Close

29 People sent to Bulandh Shahar UP – Deputy Commissioner

Publish Date : 18/05/2020
Migrants.

Office of District Public Relations Officer, Rupnagar

Rupnagar Dated 17 May 2020

29 ਵਿਅਕਤੀਆਂ ਨੂੰ ਬੱਸ ਰਾਹੀ ਬੁਲੰਦ ਸ਼ਹਿਰ ਯੂ. ਪੀ ਵਿਖੇ ਕੀਤਾ ਰਵਾਨਾ – ਡਿਪਟੀ ਕਮਿਸ਼ਨਰ

2500 ਦੇ ਕਰੀਬ ਦੂਜੇ ਰਾਜਾਂ ਦੇ ਵਿਅਕਤੀਆ ਨੂੰ ਬੱਸਾਂ ਅਤੇ ਰੇਲ ਗੱਡੀਆਂ ਰਾਹੀ ਭੇਜਿਆ ਜਾ ਚੁੱਕਾ ਹੈ ਉਨ੍ਹਾਂ ਦੇ ਘਰ

ਰੂਪਨਗਰ 17 ਮਈ – ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਦੂਸਰੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪੁੱਜਦਾ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਰੂਪਨਗਰ ਤੋਂ ਕਰੀਬ 29 ਵਿਅਕਤੀਆਂ ਨੂੰ ਯੂ.ਪੀ. ਦੇ ਬੁਲੰਦ ਸ਼ਹਿਰ ਵਿਖੇ ਰਵਾਨਾ ਕੀਤਾ ਗਿਆ। ਜਿਲ੍ਹੇ ਵਿੱਚੋ ਹੁਣ ਤੱਕ 2500 ਦੇ ਕਰੀਬ ਦੂਜੇ ਰਾਜਾਂ ਦੇ ਵਿਅਕਤੀਆ ਨੂੰ ਬੱਸਾਂ ਅਤੇ ਰੇਲ ਗੱਡੀਆਂ ਰਾਹੀ ਉਨ੍ਹਾਂ ਦੇ ਘਰਾਂ ਵਿੱਚ ਭੇਜਿਆ ਜਾ ਚੁੱਕਾ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨਾਂ ਦੌਰਾਨ 1213 ਗੋਰਖਪੁਰ , ਆਜਮਗੜ, ਗੋਨਡਾ ਯੂ. ਪੀ ,800 ਹਰਦੋਈ ਬਰੇਲੀ , 17 ਦਰਬੰਗਾ ਬਿਹਾਰ , 45 ਯੂ.ਪੀ. ,155 ਮੱਧ ਪ੍ਰਦੇਸ਼, ਗੋਨਡਾ , ਗੇਆ ਅਤੇ 165 ਦੇ ਕਰੀਬ ਵਿਅਕਤੀਆਂ ਨੂੰ ਜੰਮੂ ਕਸ਼ਮੀਰ , ਹਿਮਾਚਲ ਅਤੇ ਹੋਰ ਰਾਜ਼ਾਂ ਵਿੱਚ ਬੱਸਾਂ ਅਤੇ ਰੇਲ ਗੱਡੀਆਂ ਰਾਹੀ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਕਾਰਨ ਫਸੇ ਹੋਏ ਦੂਜੇ ਰਾਜ਼ਾ ਦੇ ਵਿਅਕਤੀਆਂ ਦੀ ਸ਼ਨਾਖਤ ਕਰ, ਉਨ੍ਹਾਂ ਦੇ ਜਿੱਦੀ ਰਾਜ਼ਾਂ ਤੋਂ ਉਨ੍ਹਾਂ ਦੇ ਵਾਪਿਸ ਆਉਣ ਸੰਬਧੀ ਪ੍ਰਵਾਨਗੀ ਹਾਸਿਲ ਕਰ ਉਨ੍ਹਾਂ ਨੂੰ ਪੂਰੀ ਅਹਿਤਿਆਰਤ ਤੇ ਨਿਗਰਾਨੀ ਹੇਠ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੇ ਰਾਜ਼ਾ ਵਿੱਚ ਪਹੁੰਚਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਲੋੜੀਂਦਾਂ ਰਾਸ਼ਨ ਅਤੇ ਖਾਣਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਨ੍ਹਾਂ ਨੂੰ ਲਾਕਡਾਊਨ ਦੌਰਾਨ ਕੋਈ ਮੁਸ਼ਕਿਲ ਨਾ ਆਵੇ।
ਬੁਲੰਦ ਸ਼ਹਿਰ ਯੂ.ਪੀ. , ਗੋਰਖਪੁਰ , ਹਰਦੋਈ , ਗੋੰਨਡਾ ਅਤੇ ਅਜਮਗੜ ਯੂ.ਪੀ. ਲਈ ਰਵਾਨਾ ਹੋਏ ਇਨ੍ਹਾਂ ਵਿਅਕਤੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਦੀ ਸਾਂਭ-ਸੰਭਾਲ ਨਾ ਕਰਦਾ ਅਤੇ ਅੱਜ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਨਾ ਕਰਦਾ ਤਾਂ ਪਤਾ ਨਹੀਂ ਹੋਰ ਕਿੰਨਾ ਸਮਾਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪੈਣਾ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ੋ ਪਰਵਾਸੀ ਮਜਦੂਰ ਨੇ ਆਪਣੇ ਰਾਜਾ ਵਿੱਚ ਜਾਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਆਨਲਾਇਨ ਬੇਨਤੀ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਬੇਨਤੀ ਕਰਨ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜਣ ਦੇ ਲਈ ਉਸ ਰਾਜ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਅਤੇ ਮੈਡੀਕਲ ਸਿਕਰੀਨਿੰਗ ਹੋਣ ਉਪਰੰਤ ਭੇਜਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ।