Close

69th Inter-District School Games Handball Under-14 Boys continues on the second day

Publish Date : 17/10/2025
69th Inter-District School Games Handball Under-14 Boys continues on the second day

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਦੂਜੇ ਦਿਨ ਵੀ ਜਾਰੀ

ਰੂਪਨਗਰ, 17 ਅਕਤੂਬਰ: 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਅੱਜ ਦੂਜੇ ਦਿਨ ਵੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜਾਰੀ ਰਹੀਆਂ।

ਅੱਜ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਹੈਂਡਬਾਲ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਾਬਕਾ ਚੀਫ਼ ਕੋਚ ਬਿਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ।

ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਅਤੇ ਓਵਰ ਆਲ ਇੰਚਾਰਜ ਪ੍ਰਿੰਸੀਪਲ ਕੁਲਵਿੰਦਰ ਸਿੰਘ ਜ਼ੋਨਲ ਪ੍ਰਧਾਨ ਰੂਪਨਗਰ ਦੀ ਦੇਖ-ਰੇਖ ਹੇਠ ਕਾਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਵਾਉਣ ਲਈ ਪ੍ਰਿੰਸੀਪਲ ਜਗਤਾਰ ਸਿੰਘ ਜੀ ਨੂੰ ਖੇਡ ਕੰਡਕਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਵਰਿੰਦਰ ਸਿੰਘ ਜੀ ਨੇ ਬਾਖ਼ੂਬੀ ਨਿਭਾਈ।

ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਪ ਕਨਵੀਨਰ ਪੁਨੀਤ ਸਿੰਘ ਲਾਲੀ ਨੇ ਦੱਸਿਆ ਕਿ ਅੱਜ ਵੱਖ-ਵੱਖ ਲੀਗ ਮੈਚ ਮੁਕੰਮਲ ਹੋਣ ਉਪਰੰਤ ਫ਼ਰੀਦਕੋਟ, ਸ ਅ ਸ ਨਗਰ, ਰੂਪਨਗਰ ਅਤੇ ਪਟਿਆਲਾ ਜ਼ਿਲ੍ਹਾ ਪੂਲ ਵਿੱਚ ਸਿਖ਼ਰ ਸਥਾਨ ਹਾਸਲ ਕਰਕੇ ਸਿੱਧਾ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕਰ ਗਈਆਂ। ਪ੍ਰੀ ਕੁਆਟਰ ਫਾਈਨਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦਾ ਮੁਕਾਬਲਾ ਹੁਸ਼ਿਆਰਪੁਰ ਨਾਲ, ਸ੍ਰੀ ਮੁਕਤਸਰ ਸਾਹਿਬ ਦਾ ਮੁਕਾਬਲਾ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ, ਮਾਨਸਾ ਜ਼ਿਲ੍ਹੇ ਦਾ ਮੁਕਾਬਲਾ ਲੁਧਿਆਣਾ ਜ਼ਿਲ੍ਹੇ ਨਾਲ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਮੁਕਾਬਲਾ ਮੋਗਾ ਜ਼ਿਲ੍ਹੇ ਨਾਲ ਬਾਦ ਦੁਪਹਿਰ ਹੋਵੇਗਾ।

ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਨੇ ਦੱਸਿਆ ਕਿ ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ। ਇਹਨਾਂ ਖੇਡਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਅਤੇ ਪੰਜਾਬ ਦੀ ਟੀਮ ਚੁਣਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸ ਕੁਲਵਿੰਦਰ ਕੌਰ ਲੈਕਚਰਾਰ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ, ਸ ਅਮਰਜੀਤ ਸਿੰਘ ਪੀ ਟੀ ਆਈ ਸ ਮਾ ਸ ਸ ਸ ਪੀ ਏ ਯੂ ਲੁਧਿਆਣਾ ਅਤੇ ਸ ਹਰਜਿੰਦਰ ਸਿੰਘ ਪੀ ਟੀ ਆਈ ਦੀ ਸ ਮਿ ਸ ਦੇਹ ਕਲਾਂ ਸੰਗਰੂਰ ਦੀ ਡਿਊਟੀ ਬਤੌਰ ਸਿਲੈਕਟਰ ਲਗਾਈ ਗਈ ਹੈ। ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗਰਾਂਊਂਡ ਨੰਬਰ ਇੱਕ ਦੇ ਇੰਚਾਰਜ਼ ਸ ਗੁਰਜੀਤ ਸਿੰਘ ਜੀ ਦੇ ਨਾਲ ਓਹਨਾਂ ਦੀ ਟੀਮ ਵਿੱਚ ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਕੁਲਦੀਪ ਕੌਰ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਮਿਸ ਪੂਜਾ ਨੇ ਆਪਣਾ ਯੋਗਦਾਨ ਪਾਇਆ। ਗਰਾਂਊਂਡ ਨੰਬਰ ਦੋ ਦੇ ਇੰਚਾਰਜ ਸ ਗੁਰਪਾਲ ਸਿੰਘ ਦੇ ਨਾਲ ਓਹਨਾਂ ਦੀ ਟੀਮ ਸ਼੍ਰੀਮਤੀ ਸਰਬਜੀਤ ਕੌਰ, ਸ ਗੁਰਤੇਜ ਸਿੰਘ, ਸ਼੍ਰੀਮਤੀ ਰਣਵੀਰ ਕੌਰ ਜੀ ਨੇ ਆਪਣਾ ਯੋਗਦਾਨ ਪਾਇਆ। ਸਾਰੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ ਮਨਜਿੰਦਰ ਸਿੰਘ, ਸ ਦਵਿੰਦਰ ਸਿੰਘ, ਸ੍ਰੀ ਆਸ਼ੀਸ਼ ਕੁਮਾਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਅਜੀਤ ਕੌਰ ਨੇ ਸਮੇਂ ਸਿਰ ਪੜਤਾਲ ਉਪਰੰਤ ਰਜਿਸਟਰੇਸ਼ਨ ਮੁਕੰਮਲ ਕੀਤੀ। ਖਿਡਾਰੀਆਂ ਦੀ ਰਿਹਾਇਸ਼ ਲਈ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ ਜੀ ਦੇ ਨਾਲ ਨਾਲ ਸ੍ਰੀ ਰਾਜੇਸ਼ ਕੁਮਾਰ, ਸ ਗੁਰਪ੍ਰਤਾਪ ਸਿੰਘ ਅਤੇ ਸ੍ਰ ਰਵੀਇੰਦਰ ਸਿੰਘ ਜੀ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ।