Close

Visit of Polling Booths by Deputy Commissioner

Publish Date : 20/09/2018
Visit of Polling Booths by Deputy Commissioner

Visit of Polling Booths by DC Rupnagar Press Note Dt 19th September 2018

ਦਫਤਰ ਜਿਲ੍ਹਾਂ ਲੋਕ ਸੰਪਰਕ ਅਫਸਰ ਰੂਪਨਗਰ।

ਰੂਪਨਗਰ 19 ਸਤੰਬਰ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਚ ਵੋਟਾਂ ਪਾਉਣ ਦਾ ਕੰਮ ਅੱਜ ਸਵੇਰੇ 08.00 ਵਜੇ ਸ਼ੁਰੂ ਹੋ ਗਿਆ। ਇਹ ਪ੍ਰਗਟਾਵਾ ਡਾ: ਸੁਮੀਤ ਕੁਮਾਰ ਜਾਰੰਗਲ ਜਿਲ੍ਹਾ ਚੌਣਕਾਰ ਅਫਸਰ -ਕਮ- ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਜਿਲੇ ਚ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਨ ਮੌਕੇ ਕੀਤਾ।ਇਸ ਮੌਕੇ ਸ਼੍ਰੀ ਲਖਮੀਰ ਸਿੰਘ ਵਧੀਕ ਚੌਣਕਾਰ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਵੀ ਉਨਾਂ ਨਾਲ ਸਨ ।ਉਨਾਂ ਵਲੋਂ ਅੱਜ ਸਾਰੀਆਂ ਬਲਾਕ ਸੰਮਤੀਆਂ ਵਿਚ ਬਣੇ ਬੂਥਾਂ ਦਾ ਦੌਰਾ ਕਰਦੇ ਹੋਏ ਪੋਲਿੰਗ ਸਟਾਫ ਪਾਸੋਂ ਪੋਲ ਹੋਈਆਂ ਵੋਟਾਂ ਸਬੰਧੀ ਜਾਣਕਾਰੀ ਲਈ ਅਤੇ ਉਨਾਂ ਦੀਆਂ ਸਮਸਿਆਵਾਂ ਬਾਰੇ ਵੀ ਪੁੱਛ ਪੜਤਾਲ ਕੀਤੀ ।ਉਨਾਂ ਪੋਲਿੰਗ ਸਟਾਫ ਦੇ ਰਹਿਣ ਅਤੇ ਖਾਣੇ ਬਾਰੇ ਵੀ ਜਾਣਕਾਰੀ ਲਈ। ਇਸ ਮੌਕੇ ਪੋਲਿੰਗ ਸਟਾਫ ਨੇ ਜਿਲਾ ਪ੍ਰਸ਼ਾਸ਼ਨ ਵਲੋਂ ਕੀਤੇ ਪ੍ਰਬੰਧਾਂ ਤੇ ਤਸਲੀ ਦਾ ਪ੍ਰਗਟਾਵਾ ਕੀਤਾ।ਉਨਾਂ ਵੋਟਾਂ ਪਾਊਣ ਲਈ ਆਏ ਵੋਟਰਾਂ ਨਾਲ ਵੀ ਗਲਬਾਤ ਕੀਤੀ ।ਉਨਾਂ ਇਸ ਮੌਕੇ ਸੁਰਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾ ਨੂੰ ਪ੍ਰੇਰਣਾ ਕੀਤੀ ਕਿ ਜੇਕਰ ਕੋਈ ਬਜ਼ੁਰਗ ਜਾਂ ਬੀਮਾਰ ਵਿਅਕਤੀ ਵੋਟ ਪਾਊਣ ਲਈ ਆਂੳਂਦਾ ਹੈ ਤੇ ਉਹ ਖੜਾ ਰਹਿਣ ਤੋਂ ਅਸਮਰਥ ਹੈ ਤਾਂ ਉਸ ਦੀ ਵੋਟ ਪਹਿਲ ਦੇ ਆਧਾਰ ਤੇ ਪੁਆਈ ਜਾਵੇ।

ਉਨਾਂ ਵਲੋਂ ਅੱਜ ਮੋਰਿੰਡਾ ਬਲਾਕ ਦੇ ਪਿੰਡ ਬੂਰਮਾਜਰਾ, ਸ਼੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਸਾਂਤਪੁਰ ,ਰੂਪਨਗਰ ਬਲਾਕ ਦੇ ਪਿੰਡ ਕੋਟਲਾ ਨਿਹੰਗ ਅਤੇ ਨੂਰਪੁਰ ਬੇਦੀ ਬਲਾਕ ਦਾ ਵੀ ਦੋਰਾ ਕੀਤਾ।ਉਨਾਂ ਸ਼੍ਰੀ ਹਰਬੰਸ ਸਿੰਘ ਰਿਟਰਨਿੰਗ ਅਫਸਰ ਸ਼੍ਰੀ ਆਨੰਦਪੁਰ ਸਾਹਿਬ -ਕਮ-ਐਸ.ਡੀ.ਐਮ ਨਾਲ ਸ਼੍ਰੀ ਆਨੰਦਪੁਰ ਸਾਹਿਬ ਬਲਾਕ ਦੀਆਂ ਵੋਟਾਂ ਦੀ ਗਿਣਤੀ ਲਈ ਜੀ.ਟੀ.ਬੀ.ਪੋਲਿਟੈਕਨਿਕ ਕਾਲਜ ਅਗੰਮਪੁਰ ਚ ਬਣੇ ਗਿਣਤੀ ਕੇਂਦਰ ਦਾ ਦੌਰਾ ਵੀ ਕੀਤਾ।

ਇਸ ਮੌਕੇ ਉਨਾਂ ਦਸਿਆ ਕਿ ਸਵੇਰੇ 10 ਵਜੇ ਤੱਕ ੳਵਰਆਲ 12% ਜਿਸ ਵਿਚੋਂ ਪੰਚਾਇਤ ਸੰਮਤੀ ਰੂਪਨਗਰ ਚ 12 ਫੀਸਦੀ,ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਚ 12 ਫੀਸਦੀ ਪੰਚਾਇਤ ਸੰਮਤੀ, ਮੋਰਿੰਡਾ ਚ 14 ਫੀਸਦੀ , ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਚ 8 ਫੀਸਦੀ ਅਤੇ ਪੰਚਾਇਤ ਸੰਮਤੀ ਨੂਰਪੁਰ ਬੇਦੀ ਚ 15 ਫੀਸਦੀ ਵੋਟ ਪੋਲ ਹੋਏ ।

ਉਨਾਂ ਦਸਿਆ ਕਿ ਦੁਪਹਿਰ 12 ਵਜੇ ਤੱਕ ੳਵਰਆਲ 26.60 % ਜਿਸ ਵਿਚੋਂ ਪੰਚਾਇਤ ਸੰਮਤੀ ਰੂਪਨਗਰ ਚ 26 ਫੀਸਦੀ,ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਚ 28 ਫੀਸਦੀ ਪੰਚਾਇਤ ਸੰਮਤੀ, ਮੋਰਿੰਡਾ ਚ 28 ਫੀਸਦੀ , ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਚ 20 ਫੀਸਦੀ ਅਤੇ ਪੰਚਾਇਤ ਸੰਮਤੀ ਨੂਰਪੁਰ ਬੇਦੀ ਚ 31 ਫੀਸਦੀ ਵੋਟ ਪੋਲ ਹੋਏ ।

ਉਨਾਂ ਦਸਿਆ ਕਿ ਦੁਪਹਿਰ 2 ਵਜੇ ਤੱਕ ੳਵਰਆਲ 42% ਜਿਸ ਵਿਚੋਂ ਪੰਚਾਇਤ ਸੰਮਤੀ ਰੂਪਨਗਰ ਚ 45 ਫੀਸਦੀ,ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਚ 45 ਫੀਸਦੀ ਪੰਚਾਇਤ ਸੰਮਤੀ, ਮੋਰਿੰਡਾ ਚ 41 ਫੀਸਦੀ , ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਚ 37 ਫੀਸਦੀ ਅਤੇ ਪੰਚਾਇਤ ਸੰਮਤੀ ਨੂਰਪੁਰ ਬੇਦੀ ਚ 44 ਫੀਸਦੀ ਵੋਟ ਪੋਲ ਹੋਏ ।

ਉਨਾਂ ਦਸਿਆ ਕਿ ਵੋਟਾਂ ਦੀ ਗਿਣਤੀ 22 ਸਤੰਬਰ ਨੁੰ ਰੂਪਨਗਰ ਬਲਾਕ ਸੰਮਤੀ ਦੀ ਸਰਕਾਰੀ ਕਾਲਜ਼ ਰੂਪਨਗਰ ਵਿਖੇ,ਸ੍ਰੀ ਚਮਕੋਰ ਸਾਹਿਬ ਬਲਾਕ ਸੰਮਤੀ ਦੀ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ,ਮੋਰਿੰਡਾ ਦੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਕਾਲਜ਼ ਫਾਰ ਗਰਲਜ਼,ਨੂਰਪੁਰ ਬੇਦੀ ਦੀ ਪੋਲਿੰਗ ਪਾਰਟੀਆਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਜਦਕਿ ਸ਼੍ਰੀ ਆਨੰਦਪੁਰ ਸਾਹਿਬ ਪੰਚਾਇਤ ਸੰਮਿਤੀ ਦੀਆਂ ਵੋਟਾਂ ਦੀ ਗਿਣਤੀ ਸਵੇਰੇ 08 ਵਜੇ ਕੀਤੀ ਜਾਵੇਗੀ ।