Close

Deputy Commissioner gives green signal to Mobile Health Unit run by HelpAge India

Publish Date : 04/07/2022
Deputy Commissioner gives green signal to Mobile Health Unit run by HelpAge India

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਹੈਲਪਏਜ ਇੰਡੀਆ ਸੰਸਥਾ ਦੁਆਰਾ ਚਲਾਏ ਮੋਬਾਈਲ ਹੈਲਥ ਯੂਨਿਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਮੋਬਾਈਲ ਹੈਲਥ ਯੂਨਿਟ ਨੂੰ ਪਿੰਡਾਂ ਵਿੱਚ ਔਰਤਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਦੀ ਹਦਾਇਤ ਦਿੱਤੀ

ਰੂਪਨਗਰ, 4 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਵੱਲੋਂ ਹੈਲਪਏਜ ਇੰਡੀਆ ਸੰਸਥਾ ਦੁਆਰਾ ਚਲਾਏ ਗਏ ਮੋਬਾਈਲ ਹੈਲਥ ਯੂਨਿਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਹ ਮੋਬਾਇਲ ਹੈਲਥ ਯੂਨਿਟ ਵੈਨ ਜਾ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਮੋਬਾਇਲ ਹੈਲਥ ਯੂਨਿਟ ਨੂੰ ਪਿੰਡਾਂ ਵਿੱਚ ਔਰਤਾਂ ਸਬੰਧੀ ਸਿਹਤ ਸੰਭਾਲ ਅਤੇ ਬਿਮਾਰੀਆਂ ਬਾਰੇ ਜਾਗਰੂਕ ਕਰਨ ਦੀ ਵੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਇਸ ਮੋਬਾਇਲ ਹੈਲਥ ਯੂਨਿਟ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਭੇਜਿਆ ਜਾਵੇਗਾ।

ਹੈਲਪਏਜ ਇੰਡੀਆ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਰਾਜ ਪ੍ਰਮੁੱਖ ਭਵੁਨੇਸ਼ਵਰ ਸ਼ਰਮਾ ਨੇ ਦੱਸਿਆ ਕਿ ਇਹ ਸੰਸਥਾ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰ ਰਹੀ ਹੈ। ਹੈਲਪਏਜ ਇੰਡੀਆ ਲਗਭਗ 45 ਸਾਲਾਂ ਤੋਂ ਦੇਸ਼ ਵਿੱਚ ਬਜ਼ੁਰਗਾਂ ਦੀ ਭਲਾਈ ਲਈ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਹੈਲਪਏਜ ਦੇਸ਼ ਦੇ 2400 ਪਿੰਡਾਂ ਵਿੱਚ ਲਗਪਗ 165 ਮੋਬਾਈਲ ਹੈਲਥ ਯੂਨਿਟ ਚਲਾ ਰਿਹਾ ਹੈ ਤਾਂ ਜੋ ਪੇਂਡੂ ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਸਿਹਤ ਜ਼ਰੂਰਤਾਂ ਵਿੱਚ ਲਾਭ ਪਹੁੰਚਾਇਆ ਜਾ ਸਕੇ। ਇਸਦੀ ਸ਼ੁਰੂਆਤ ਤੋਂ ਲੈ ਕੇ ਅਸੀਂ ਆਪਣੇ ਉਮਰ ਦੇਖਭਾਲ ਪ੍ਰੋਜੈਕਟਾਂ ਰਾਹੀਂ ਲੱਖਾਂ ਬਜ਼ੁਰਗਾਂ ਦਾ ਸਮਰਥਨ ਕੀਤਾ ਹੈ। ਸਾਡੇ ਬਹੁਪੱਖੀ ਭਲਾਈ ਅਤੇ ਵਿਕਾਸ ਕਾਰਜਾਂ ਨੇ ਉਨ੍ਹਾਂ ਦੇ ਜੀਵਨ ‘ਤੇ ਸ਼ਾਨਦਾਰ ਪ੍ਰਭਾਵ ਪਾਇਆ ਹੈ।

ਇਸ ਮੌਕੇ ਹੈਲਪਏਜ ਇੰਡੀਆ ਦੀ ਹੈਲਥ ਯੂਨਿਟ ਦੇ ਮੁਖੀ ਡਾ: ਰਿਤੂ ਰਾਣਾ, ਅਰਹੰਤ ਆਧਾਰ ਫਾਊਂਡੇਸ਼ਨ ਤੋਂ ਵਿਨੀਤ ਚੌਧਰੀ ਅਤੇ ਹੋਰ ਅਧਿਕਾਰੀ ਮੋਜੂਦ ਸਨ।