International Senior Citizen Day Celebrated

International Senior Citizen Day Celebrated Press Note Dt 03rd October 2018
Office of District Public Relations Officer, Rupnagar
ਰੂਪਨਗਰ 03 ਅਕਤੂਬਰ – ਸਥਾਨਕ ਜੀ.ਐਸ. ਸਟੇਟ ਵਿਖੇ ਸਥਾਨਕ ਸੀਨੀਅਰ ਸਿਟੀਜ਼ਨ ਕੌਸਲ ਵੱਲੋਂ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਇਸ ਸਮਾਗਮ ਦੌਰਾਨ ਸੀਨੀਅਰ ਸਿਟੀਜ਼ਨ ਕੌਸਲ ਰੂਪਨਗਰ ਵੱਲੋਂ ਬੀਤੇ ਦਿਨੀ ਕੇਰਲਾ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕੱਠੀ ਕੀਤੀ 31000 ਰੁਪਏ ਦੀ ਰਾਸ਼ੀ ਦਾ ਚੈੱਕ ਵੀ ਡਿਪਟੀ ਕਮਿਸ਼ਨਰ ਨੂੰ ਪੇਸ਼ ਕੀਤਾ ਇਸ ਸਮਾਗਮ ਦੌਰਾਨ ਪ੍ਰਕਾਸ਼ ਮੈਮੋਰੀਅਲ ਡੱਫ ਐਡ ਡੰਪ ਸਕੂਲ ਦੇ ਬੱਚਿਆਂ ਵੱਲੋਂ ਸਕਿੱਟ ਵੀ ਪੇਸ਼ ਕੀਤਾ ਗਿਆ।ਸਮਾਗਮ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੂਟੇ ਵੀ ਲਗਾਏ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਜਾਰੰਗਲ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਉਹ ਸਮਾਜ ਵਿੱਚ ਬਜ਼ੁਰਗਾਂ ਦਾ ਕਿੰਨਾ ਸਤਿਕਾਰ ਕਰਦੇ ਹਨ।ਇਸਲਈ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕਣ।ਉਨ੍ਹਾਂ ਸਮਾਗਮ ਵਿੱਚ ਹਾਜ਼ਰ ਸੀਨੀਅਰ ਸਿਟੀਜ਼ਨ ਨੂੰ ਪ੍ਰੇਰਨਾ ਕੀਤੀ ਕਿ ਉਹ ਪੜ੍ਹੇ ਲਿਖੇ ਹਨ ਅਤੇ ਉਨ੍ਹਾਂ ਜ਼ਿੰਦਗੀ ਵਿੱਚ ਗਿਆਨ ਦਾ ਬਹੁਤ ਤਜ਼ਰਬਾ ਹੈ ਇਸਲਈ ਉਹ ਆਪਣੀ ਇਸ ਤਜ਼ਰਬੇ ਨੂੰ ਆਪਣੇ /ਵਾਰਡ ਵਿੱਚ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਕੂਲੀ ਬੱਚਿਆਂ, ਜਿਨ੍ਹਾਂ ਪਾਸ ਸਾਧਨ ਬਹੁਤ ਘੱਟ ਹਨ ,ਨਾਲ ਸਾਝਾਂ ਕਰਨ ਜੋ ਕਿ ਉਨ੍ਹਾਂ ਲਈ ਸਹਾਈ ਸਿੱਧ ਹੋਣਗੇ । ਉਨ੍ਹਾਂ ਉਮੀਦ ਕੀਤੀ ਕਿ ਸੀਨੀਅਰ ਸਿਟੀਜ਼ਨ ਦੀ ਸਿਹਤ ਠੀਕ ਰਹੇਗੀ ਅਤੇ ਉਹ ਪ੍ਰਸੰਨ ਜਿੰਦਗੀ ਬਤੀਤ ਕਰਨਗੇ।ਡਿਪਟੀ ਕਮਿਸ਼ਨਰ ਨੇ ਕੇਰਲਾ ਹੜ੍ਹ ਪੀੜਤਾਂ ਦੀ ਮੱਦਦ ਲਈ ਦਿੱਤੇ 31000 ਰੁਪਏ ਦੀ ਰਾਸ਼ੀ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ।ਇਸ ਮੌਕੇ ਸੀਨੀਅਰ ਸਿਟੀਜ਼ਨ ਕੌਸਲ ਨੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਵੀ ਪੇਸ਼ ਕੀਤਾ।
ਇਸ ਮੌਕੇ ਇੰਜੀਨੀਅਰ ਕਰਨੈਲ ਸਿੰਘ ਨੇ ਸਿਨੀਅਰ ਸਿਟੀਜ਼ਨ ਕੌਸਲ ਬਾਰੇ ਚਾਨਣਾ ਪਾਉ਼ਂਦੇ ਦੱਸਿਆ ਕਿ ਇਹ ਸੰਸਥਾ 2006 ਵਿੱਚ ਹੋਂਦ ਵਿੱਚ ਆਈ ਸੀ ਅਤੇ ਇਸ ਦੇ ਉਸ ਸਮੇਂ 22 ਮੈਬਰ ਸਨ ਜੋ ਕਿ ਹੁਣ ਵੱਧ ਕੇ 493 ਹੋ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਧਰਮ ਨਿਰਪੱਖ ਸੰਸਥਾ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਸਵਾਗਤ ਹੈ ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਤਿਮਾਹੀ ਨਿਊਜ਼ ਲੈਟਰ ਸੁਨੇਹਰੇ ਪਲ ਕੱਢੇ ਜਾਂਦੇ ਹਨ, ਸਲਾਨਾ ਸੋਬੀਨਰ ਕੱਢਿਆਂ ਜਾਂਦਾ ਹੈ ਅਤੇ ਹਰ 02 ਸਾਲ ਬਾਅਦ ਟੈਲੀਫੋਨ ਡਾਇਰੈਕਟਰੀ ਵੀ ਜਾਰੀ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਬੁਜ਼ਰਗਾਂ ਦੇ ਜਨਮਦਿਨ ਵੀ ਮਨਾਏ ਜਾਂਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 33 ਪਿੰਡਾ ਵਿੱਚ ਸੀਨੀਅਰ ਸਿਟੀਜ਼ਨ ਕੌਸਲਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਅੱਜ ਪਿੰਡ ਮਕੌੜਨਾ ਕਲਾਂ ਦੀ ਸੰਸਥਾ ਬਣਾਈ ਗਈ ਹੈ ਜਿਸ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਭਾਗ ਸਿੰਘ ਮਕੌੜਨਾ ਪ੍ਰਧਾਨ ਬਣਾਏ ਗਏ ਹਨ।
ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ ਇਸ ਤੋਂ ਇਲਾਵਾ ਅਜਿਹੇ ਪਰਿਵਾਰ ਜੋ ਬਜ਼ੁਰਗਾਂ ਦੀ ਜੀ ਜਾਨ ਨਾਲ ਸੇਵਾ ਕਰਦੇ ਹਨ ਅਤੇ ਸਭ ਤੋਂ ਵੱਡੀ ਉਮਰ ਦੇ 05 ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਦੌਰਾਨ ਸ਼੍ਰੀਮਤੀ ਅ੍ਰਮਿਤ ਬਾਲਾ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਇੰਜ: ਕਰਨੈਲ ਸਿੰਘ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਸਲ , ਡਾ: ਆਰ.ਐਸ. ਪਰਮਾਰ , ਸ਼੍ਰੀ ਅਮਰਜੀਤ ਸਿੰਘ ਸਤਿਆਲ, ਡਾ: ਅਜ਼ਮੇਰ ਸਿੰਘ, ਕਰਨਲ ਦਿਆਲ ਸਿੰਘ, ਸ਼੍ਰੀ ਐਚ.ਐਸ. ਰਾਹੀ , ਸ਼੍ਰੀ ਕੇ.ਆਰ. ਗੋਇਲ,ਸ਼੍ਰੀ ਰਾਮੇਸ਼ ਗੋਇਲ, ਸ਼੍ਰੀ ਗੁਰਮੁੱਖ ਸਿੰਘ ਲੋਗੀਆ, ਸ਼੍ਰੀ ਬੀ.ਐਸ. ਪਾਬਲਾ, ਸ਼੍ਰੀ ਕੇ.ਪੀ. ਸ਼ਰਮਾ , ਸ਼੍ਰੀਮਤੀ ਬਿਮਲਾ ਕੌਸ਼ਲ, ਸ਼੍ਰੀ ਰਜਿੰਦਰ ਸੈਣੀ, ਸ਼੍ਰੀਮਤੀ ਆਦਰਸ਼ ਸ਼ਰਮਾ, ਬੀਬੀ ਸੁਰਿੰਦਰ ਕੌਰ ਖਰਲ , ਬੀਬੀ ਇੰਦਰਜੀਤ ਕੌਰ ਵਾਲੀਆ, ਸ਼੍ਰੀ ਜੀ.ਐਸ. ਬਿੰਦਰਾ, ਸ਼੍ਰੀ ਬਲਦੇਵ ਸਿੰਘ ਕੋਰੇ, ਸ਼੍ਰੀ ਬਹਾਦਰ ਸਿੰਘ ਰੱਕੜ, ਇੰਜ: ਸਵਰਨਜੀਤ ਸਿੰਘ , ਸ਼੍ਰੀ ਪਰਦੁਮਣ ਸਿੰਘ, ਸ਼੍ਰੀ ਉਜਾਗਰ ਸਿੰਘ ਸੈਫਲਪੁਰ,ਸ਼੍ਰੀ ਬੀ.ਐਸ. ਸੈਣੀ, ਸ਼੍ਰੀ ਸੁਖਬੀਰ ਸਿੰਘ, ਇੰਜ: ਸੁੰਦਰ ਸਿੰਘ, ਸ਼੍ਰੀ ਜੱਗਨੰਦਨ ਸਿੰਘ , ਸ਼੍ਰੀ ਹਰਦੇਵ ਸਿੰਘ, ਸ਼੍ਰੀ ਪ੍ਰੇਮ ਸਿੰਘ ਵੀ ਹਾਜ਼ਰ ਸਨ।