Close

Flag off TB Finding Mobile Van

Publish Date : 07/08/2018
Flag off TB Van

Flag off TB Finding Mobile Van Press Note Dt 6th August 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।

ਟੀ.ਬੀ. ਦੀ ਐਕਟਿਵ ਕੇਸ ਫ਼ਾਇੰਡਿੰਗ ਮੋਬਾਇਲ ਮੈਡੀਕਲ ਵੈਨ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ

ਰੂਪਨਗਰ 06 ਅਗਸਤ-

ਮਿਸ਼ਨ ‘ਤੰਦਰੁਸਤ ਪੰਜਾਬ ਤਹਿਤ’ ਪੰਜਾਬ ਸਰਕਾਰ ਵਲ੍ਹੋ ਸੂਬੇ ਭਰ ਨੂੰ ਟੀ.ਬੀ. ਮੁਕਤ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਐਕਟਿਵ ਕੇਸ ਫ਼ਾਇੰਡਿੰਗ ਕਰਨ ਲਈ ਆਧੁਨਿਕ ਮਸ਼ੀਨਾਂ ਨਾਲ ਲੈਸ ਇੱਕ ਮੋਬਾਈਲ ਮੈਡੀਕਲ ਵੈਨ ਜੋ ਕਿ ਜਿਲ੍ਹਾ ਰੂਪਨਗਰ ਦੇ ਵੱਖ- ਵੱਖ ਇਲਾਕਿਆਂ ਦਾ 6 ਅਗਸਤ ਤੋਂ 11 ਅਗਸਤ ਤਕ ਦੌਰਾ ਕਰੇਗੀ, ਨੂੰ ਅੱਜ ਸਿਵਲ ਸਰਜਨ ਡਾ. ਹਰਿੰਦਰ ਕੌਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।

ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ ਚਾਰੋਂ ਸਿਹਤ ਬਲਾਕਾਂ ਚਮਕੌਰ ਸਾਹਿਬ , ਭਰਤਗੜ੍ਹ ,ਕੀਰਤਪੁਰ ਸਾਹਿਬ ,ਨੂਰਪੁਰ ਬੇਦੀ ਅਤੇ ਅਰਬਨ ਸਲੱਮ ਰੂਪਨਗਰ ਦੇ ਫੀਲਡ ਹੈਲਥ ਵਰਕਰਾਂ ਦੀ ਟ੍ਰੇਨਿੰਗ ਬਲਾਕ ਪੱਧਰ ਤੇ ਕਰਵਾਈ ਜਾ ਚੁੱਕੀ ਹੈ । ਟੀ.ਬੀ. ਦੇ ਸ਼ੱਕੀ ਮਰੀਜ਼ઠઠਜਿਹਨਾਂ ਨੂੰ ਖਾਂਸੀ ,ਬਲਗ਼ਮ ,ਬਲਗ਼ਮ ਵਿਚ ਖੂਨ ਆਉਣਾ, ਛਾਤੀ ਦਰਦ, ਬੁਖਾਰ, ਵਜਨ ਘਟਨਾ, ਭੁਖ ਨਾ ਲਗਨਾ ਜਾਂ ਜਿਨ੍ਹਾਂ ਦੇ ਆਂਢ-ਗੁਆਂਢ ਵਿਚ ਟੀ.ਬੀ. ਦਾ ਕੋਈ ਮਰੀਜ਼ ਦਵਾਈ ਖਾ ਰਿਹਾ ਹੋਵੇ, ਉਹਨਾਂ ਮਰੀਜਾਂ ਨੂੰ ਫੀਲਡ ਹੈਲਥ ਵਰਕਰਜ ਦੀਆ ਟੀਮਾਂ ਘਰ ਘਰ ਜਾ ਕੇ ਟੀ.ਬੀ. ਦੀ ਬੀਮਾਰੀ ਬਾਰੇ ਜਾਗਰੂਕ ਕਰਨਗੀਆਂ ਤੇ ਸ਼ੱਕੀ ਮਰੀਜ਼ ਨੂੰ ਬਲਗ਼ਮ ਜਾਂਚ ਲਈ ਸੈਂਪਲ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਇਹ ਸੈਂਪਲ ਉਹਨਾ ਵੱਲ੍ਹੋਂ ਮੋਬਾਈਲ ਮੈਡੀਕਲ ਵੈਨ ਵਿਚ ਲਿਜਾਏ ਜਾਣਗੇ ਅਤੇ ਵੈਨ ਦੇ ਨਾਲ ਹੀ ਚੈੱਕਅੱਪ ਲਈ ਮੋਬਾਇਲ ਮੈਡੀਕਲ ਯੂਨਿਟ ਨੂੰ ਨਿਯੁਕਤ ਕੀਤਾ ਗਿਆ ਹੈ ਜਿੱਥੇ ਛਾਤੀ ਦੇ ਐਕਸਰੇ ਦੀ ਸੁਵਿਧਾ ਵੀ ਨਾਲ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹਨਾਂ ਸਾਰੀਆਂ ਸੁਵਿਧਾਵਾਂઠઠਜਿਵੇਂ ਕਿ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਟੀ.ਬੀ. ਦਾ ਅਤਿ ਆਧੁਨਿਕ ਜਾਂਚ ਵਿਧੀ ਸੀਬੀ ਨੈਟ ਟੈਸਟ ਕਰਨ ਤੱਕ, ਮਰੀਜ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ।ਇਸ ਅਭਿਆਨ ਵਿਚ ਜਿਲ੍ਹੇ ਭਰ ਵਿਚ 50 ਦੇ ਨੇੜੇ ਫੀਲਡ ਹੈਲਥઠઠਵਰਕਰਾਂ ਦੀਆ ਟੀਮਾਂ ਗਠਿਤ ਕੀਤੀ ਗਈਆਂ ਹਨ । ਉਹਨਾ ਨੇ ਜਨ ਸਧਾਰਨ ਨੂੰ ਅਪੀਲ ਕੀਤੀ ਹੈ ਕਿ ਉਹ ਟੀ.ਬੀ. ਦੇ ਬਿਮਾਰੀ ਪ੍ਰਤੀ ਆਪਣੀ ਜਾਗਰੂਕਤਾ ਵਧਾਉਣ ਅਤੇ ਜੇਕਰ ਉਹ ਕਿਸੇ ਟੀ.ਬੀ. ਦੇ ਸ਼ੱਕੀ ਮਰੀਜ਼ ਨੂੰ ਜਾਣਦੇ ਹਨ ਤਾਂ ਉਹ ਟੀਮਾਂ ਨੂੰ ਦੱਸਣ, ਜਿਸ ਨਾਲ ਸਮਾਂ ਰਹਿੰਦੇ ਉਹਨਾਂ ਦਾ ਜਰੂਰੀ ਇਲਾਜ ਕੀਤਾ ਜਾ ਸਕੇ।

ਜਿਲ੍ਹਾ ਤਪਦਿਕ ਅਫਸਰ ਡਾ. ਰੋਮੀ ਸਿੰਗਲਾ ਨੇ ਆਮ ਜਨਤਾ, ਪ੍ਰਾਇਵੇਟ ਕੁਆਲੀਫਾਇਡ ਤੇ ਅਨ-ਕੁਆਲੀਫਾਇਡ ਡਾਕਟਰਾਂ ਨੂੰ ਅਪੀਲ ਕਰਦੀਆਂ ਕਿਹਾ ਹੈ ਕਿ ਸਿਹਤ ਵਿਭਾਗ ਜਿਲ੍ਹੇ ਨੂੰ ਟੀ ਼ਬੀ. ਫ੍ਰੀ ਕਰਨ ਲਈ ਜੀਅ ਤੋੜ ਕੋਸ਼ਿਸ ਕਰ ਰਿਹਾ ਹੈ। ਜਿਸ ਲਈ ਲੋਕਾਂ ਨੂੰ ਆਪ ਮੋਹਰੀ ਹੋ ਕੇ ਸਹਿਯੋਗ ਦੇਣਾ ਚਾਹੀਦਾ ਹੈ।

ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨਿਧੀ ਸ਼੍ਰੀਵਾਸਤਵਾ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਸ੍ਰੀ ਸੁਖਜੀਤ ਕੁਮਾਰ, ਪ੍ਰਦੀਪ ਕੁਮਾਰ, ਸੈਮਸਨ ਪਾਲ, ਮਹਿੰਦਰਪਾਲ ਸਿੰਘ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।