Close

73rd Annual Sports Festival of Government College Ropar concludes

Publish Date : 28/03/2025
73rd Annual Sports Festival of Government College Ropar concludes

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਰਕਾਰੀ ਕਾਲਜ ਰੋਪੜ ਦਾ 73ਵਾਂ ਸਾਲਾਨਾ ਖੇਡ ਸਮਾਰੋਹ ਸੰਪਨ

ਖਿਡਾਰੀ ਬਲਵੀਰ ਸਿੰਘ ਅਤੇ ਆਸ਼ਾ ਵਰਮਾ ਚੁਣੇ ਗਏ ਬੈਸਟ ਅਥਲੀਟ

ਰੂਪਨਗਰ, 28 ਮਾਰਚ: ਸਰਕਾਰੀ ਕਾਲਜ ਰੋਪੜ ਦਾ 73 ਵਾਂ ਸਾਲਾਨਾ ਖੇਡ ਸਮਾਰੋਹ ਖੇਡ ਭਾਵਨਾਂ ਅਤੇ ਮਿੱਠੀਆਂ ਯਾਦਾਂ ਬਿਖੇਰਦੇ ਹੋਏ ਸੰਪਨ ਹੋਇਆ । ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਜਗਜੀਵਨ ਸਿੰਘ, ਜਿਲ੍ਹਾ ਖੇਡ ਅਫ਼ਸਰ ਰੂਪਨਗਰ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।

ਉਹਨਾਂ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਖੇਡਾਂ ਜੀਵਨ ਦਾ ਅਜਿਹਾ ਫਲਸਫਾ ਹਨ ਜੋ ਸਾਨੂੰ ਹਾਰਨ ਤੋਂ ਬਾਅਦ ਜਿੱਤਣਾ ਸਿਖਾਉਂਦੀਆਂ ਹਨ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਾਲਜ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਖੇਡ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।

ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਖਿਡਾਰੀ ਬਲਵੀਰ ਸਿੰਘ ਅਤੇ ਆਸ਼ਾ ਵਰਮਾ ਬੈਸਟ ਅਥਲੀਟ ਚੁਣੇ ਗਏ। ਖੇਡ ਸਮਾਰੋਹ ਦੇ ਪਹਿਲੇ ਦਿਨ ਲੜਕੇ 100 ਮੀਟਰ ਦੌੜ ਵਿੱਚ ਬਲਵੀਰ ਸਿੰਘ ਨੇ ਪਹਿਲਾ, ਸ਼ੁਭਮ ਸਿੰਘ ਨੇ ਦੂਜਾ, ਗੁਰਿੰਦਰ ਸਿੰਘ ਨੇ ਤੀਜਾ, ਲੜਕੀਆਂ ਦੀ 100 ਮੀਟਰ ਦੌੜ ਵਿੱਚ ਤਰਨਪ੍ਰੀਤ ਕੌਰ ਨੇ ਪਹਿਲਾ, ਸੋਨੀ ਨੇ ਦੂਜਾ, ਉਮਾ ਨੇ ਤੀਜਾ, ਲੜਕੇ 800 ਮੀਟਰ ਦੌੜ ਵਿੱਚ ਭੁਪਿੰਦਰ ਸਿੰਘ ਨੇ ਪਹਿਲਾ, ਧਰਮਿੰਦਰ ਸਿੰਘ ਨੇ ਦੂਜਾ, ਗੁਰਿੰਦਰ ਸਿੰਘ ਨੇ ਤੀਜਾ, 800 ਮੀਟਰ ਲੜਕੀਆਂ ਦੀ ਦੌੜ ਵਿੱਚ ਕੁਮਕੁਮ ਨੇ ਪਹਿਲਾ, ਆਸ਼ਾ ਵਰਮਾ ਨੇ ਦੂਜਾ, ਸਿਮਰਨ ਨੇ ਤੀਜਾ, ਲੜਕੇ 400 ਮੀਟਰ ਰਿਲੇਅ ਦੌੜ ਵਿੱਚ ਸੁਖਮਨ ਸਿੰਘ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ ਨੇ ਪਹਿਲਾ, ਸੌਰਵ ਕੁਮਾਰ, ਤਰਨਜੀਤ ਸਿੰਘ, ਤਰਨਜੀਤ ਸਿੰਘ, ਚਰਨਦੀਪ ਸਿੰਘ ਨੇ ਦੂਜਾ, ਪ੍ਰਥਮ ਕੁਮਾਰ, ਨਿਤੇਸ਼ ਕੁਮਾਰ, ਭੁਪਿੰਦਰ ਸਿੰਘ, ਬਲਵੀਰ ਸਿੰਘ ਨੇ ਤੀਜਾ, 400 ਮੀਟਰ ਰਿਲੇਅ ਦੌੜ ਲੜਕੀਆਂ ਵਿੱਚ ਗੁਰਪ੍ਰੀਤ ਕੌਰ, ਉਮਾ, ਪ੍ਰੀਤੀ, ਸੁਖਵਿੰਦਰ ਕੌਰ ਨੇ ਪਹਿਲਾ, ਪ੍ਰਿਯਾ, ਕੁਮਕੁਮ, ਤਰਨਪ੍ਰੀਤ ਕੌਰ, ਕਮਲਪ੍ਰੀਤ ਕੌਰ ਨੇ ਦੂਜਾ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਸੋਨੀ, ਤਰਨਪ੍ਰੀਤ ਕੌਰ ਨੇ ਤੀਜਾ, 1500 ਮੀਟਰ ਲੜਕਿਆਂ ਦੀ ਦੌੜ ਵਿੱਚ ਭੁਪਿੰਦਰ ਸਿੰਘ ਨੇ ਪਹਿਲਾ, ਧਰਮਿੰਦਰ ਸਿੰਘ ਨੇ ਦੂਜਾ, ਅਜੇ ਕੁਮਾਰ ਨੇ ਤੀਜਾ, 1500 ਮੀਟਰ ਲੜਕੀਆਂ ਦੀ ਦੌੜ ਵਿੱਚ ਕੁਮਕੁਮ ਨੇ ਪਹਿਲਾ, ਪਰਮਿੰਦਰ ਕੌਰ ਨੇ ਦੂਜਾ, ਆਸ਼ਾ ਵਰਮਾ ਨੇ ਤੀਜਾ, ਤਿੰਨ ਟੰਗੀ ਰੇਸ ਲੜਕੇ ਵਿੱਚ ਗੁਰਿੰਦਰ ਸਿੰਘ/ਨਿਤੇਸ਼ ਨੇ ਪਹਿਲਾ, ਸੁਖਨਾਮ ਸਿੰਘ/ਭੁਪਿੰਦਰ ਸਿੰਘ ਨੇ ਦੂਜਾ, ਵਿਸ਼ਨੂੰ/ਪਾਰਥ ਨੇ ਤੀਜਾ, ਤਿੰਨ ਟੰਗੀ ਰੇਸ ਲੜਕੀਆਂ ਵਿੱਚ ਕੁਮਕੁਮ/ਪ੍ਰਿਯਾ ਨੇ ਪਹਿਲਾ, ਊਮਾ/ਪ੍ਰੀਤੀ ਨੇ ਦੂਜਾ, ਗੁਰਪ੍ਰੀਤ ਕੌਰ/ਬਲਵਿੰਦਰ ਕੌਰ ਨੇ ਤੀਜਾ, ਡਿਸਕਸ ਥਰੋ ਲੜਕੇ ਵਿੱਚ ਮਨੀਸ਼ ਕੁਮਾਰ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ, ਜੋਧਵੀਰ ਸਿੰਘ ਨੇ ਤੀਜਾ, ਡਿਸਕਸ ਥਰੋ ਲੜਕੀਆਂ ਵਿੱਚ ਪਹਿਲਾ ਸਥਾਨ ਪਵਨਪ੍ਰੀਤ ਕੌਰ, ਨਿੱਕੀ ਨੇ ਦੂਜਾ, ਮਨਪ੍ਰੀਤ ਕੌਰ ਨੇ ਤੀਜਾ, ਬੋਰੀ ਦੌੜ ਲੜਕਿਆਂ ਵਿੱਚ ਪਾਰਥ ਗੁਪਤਾ ਨੇ ਪਹਿਲਾ, ਨਿਤੇਸ਼ ਕੁਮਾਰ ਨੇ ਦੂਜਾ, ਭੂਪਿੰਦਰ ਸਿੰਘ ਨੇ ਤੀਜਾ ਅਤੇ ਲੜਕੀਆਂ ਦੀ ਬੋਰੀ ਦੌੜ ਵਿੱਚ ਬਲਵਿੰਦਰ ਕੌਰ ਨੇ ਪਹਿਲਾ, ਰੂਪ ਕੌਰ ਨੇ ਦੂਜਾ, ਊਮਾ ਨੇ ਤੀਜਾ ਸਥਾਨ ਹਾਸਲ ਕੀਤਾ।

ਖੇਡ ਸਮਾਰੋਹ ਦੇ ਦੂਜੇ ਦਿਨ 5000 ਮੀਟਰ ਦੌੜ ਲੜਕੀਆਂ ਵਿੱਚ ਆਸ਼ਾ ਵਰਮਾ ਨੇ ਪਹਿਲਾ, ਉਮਾ ਨੇ ਦੂਜਾ, ਮਨਜੋਤ ਕੌਰ ਨੇ ਤੀਜਾ, 5000 ਮੀਟਰ ਲੜਕਿਆਂ ਦੀ ਦੌੜ ਵਿੱਚ ਤਰਨਜੀਤ ਸਿੰਘ ਨੇ ਪਹਿਲਾ, ਅਮਿਤ ਕੁਮਾਰ ਨੇ ਦੂਜਾ, ਭੂਪਿੰਦਰ ਸਿੰਘ ਨੇ ਤੀਜਾ, 1500 ਮੀਟਰ ਦੌੜ ਲੜਕੀਆਂ ਵਿੱਚ ਕੁਮਕੁਮ ਨੇ ਪਹਿਲਾ, ਪਰਮਿੰਦਰ ਕੌਰ ਨੇ ਦੂਜਾ, ਆਸ਼ਾ ਵਰਮਾ ਨੇ ਤੀਜਾ, 1500 ਮੀਟਰ ਲੜਕਿਆਂ ਦੀ ਦੌੜ ਵਿੱਚ ਭੁਪਿੰਦਰ ਸਿੰਘ ਨੇ ਪਹਿਲਾ, ਧਰਮਿੰਦਰ ਸਿੰਘ ਨੇ ਦੂਜਾ, ਅਜੇ ਕੁਮਾਰ ਨੇ ਤੀਜਾ, 400 ਮੀਟਰ ਦੌੜ ਲੜਕੇ ਵਿੱਚ ਬਲਵੀਰ ਸਿੰਘ ਨੇ ਪਹਿਲਾ, ਤਰਨਜੀਤ ਸਿੰਘ ਨੇ ਦੂਜਾ, ਅਮਿਤ ਕੁਮਾਰ ਨੇ ਤੀਜਾ, ਲੜਕੀਆਂ ਦੀ 400 ਮੀਟਰ ਦੌੜ ਵਿੱਚ ਕੁਮਕੁਮ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ, ਤਰਨਪ੍ਰੀਤ ਕੌਰ ਨੇ ਤੀਜਾ, 200 ਮੀਟਰ ਦੌੜ ਲੜਕੇ ਵਿੱਚ ਬਲਵੀਰ ਸਿੰਘ ਨੇ ਪਹਿਲਾ, ਤਰਨਜੀਤ ਸਿੰਘ ਨੇ ਦੂਜਾ, ਪਾਰਥ ਗੁਪਤਾ ਨੇ ਤੀਜਾ, 200 ਮੀਟਰ ਲੜਕੀਆਂ ਦੀ ਦੌੜ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ, ਨਵਪ੍ਰੀਤ ਕੌਰ ਨੇ ਦੂਜਾ, ਆਸ਼ਾ ਨੇ ਤੀਜਾ, ਲੰਬੀ ਛਾਲ ਲੜਕੀਆਂ ਵਿੱਚ ਕੁਮਕੁਮ ਨੇ ਪਹਿਲਾ, ਆਸ਼ਾ ਵਰਮਾ ਨੇ ਦੂਜਾ, ਗੁਰਪ੍ਰੀਤ ਕੌਰ ਨੇ ਤੀਜਾ, ਲੰਬੀ ਛਾਲ ਲੜਕੇ ਵਿੱਚ ਮੋਹਨ ਗੋਪਾਲ ਨੇ ਪਹਿਲਾ, ਅਮਿਤ ਕੁਮਾਰ ਨੇ ਦੂਜਾ, ਆਮੀਰ ਹੂਸੈਨ/ਕੁਸ਼ਹਾਲ ਆਨੰਦ ਨੇ ਤੀਜਾ, ਸ਼ਾਟਪੁੱਟ ਲੜਕੇ ਵਿੱਚ ਜੋਧਵੀਰ ਸਿੰਘ ਨੇ ਪਹਿਲਾ, ਨਵਪ੍ਰੀਤ ਸਿੰਘ ਨੇ ਦੂਜਾ, ਸਤਵੀਰ ਸਿੰਘ ਨੇ ਤੀਜਾ, ਸ਼ਾਟਪੁੱਟ ਲੜਕੀਆਂ ਵਿੱਚ ਨਿੱਕੀ ਨੇ ਪਹਿਲਾ, ਆਸ਼ਾ ਵਰਮਾ ਨੇ ਦੂਜਾ, ਨੰਦਿਨੀ ਨੇ ਤੀਜਾ, ਨਿੰਬੂ ਚਮਚ ਦੌੜ ਵਿੱਚ ਤਰੁਨਪ੍ਰੀਤ ਕੌਰ ਨੇ ਪਹਿਲਾ, ਦਿਕਸ਼ਾ ਵਰਮਾ ਨੇ ਦੂਜਾ ਸਥਾਨ ਹਾਸਲ ਕੀਤਾ।

ਰੱਸਾ–ਕਸੀ ਲੜਕੀਆਂ ਦੇ ਮੁਕਾਬਲੇ ਵਿੱਚ ਅਮਰਤਿਆ ਸੇਨ ਹਾਊਸ ਨੇ ਪਹਿਲਾ, ਪੀ.ਟੀ. ਊਸਾ ਹਾਊਸ ਨੇ ਦੂਜਾ, ਸ. ਭਗਤ ਸਿੰਘ ਹਾਊਸ ਨੇ ਤੀਜਾ, ਰੱਸਾ-ਕਸੀ ਲੜਕਿਆਂ ਦੇ ਮੁਕਾਬਲੇ ਵਿੱਚ ਐਲਨ ਟਿਊਰਿੰਗ ਹਾਊਸ ਨੇ ਪਹਿਲਾ, ਸ. ਕਰਤਾਰ ਸਿੰਘ ਸਰਾਭਾ ਹਾਊਸ ਨੇ ਦੂਜਾ, ਸ. ਭਗਤ ਸਿੰਘ ਹਾਊਸ ਨੇ ਤੀਜਾ, ਚਾਟੀ ਦੌੜ ਲੜਕੀਆਂ ਵਿੱਚ ਆਰਤੀ ਕੁਮਾਰੀ ਨੇ ਪਹਿਲਾ, ਅਮਰਪ੍ਰੀਤ ਕੌਰ ਨੇ ਦੂਜਾ, ਪੂਜਾ ਨੇ ਤੀਜਾ, ਚਾਟੀ ਦੌੜ ਫੀਮੇਲ ਸਟਾਫ ਵਿੱਚ ਪ੍ਰੋ. ਰਜਿੰਦਰ ਕੌਰ ਨੇ ਪਹਿਲਾ, ਪ੍ਰੋ. ਲੱਛਮੀ ਨੇ ਦੂਜਾ, ਡਾ. ਮਨਦੀਪ ਕੌਰ ਤੀਜਾ, ਨਿੰਬੂ ਚੱਮਚ ਦੌੜ ਫੀਮੇਲ ਸਟਾਫ ਵਿੱਚ ਪ੍ਰੋ. ਰਵਨੀਤ ਕੌਰ ਨੇ ਪਹਿਲਾ, ਪ੍ਰੋ. ਰੁਪਿੰਦਰ ਕੌਰ ਨੇ ਦੂਜਾ ਨੇ ਪ੍ਰੋ. ਰਾਜਬੀਰ ਕੌਰ ਤੀਜਾ, 50 ਮੀਟਰ ਫੀਮੇਲ ਸਟਾਫ ਦੌੜ ਵਿੱਚ ਪ੍ਰੋ. ਸ਼ੁਭਪ੍ਰੀਤ ਸੰਧੂ ਨੇ ਪਹਿਲਾ, ਪ੍ਰੋ. ਮਧੂ ਕੁਮਾਰੀ ਦੂਜਾ ਡਾ. ਸ਼ਿਖਾ ਨੇ ਤੀਜਾ, ਪੁਰਸ਼ ਸਟਾਫ ਦੀ 100 ਮੀਟਰ ਦੌੜ ਵਿੱਚ ਪ੍ਰੋ. ਮਨਪ੍ਰੀਤ ਸਿੰਘ ਨੇ ਪਹਿਲਾ, ਪ੍ਰੋ. ਗੁਰਮੁੱਖ ਸਿੰਘ ਨੇ ਦੂਜਾ, ਸ਼੍ਰੀ ਸਤਨਾਮ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਰੱਸਾ-ਕਸ਼ੀ ਦੇ ਦਿਲਕਸ਼ ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।

ਖੇਡ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਅਹਿਮ ਸਹਿਯੋਗ ਦਿੱਤਾ।

ਇਸ ਮੌਕੇ ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਗਣਿਤ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਪ੍ਰਤਿਭਾ ਸੈਣੀ, ਕੌਂਸਲਰ ਨੀਰੂ ਗੁਪਤਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਲੈਕਚਰਾਰ ਯਸਵੰਤ ਬਸੀ, ਐਡਵੋਕੇਟ ਚਰਨਜੀਤ ਸਿੰਘ ਘਈ, ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਸ਼੍ਰੀ ਸੋਹਨ ਲਾਲ ਵਰਮਾ, ਸਵੀਮਿੰਗ ਕੋਚ ਯਸਪਾਲ ਰਾਜੌਰੀਆ, ਹਾੱਕੀ ਕੋਚ ਲਵਜੀਤ ਸਿੰਘ ਕੰਗ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।