23 Punjab Battalion NCC International Yoga Day celebrated

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
23 ਪੰਜਾਬ ਬਟਾਲੀਅਨ ਐਨ.ਸੀ.ਸੀ. ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਰੂਪਨਗਰ, 21 ਜੂਨ: ਨੌਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੂਪਨਗਰ ਵਿਖੇ ਆਰਮੀ ਅਫਸਰਾਂ, ਪੀ.ਆਈ. ਸਟਾਫ, ਏ.ਐਨ.ਓਜ਼., ਕੇਅਰਟੇਕਰ ਅਫਸਰਾਂ ਅਤੇ ਐਨ.ਸੀ.ਸੀ. ਕੈਡਿਟਾਂ ਨੇ ਯੋਗ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਰਨਲ ਟੀਵਾਈ ਐਸ ਬੇਦੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਯੋਗ ਪ੍ਰਤੀ ਜਾਗਰੂਕਤਾ ਲਿਆਉਣਾ ਸੀ ਤਾਂ ਜੋ ਲੋਕ ਯੋਗ ਨੂੰ ਨਿਯਮਿਤ ਤੌਰ ‘ਤੇ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਤਾਂ ਜੋ ਉਹ ਤੰਦਰੁਸਤ ਰਹਿ ਸਕਣ। ਉਨ੍ਹਾਂ ਦੱਸਿਆ ਕਿ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ।
ਕਰਨਲ ਟੀਵਾਈ ਐਸ ਬੇਦੀ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ 10 ਪੀ.ਆਈ. ਸਟਾਫ, 08 ਏ.ਐਨ.ਓਜ਼.ਤੇ ਕੇਅਰਟੇਕਰ ਅਫਸਰਾਂ ਅਤੇ 113 ਕੈਡਿਟਾਂ ਨੇ ਐਨਸੀਸੀ ਟ੍ਰੇਨਿੰਗ ਸਕੂਲ ਰੂਪਨਗਰ ਦੇ ਵਿਹੜੇ ਵਿੱਚ ਆਯੋਜਿਤ ਯੋਗ ਅਭਿਆਸ ਵਿੱਚ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਸ ਯੋਗ ਕੈਂਪ ਦੌਰਾਨ ਕੈਡਿਟਾਂ ਨੇ ਸਮੂਹਿਕ ਤੌਰ ‘ਤੇ ਕਈ ਯੋਗ ਆਸਣ ਕੀਤੇ। ਉਨ੍ਹਾਂ ਦੱਸਿਆ ਕਿ ਯੋਗ ਅਭਿਆਸ ਪ੍ਰੋਗਰਾਮ ‘ਚ ਯੋਗ ਇੰਸਟ੍ਰਕਟਰਾਂ ਨੇ ਸੂਰਜ ਨਮਸਕਾਰ, ਅਨੁਲੋਮ ਵਿਲੋਮ, ਕਪਾਲਭਾਤੀ, ਵਜਰਾ ਆਸਣ, ਯੋਗਾ ਧਿਆਨ ਅਤੇ ਸ਼ਵਾਸਨ ਦੇ ਫਾਇਦਿਆਂ ਬਾਰੇ ਦੱਸਿਆ।
ਕਮਾਂਡਿੰਗ ਅਫਸਰ ਨੇ ਅੱਗੇ ਦੱਸਿਆ ਕਿ ਰੂਪਨਗਰ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਮਾਤਾ ਗੁਜਰੀ ਕਾਲਜ ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੀ 18 ਏ.ਐਨ.ਓਜ਼ ਤੇ ਕੇਅਰ ਟੇਕਰ ਅਫਸਰਾਂ ਅਤੇ 606 ਐਨ.ਸੀ.ਸੀ ਕੈਡਿਟਾਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕੀਤਾ ਜਾਵੇਗਾ।