Close

284 devices distributed to 127 elderly people in a camp organized by Red Cross

Publish Date : 03/06/2025
284 devices distributed to 127 elderly people in a camp organized by Red Cross

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਰੈੱਡ ਕਰਾਸ ਵੱਲੋਂ ਲਗਾਏ ਗਏ ਕੈਂਪ ‘ਚ 127 ਬਜੁਰਗ ਲੋਕਾਂ ਨੂੰ 284 ਉਪਕਰਣ ਵੰਡੇ

ਰੂਪਨਗਰ, 03 ਜੂਨ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰ ਪਾਲ ਸਿੰਘ ਸੋਮਲ ਦੀ ਅਗਵਾਈ ਅਧੀਨ ਜ਼ਿਲ੍ਹਾ ਰੈੱਡ ਕਰਾਸ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਸੀਨੀਅਰ ਸਿਟੀਜ਼ਨਾ ਨੂੰ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿੱਚ 127 ਬਜੁਰਗ ਲੋਕਾਂ ਨੂੰ ਉਨ੍ਹਾਂ ਦੀਆਂ ਲੋੜ ਅਨੁਸਾਰ 284 ਉਪਕਰਣ ਵੰਡੇ ਗਏ।

ਇਨ੍ਹਾਂ ਉਪਕਰਣਾਂ ਵਿੱਚ ਵੀਲ ਚੇਅਰਾਂ, ਕੰਨਾ ਦੀਆਂ ਮਸ਼ੀਨਾਂ, ਵੈਸਾਖੀਆਂ, ਸਟਿਕਾ, ਗੋਡਿਆਂ ਦੀਆਂ ਬੈਲਟਾਂ, ਲੱਕ ਦੀਆਂ ਬੈਲਟਾਂ ਆਦਿ ਸਮਾਨ ਅਸੈਂਸਮੈਂਟ ਅਨੁਸਾਰ ਵੰਡਿਆ ਗਿਆ।

ਇਸ ਕੈਂਪ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਸ. ਭਾਗ ਸਿੰਘ ਮਦਾਨ, ਐਮ.ਸੀ. ਸ. ਪਰਵੀਨ ਸਿੰਘ, ਐਡਵੋਕੇਟ ਸ਼੍ਰੀ ਗੌਰਵ ਕਪੂਰ ਅਤੇ ਸ਼੍ਰੀ ਕੁਲਦੀਪ ਵਾਲੀਆਂ ਸ਼ਾਮਲ ਹੋਏ। ਉਨ੍ਹਾਂ ਵਲੋਂ ਆਏ ਹੋਏ ਬਜ਼ੁਰਗ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ ਗਈ।

ਅਲਿਮਕੋ ਦੀ ਟੈਕਨੀਕਲ ਟੀਮ ਆਰਡੀਉਲੈਜਿਸਟ ਸ਼੍ਰੀ ਤੁਸਾਰ, ਪੀ.ਓ ਮੈਡਮ ਕੁਸਮ, ਏ.ਡੀ.ਪੀ. ਸ਼੍ਰੀ ਪਰਵਿੰਦਰ ਕੁਮਾਰ ਵਲੋਂ ਅਸੈਂਸਮੈਂਟ ਦੀ ਕਾਰਵਾਈ ਪੂਰੀ ਕਰਕੇ ਲਾਭਪਾਤਰੀਆਂਨੂੰ ਸਮਾਨ ਵੰਡਿਆ ਗਿਆ।

ਇਸ ਕੈਂਪ ਵਿੱਚ ਸਕੱਤਰ ਰੈੱਡ ਕਰਾਸ ਸ. ਗੁਰਸੋਹਣ ਸਿੰਘ, ਪੈਟਰਨ ਸ਼੍ਰੀਮਤੀ ਗਗਨਦੀਪ ਕੌਰ, ਪੈਟਰਨ ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਮੈਂਬਰ ਸ਼੍ਰੀਮਤੀ ਸੀਮਾ ਥਾਪਰ, ਸ਼੍ਰੀਮਤੀ ਪਰਮਿੰਦਰ ਕੌਰ, ਸ਼੍ਰੀਮਤੀ ਗੁਰਸੀਰਤ ਕੌਰ, ਸ. ਸਰਵਜੀਤ ਸਿੰਘ ਅਤੇ ਰੈੱਡ ਕਰਾਸ ਦਾ ਹੋਰ ਸਟਾਫ ਹਾਜ਼ਰ ਸੀ।