A visit to the forests of Nurpur Bedi area by Vanpal Shivalik Circle
Publish Date : 13/07/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵਣਪਾਲ ਸ਼ਿਵਾਲਿਕ ਸਰਕਲ ਵੱਲੋਂ ਨੂਰਪੁਰ ਬੇਦੀ ਖੇਤਰ ਦੇ ਜੰਗਲਾਂ ਦਾ ਦੌਰਾ
ਰੂਪਨਗਰ,13 ਜੁਲਾਈ: ਪੰਜਾਬ ਰਾਜ ਵਣ ਵਿਭਾਗ ਦੇ ਸ਼ਿਵਾਲਿਕ ਸਰਕਲ ਦੇ ਵਣਪਾਲ ਸ਼੍ਰੀ ਕੇ. ਕੰਨਨ ਆਈ.ਐਫ.ਐਸ. ਵੱਲੋਂ ਨੂਰਪੁਰ ਬੇਦੀ ਖੇਤਰ ਦੇ ਜੰਗਲੀ ਇਲਾਕੇ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਵੱਲੋਂ ਖਟਾਣਾ, ਝਾਂਡੀਆਂ, ਰਾਇਸਰਾ ਦੇ ਜੰਗਲਾਂ ਵਿੱਚ ਲਗਾਏ ਜਾ ਰਹੇ ਪੌਦਿਆਂ ਦੇ ਕੰਮ ਦਾ ਜਾਇਜ਼ਾ ਲੈਣ ਤੋਂ ਇਲਾਵਾ ਪਿੰਡ ਬਟਾਰਲਾ ਦੀ ਨਰਸਰੀ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਜੰਗਲਾਤ ਅਫਸਰ ਹਰਜਿੰਦਰ ਸਿੰਘ ਆਈ.ਐਫ.ਐਸ. ਤੇ ਰੇਂਜ ਅਫਸਰ ਨੂਰਪੁਰ ਬੇਦੀ ਮਲਕੀਤ ਸਿੰਘ ਤੋਂ ਇਲਾਵਾ ਵਣ ਵਿਭਾਗ ਦੇ ਹੋਰ ਮੁਲਾਜ਼ਮ ਹਾਜ਼ਰ ਸਨ।