Close

Jan Sunavi Camp will be organized every Thursday in the villages of the district – Deputy Commissioner

Publish Date : 09/11/2022
Jan Sunavi Camp will be organized every Thursday in the villages of the district - Deputy Commissioner

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਜ਼ਿਲ੍ਹੇ ਦੇ ਪਿੰਡਾਂ ਵਿੱਚ ਹਰ ਹਫ਼ਤੇ ਵੀਰਵਾਰ ਨੂੰ ਲਗਾਏ ਜਾਣਗੇ ਜਨ ਸੁਨਾਵੀ ਕੈਂਪ – ਡਿਪਟੀ ਕਮਿਸ਼ਨਰ

ਪਿੰਡ ਮਲਕਪੁਰ ਤੋਂ ਅੱਜ ਕੈਂਪ ਲਗਾ ਕੇ ਕੀਤੀ ਜਾਵੇਗੀ ਸ਼ੁਰੂਆਤ

ਰੂਪਨਗਰ, 09 ਨਵੰਬਰ:

ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪਿੰਡਾਂ ਵਿੱਚ ਹਰ ਹਫ਼ਤੇ ਵੀਰਵਾਰ ਨੂੰ ਜਨ ਸੁਨਾਵੀ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਦੀ ਆਰੰਭਤਾ 10 ਨਵੰਬਰ ਨੂੰ ਪਿੰਡ ਮਲਕਪੁਰ ਦੇ ਕਮਿਊਨਟੀ ਸੈਂਟਰ ਵਿਖੇ ਸਵੇਰੇ 11 ਵਜੇ ਕੈਂਪ ਲਗਾ ਕੇ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਮ ਲੋਕਾਂ ਦੀ ਸਹੂਲਤ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਹ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋ ਵੱਖ-ਵੱਖ ਵਿਭਾਗਾ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ ਜਾਣਕਾਰੀ ਦੀ ਅਣਹੋਂਦ ਕਾਰਨ ਬਹੁਤ ਸਾਰੇ ਲੋੜਵੰਦ ਲੋਕ ਸਰਕਾਰ ਦੀਆਂ ਯੋਜਨਾਵਾ ਦਾ ਲਾਭ ਲੈਣ ਤੋ ਵਾਝੇ ਰਹਿ ਜਾਂਦੇ ਹਨ, ਪ੍ਰੰਤੂ ਪ੍ਰਸਾਸ਼ਨ ਦੀ ਇਹ ਜਿੰਮੇਵਾਰੀ ਹੈ ਕਿ ਹਰ ਜਰੂਰਤਮੰਦ ਤੱਕ ਇਹ ਲਾਭ ਯਕੀਨੀ ਪਹੁੰਚਾਇਆ ਜਾਵੇ।