69th Inter-District School Games Handball Under-14 Boys Competition concludes with pomp

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ
ਫ਼ਰੀਦਕੋਟ ਜ਼ਿਲ੍ਹੇ ਨੇ ਰੂਪਨਗਰ ਜ਼ਿਲ੍ਹੇ ਨੂੰ ਫਾਈਨਲ ਵਿੱਚ ਹਰਾ ਕੇ ਜਿੱਤੀ ਟਰਾਫ਼ੀ
ਰੂਪਨਗਰ, 19 ਅਕਤੂਬਰ: 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ।
ਅੱਜ ਇਨ੍ਹਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕੀਤੀ। ਇਸ ਸਮੇਂ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਅਤੇ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਪ ਕਨਵੀਨਰ ਸ. ਪੁਨੀਤ ਸਿੰਘ ਲਾਲੀ ਨੇ ਦੱਸਿਆ ਕਿ ਅੱਜ ਪ੍ਰੀ ਕੁਆਟਰ ਅਤੇ ਕੁਆਟਰ ਫਾਈਨਲ ਮੁਕਾਬਲਿਆਂ ਉਪਰੰਤ ਸੈਮੀਫ਼ਾਈਨਲ ਮੁਕਾਬਲਿਆਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਨੇ ਐਸਏਐਸ ਨਗਰ ਨੂੰ ਅਤੇ ਰੂਪਨਗਰ ਜ਼ਿਲ੍ਹੇ ਨੇ ਪਟਿਆਲੇ ਜ਼ਿਲ੍ਹੇ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਉਪਰੰਤ ਹਾਰਡ ਲਾਈਨ ਮੁਕਾਬਲੇ ਵਿਚ ਐਸਏਐਸ ਨਗਰ ਜ਼ਿਲ੍ਹੇ ਨੇ ਪਟਿਆਲਾ ਜ਼ਿਲ੍ਹੇ ਨੂੰ 17-7 ਗੋਲਾਂ ਦੇ ਅੰਤਰ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅਖ਼ੀਰ ਵਿੱਚ ਫਾਈਨਲ ਮੁਕਾਬਲੇ ਵਿੱਚ ਫ਼ਰੀਦਕੋਟ ਜ਼ਿਲ੍ਹੇ ਨੇ ਰੂਪਨਗਰ ਜ਼ਿਲ੍ਹੇ ਨੂੰ 25-14 ਗੋਲਾਂ ਦੇ ਅੰਤਰ ਨਾਲ ਹਰਾ ਕੇ ਪੰਜਾਬ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ।
ਸਟੇਟ ਐਵਾਰਡੀ ਸ. ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ। ਇਨ੍ਹਾਂ ਖੇਡਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਅਤੇ ਪੰਜਾਬ ਦੀ ਟੀਮ ਚੁਣਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸ ਕੁਲਵਿੰਦਰ ਕੌਰ ਲੈਕਚਰਾਰ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ, ਸ ਅਮਰਜੀਤ ਸਿੰਘ ਪੀ ਟੀ ਆਈ ਸ ਮਾ ਸ ਸ ਸ ਪੀ ਏ ਯੂ ਲੁਧਿਆਣਾ ਅਤੇ ਸ ਹਰਜਿੰਦਰ ਸਿੰਘ ਪੀ ਟੀ ਆਈ ਦੀ ਸ ਮਿ ਸ ਦੇਹ ਕਲਾਂ ਸੰਗਰੂਰ ਦੀ ਡਿਊਟੀ ਬਤੌਰ ਸਿਲੈਕਟਰ ਲਗਾਈ ਗਈ ਹੈ। ਇਹਨਾਂ ਖੇਡਾਂ ਦੇ ਸਰਟੀਫਿਕੇਟਾਂ ਨੂੰ ਖ਼ੂਬਸੂਰਤ ਲਿਖਾਈ ਵਿੱਚ ਭਰਨ ਲਈ ਸ ਨਰਿੰਦਰ ਸਿੰਘ ਬੰਗਾ ਦੀ ਟੀਮ ਜਿਸ ਵਿੱਚ ਵਿਜੈ ਕੁਮਾਰ ਚਨੋਲੀ ਬਸੀ, ਸ਼੍ਰੀਮਤੀ ਨਵਜੋਤ ਕੌਰ ਅਕਬਰਪੁਰ, ਸ਼੍ਰੀਮਤੀ ਬਲਦੀਪ ਕੌਰ ਖੈਰਾਬਾਦ ਅਤੇ ਸ਼੍ਰੀਮਤੀ ਮਲਕੀਤ ਕੌਰ ਮਲਕਪੁਰ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗਰਾਂਊਂਡ ਨੰਬਰ ਇੱਕ ਦੇ ਇੰਚਾਰਜ਼ ਸ ਗੁਰਜੀਤ ਸਿੰਘ ਜੀ ਦੇ ਨਾਲ ਓਹਨਾਂ ਦੀ ਟੀਮ ਵਿੱਚ ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਕੁਲਦੀਪ ਕੌਰ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਮਿਸ ਪੂਜਾ ਨੇ ਆਪਣਾ ਯੋਗਦਾਨ ਪਾਇਆ। ਗਰਾਂਊਂਡ ਨੰਬਰ ਦੋ ਦੇ ਇੰਚਾਰਜ ਸ ਗੁਰਪਾਲ ਸਿੰਘ ਦੇ ਨਾਲ ਓਹਨਾਂ ਦੀ ਟੀਮ ਸ਼੍ਰੀਮਤੀ ਸਰਬਜੀਤ ਕੌਰ, ਸ ਗੁਰਤੇਜ ਸਿੰਘ, ਸ਼੍ਰੀਮਤੀ ਰਣਵੀਰ ਕੌਰ ਜੀ ਨੇ ਆਪਣਾ ਯੋਗਦਾਨ ਪਾਇਆ। ਸਾਰੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ ਮਨਜਿੰਦਰ ਸਿੰਘ, ਸ ਦਵਿੰਦਰ ਸਿੰਘ, ਸ੍ਰੀ ਆਸ਼ੀਸ਼ ਕੁਮਾਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਅਜੀਤ ਕੌਰ ਨੇ ਸਮੇਂ ਸਿਰ ਪੜਤਾਲ ਉਪਰੰਤ ਰਜਿਸਟਰੇਸ਼ਨ ਮੁਕੰਮਲ ਕੀਤੀ। ਖਿਡਾਰੀਆਂ ਦੀ ਰਿਹਾਇਸ਼ ਲਈ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ ਜੀ ਦੇ ਨਾਲ ਨਾਲ ਸ੍ਰੀ ਰਾਜੇਸ਼ ਕੁਮਾਰ, ਸ ਗੁਰਪ੍ਰਤਾਪ ਸਿੰਘ ਅਤੇ ਸ੍ਰ ਰਵੀਇੰਦਰ ਸਿੰਘ ਜੀ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ।