57 Kashmiri persons sent by buses

Office of District Public Relations Officer, Rupnagar
Rupnagar Dated 07 May 2020
57 ਕਸ਼ਮੀਰੀ ਵਿਅਕਤੀਆਂ ਨੂੰ ਬੱਸਾਂ ਰਾਹੀਂ ਪਹੁੰਚਾਇਆ ਗਿਆ ਉਨ੍ਹਾਂ ਦੇ ਆਪਣੇ ਰਾਜ ਵਿੱਚ – ਡਿਪਟੀ ਕਮਿਸ਼ਨਰ
165 ਦੇ ਕਰੀਬ ਵੀ ਪਿਛਲੇ ਦਿਨਾਂ ਦੌਰਾਨ ਜਾ ਚੁੱਕੇ ਹਨ ਜ਼ੰਮੂ ਕਸ਼ਮੀਰ
ਰਵਾਨਾ ਹੋਏ ਵਿਅਕਤੀਆਂ ਨੇ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ
ਰੂਪਨਗਰ 07 ਮਈ- ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਦੂਸਰੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪੁੱਜਦਾ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਰੂਪਨਗਰ ਵਿੱਚ ’ਚ ਲਾਕਡਾਊਨ ਕਾਰਨ ਰਹਿ ਗਏ 57 ਕਸ਼ਮੀਰੀਆਂ ਯਾਤਰੀਆਂ ਨੂੰੰ ਪਰਿਵਾਰ ਸਮੇਤ ਬੱਸਾਂ ਰਾਹੀਂ ਕਠੂਆਂ ,ਜੰਮੂ ਕਸ਼ਮੀਰ ਵੱਲ ਰਵਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਕਾਰਨ ਫਸੇ ਹੋਏ ਦੂਜੇ ਰਾਜ਼ਾ ਦੇ ਵਿਅਕਤੀਆਂ ਦੀ ਸ਼ਨਾਖਤ ਕਰ , ਉਨ੍ਹਾਂ ਦੇ ਜਿੱਦੀ ਰਾਜ਼ਾਂ ਤੋਂ ਉਨ੍ਹਾਂ ਦੇ ਵਾਪਿਸ ਆਉਣ ਸੰਬਧੀ ਪ੍ਰਵਾਨਗੀ ਹਾਸਿਲ ਕਰ ਉਨ੍ਹਾਂ ਨੂੰ ਪੂਰੀ ਅਹਿਤਿਆਰਤ ਤੇ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੱਸਾਂ ਰਾਹੀ ਉਨ੍ਹਾਂ ਦੇ ਰਾਜ਼ਾ ਵਿੱਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਨ੍ਹਾਂ ਸਾਰਿਆਂ ਨੂੰ ਇਸ ਠਹਿਰਾਅ ਦੌਰਾਨ ਰਾਸ਼ਨ ਪਹੁੰਚਾਉਣਾ ਤੇ ਉਨਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ, ਜਿਸ ਕੰਮ ਲਈ ਵੱਡੀ ਪੱਧਰ ਉੱਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਡਿਊਟੀਆ ਲਗਾਈ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ 165 ਦੇ ਕਰੀਬ ਜ਼ੰਮੂ ਕਸ਼ਮੀਰ ਦੇ ਨਿਵਾਸੀਆਂ ਨੂੰ ਵੀ ਉਨ੍ਹਾਂ ਦੇ ਆਪਣੇ ਰਾਜਾਂ ਵਿੱਚ ਪਹੁੰਚਾਇਆ ਗਿਆ ਸੀ ਅਤੇ ਇਹ ਕੰਮ ਪ੍ਰਤੀ ਦਿਨ ਪੂਰੀ ਅਹਿਤਿਆਤ , ਸ਼ੋਸ਼ਲ ਡਿਸਟੈਂਸਿੰਗ ਤੇ ਕਰੋਨਾ ਤੋਂ ਬਚਾਅ ਸਬੰਧੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਲੋੜੀਂਦਾਂ ਰਾਸ਼ਨ ਅਤੇ ਖਾਣਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਨ੍ਹਾਂ ਨੂੰ ਲਾਕਡਾਊਨ ਦੌਰਾਨ ਕੋਈ ਮੁਸ਼ਕਿਲ ਨਾ ਆਵੇ।
ਜੰਮੂ ਤੇ ਕਸ਼ਮੀਰ ਲਈ ਰਵਾਨਾ ਹੋਏ ਇਨ੍ਹਾਂ ਵਿਅਕਤੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਦੀ ਸਾਂਭ-ਸੰਭਾਲ ਨਾ ਕਰਦਾ ਅਤੇ ਅੱਜ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਨਾ ਕਰਦਾ ਤਾਂ ਪਤਾ ਨਹੀਂ ਹੋਰ ਕਿੰਨਾ ਸਮਾਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪੈਣਾ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲਦ ਹੀ ਬਿਹਾਰ ਦੇ ਲਈ ਵੀ ਵਿਸ਼ੇਸ਼ ਟ੍ਰੇਨ ਰਾਹੀ ਵਿਅਕਤੀਆਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਆਪਣੇ ਨਿੱਜੀ ਵਾਹਨ ਤੇ ਆਪਣੇ ਰਾਜਾ ਵਿੱਚ ਜਾਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਆਨਲਾਇਨ ਬੇਨਤੀ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਬੇਨਤੀ ਕਰਨ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜਣ ਦੇ ਲਈ ਉਸ ਰਾਜ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਅਤੇ ਮੈਡੀਕਲ ਸਿਕਰੀਨਿੰਗ ਹੋਣ ਉਪਰੰਤ ਭੇਜਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ।