘ ਅਤੇ ਜ਼ਿਲ੍ਹੇ ਦੇ ਸਮੂਹ ਬੀਐਮ ਹਾਜ਼ਰ ਸਨ।