Close

Distribution of tricycles and wheelchairs to needy persons

Publish Date : 17/09/2022
Distribution of tricycles and wheelchairs to needy persons

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਲੋੜਵੰਦ ਵਿਅਕਤੀਆਂ ਨੂੰ ਟ੍ਰਾਈ ਸਾਈਕਲ ਤੇ ਵ੍ਹੀਲਚੇਅਰਜ਼ ਦੀ ਵੰਡ

ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਰੂਪਨਗਰ, 17 ਸਤੰਬਰ:

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਲਈ 8-9-10 ਅਗਸਤ ਨੂੰ ਅਸੈਸਮੈਂਟ ਕੈਂਪ ਲਗਾਏ ਗਏ ਸਨ ਤੇ ਉਹਨਾਂ ਵੱਖ ਵੱਖ ਕੈਂਪਾਂ ਵਿੱਚ ਸ਼ਾਮਲ ਹੋਏ ਵਿਅਕਤੀਆਂ ਲਈ ਅਸੈਸਮੈਂਟ ਮੁਤਾਬਕ 17 ਸਤੰਬਰ, 2022 ਨੂੰ ਉਨਾਂ ਦੀਆਂ ਲੋੜਾਂ ਅਨੁਸਾਰ 38 ਟਰਾਈ-ਸਾਇਕਲ, 42 ਵੀਲ ਚੇਅਰਜ਼,18 ਨਕਲੀ ਅੰਗ, 22 ਕੈਲੀਪਰਜ, 26 ਬੈਸਾਖੀਆਂ, 34 ਕੰਨਾਂ ਦੀਆਂ ਮਸ਼ੀਨਾਂ ਆਦਿ ਸਮਾਨ ਅਲਿਮਕੋ ਦੇ ਰੀਜਨਲ ਸੈਂਟਰ ਚਨਾਲੋਂ ਵਿਖੇ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮੁਫਤ ਪ੍ਰਦਾਨ ਕੀਤੇ ਗਏ।

ਇਸ ਸਮਾਗਮ ਵਿੱਚ ਸ੍ਰੀ ਚਰਨਜੀਤ ਸਿੰਘ ਐਮ.ਐਲ.ਏ. ਚਮਕੌਰ ਸਾਹਿਬ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਤੇ ਉਹਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਤੇ ਹਰ ਲੋਕ ਭਲਾਈ ਸਕੀਮ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੂਬੇ ਦੇ ਲੋਕਾਂ ਦੀ ਭਲਾਈ ਲਈ ਵੱਧ ਚੜ੍ਹ ਕੇ ਕੰਮ ਕਰਨ ਦੀ ਅਪੀਲ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਹਾਇਕ ਕਮਿਸ਼ਨਰ (ਜ) ਸ਼੍ਰੀ ਦਿਪਾਂਕਰ ਗਰਗ ਪੀ.ਸੀ.ਐਸ., ਅਤੇ ਸ੍ਰੀ ਅਰਵਿੰਦਰ ਪਾਲ ਸਿੰਘ ਸੋਮਲ ਪੀ.ਸੀ.ਐਸ. (ਅੰਡਰ ਟਰੇਨਿੰਗ) ਵਲੋਂ ਦੱਸਿਆ ਗਿਆ ਕਿ ਵੱਖ-ਵੱਖ ਸਾਧਨਾਂ ਰਾਂਹੀ ਉਪਰਾਲੇ ਕੀਤੇ ਗਏ ਸਨ ਕਿ ਅਸੈਸਮੇਂਟ ਕੈਂਪਾਂ ਵਿੱਚ ਵੱਧ ਤੋਂ ਵੱਧ ਲੋੜਵੰਦ ਲਾਭਪਾਤਰੀ ਸ਼ਾਮਲ ਹੋਣ।

ਰਮੇਸ਼ ਚੰਦਰ ਸੀਨੀਅਰ ਮੈਨੇਜਰ ਅਲਿਮਕੋ ਵਲੋਂ ਦਿਵਿਆਂਗ ਵਿਅਕਤੀਆਂ ਲਈ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਗੁਰਮੋਹਨ ਸਿੰਘ ਸਕੱਤਰ ਰੈਡ ਕਰਾਸ ਵਲੋਂ ਦੱਸਿਆ ਗਿਆ ਕਿ ਹੋਰ ਲੋੜਵੰਦ ਦਿਵਿਆਂਗ ਵਿਅਕਤੀ ਵੀ ਰੈਡ ਕਰਾਸ ਦਫਤਰ ਵਿਖੇ ਆ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।