7 players from the district included in the Punjab team for the fifth Khelo India Youth Games National Championship: Deputy Commissioner
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਪੰਜਵੀਂ ਖੇਲੋ ਇੰਡੀਆ ਯੂਥ ਗੇਮਜ਼ ਨੈਸ਼ਨਲ ਚੈਂਪੀਅਨਸ਼ਿਪ ਲਈ ਜ਼ਿਲ੍ਹੇ ਦੀਆਂ 7 ਖਿਡਾਰਨਾਂ ਨੂੰ ਪੰਜਾਬ ਦੀ ਟੀਮ ਵਿਚ ਸ਼ਾਮਿਲ: ਡਿਪਟੀ ਕਮਿਸ਼ਨਰ
ਰੂਪਨਗਰ, 30 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਵੀਂ ਖੇਲੋ ਇੰਡੀਆ ਥੂਥ ਗੇਮਜ ਨੈਸ਼ਨਲ ਚੈਂਪੀਅਨਸ਼ਿਪ ਲਈ ਰੂਪਨਗਰ ਜ਼ਿਲ੍ਹੇ ਦੀਆਂ 7 ਖਿਡਾਰਨਾਂ ਨੂੰ ਪੰਜਾਬ ਦੀ ਟੀਮ ਵੱਲੋਂ ਖੇਡਣ ਦਾ ਮਾਣ ਪ੍ਰਾਪਤ ਹੋਇਆ ਹੈ ਜੋ ਕੋਚ ਜਗਜੀਵਨ ਸਿੰਘ ਦੀ ਅਗਵਾਈ ਅਧੀਨ ਖੇਡਾਂ ਵਿਚ ਹਿੱਸਾ ਲੈਣਗੀਆਂ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਨੇ ਦਸੰਬਰ ਮਹੀਨੇ ਵਿੱਚ ਭੋਪਾਲ ਵਿਖੇ ਕਰਵਾਈ ਗਈ ਕੈਕਿੰਗ ਕੈਨੋਇੰਗ ਜੂਨੀਅਰ ਅਤੇ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤੇ ਸਨ ਅਤੇ ਖੇਲੋ ਇੰਡੀਆ ਯੂਥ ਗੇਮ ਲਈ ਕੁਆਲੀਫਾਈ ਕੀਤਾ ਸੀ ਅਤੇ ਉਨ੍ਹਾਂ ਨੂੰ ਜਿੱਤ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਪੰਜਵੀਂ ਖੇਲੋ ਇੰਡੀਆ ਥੂਥ ਗੇਮਜ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ ਸਰਵੋਤਮ 8 ਟੀਮਾਂ ਭਾਗ ਲੈਣਗੀਆਂ। ਇਨ੍ਹਾਂ ਭਾਗ ਲੈਣ ਵਾਲੀਆਂ ਰੂਪਨਗਰ ਦੇ ਖਿਡਾਰੀਆਂ ਵਿੱਚ ਜੈਸਮੀਨ ਕੌਰ, ਖੁਸਪ੍ਰੀਤ ਕੌਰ ਰੋਪੜ, ਲਵਪ੍ਰੀਤ ਕੌਰ, ਰੀਆ, ਜਸਪ੍ਰੀਤ ਕੌਰ, ਨਵਜੋਤ ਕੌਰ ਕੱਟਲੀ ਅਤੇ ਜਸ਼ਨਦੀਪ ਕੌਰ ਆਲਮਪੁਰ ਪਿੰਡਾਂ ਦੀ ਖਿਡਾਰਨਾਂ ਹਨ।
ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਇਸ ਟੀਮ ਨਾਲ ਜਗਜੀਵਨ ਸਿੰਘ ਬਤੌਰ ਕੋਚ ਅਤੇ ਟੀਮ ਮੈਨੇਜਰ ਨਵਪ੍ਰੀਤ ਕੌਰ ਹਨ। ਜਗਜੀਵਨ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ, ਜਿਲਾ ਪ੍ਰਸ਼ਾਸਨ ਅਤੇ ਕੈਕਿੰਗ ਕੈਨੋਇੰਗ ਆਈਸੋਸੇਸਨ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜੋ ਖਿਡਾਰੀ ਦਿਨ ਪ੍ਰਤੀ ਦਿਨ ਇਸ ਖੇਡ ਵਿੱਚ ਲਗਾਤਾਰ ਪ੍ਰਾਪਤੀਆਂ ਕਰ ਰਹੇ ਹਨ।