Joining of Commissioner Rupnagar Division
Publish Date : 05/09/2018

Joining of Commissioner Rupnagar Division – Press Dt 4th September 2018
Office of District Public Relations Officer, Rupnagar.
ਰੂਪਨਗਰ 04 ਸਤੰਬਰ – ਸ੍ਰੀ ਅਰਵਿੰਦਰ ਸਿੰਘ ਬੈਂਸ ਆਈ.ਏ.ਐਸ. ਨੇ ਅੱਜ ਇਥੇ ਰੂਪਨਗਰ ਮੰਡਲ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਨੂੰ ਸਥਾਨਕ ਕੈਨਾਲ ਰੈਸਟ ਹਾਊਸ ਵਿਖੇ ਪਹੁੰਚਣ ‘ਤੇ ਪੰਜਾਬ ਪੁਲਿਸ ਵਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਸ੍ਰੀ ਅਰਵਿੰਦਰ ਸਿੰਘ ਬੈਂਸ 2001 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ।
ਇਸ ਮੌਕੇ ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਅਜਿੰਦਰ ਸਿੰਘ ਪੁਲਿਸ ਕਪਤਾਨ , ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ ਰੂਪਨਗਰ ਵੀ ਹਾਜਰ ਸਨ।
ਇਸ ਉਪਰੰਤ ਸ਼੍ਰੀ ਅਰਵਿੰਦਰ ਸਿੰਘ ਬੈਂਸ ਨੇ ਕਮਿਸ਼ਨਰ ਦਫਤਰ ਵਿਖੇ ਚਾਰਜ ਲਿਆ ।