Close

200 non-farm enterprises will be started in Rupnagar district under PSRL: Additional Deputy Commissioner

Publish Date : 14/05/2025
200 non-farm enterprises will be started in Rupnagar district under PSRL: Additional Deputy Commissioner

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪੀ.ਐਸ.ਆਰ.ਐਲ. ਤਹਿਤ ਜ਼ਿਲ੍ਹਾ ਰੂਪਨਗਰ 200 ਨਾਨ ਫਾਰਮ ਇੰਟਰਪਰਾਈਜ਼ ਸ਼ੁਰੂ ਕੀਤੇ ਜਾਣਗੇ: ਵਧੀਕ ਡਿਪਟੀ ਕਮਿਸ਼ਨਰ

ਵਧੀਕ ਡਿਪਟੀ ਕਮਿਸ਼ਨਰ 10 ਸੀ.ਆਰ.ਪੀ.ਈ. ਉਮੀਦਵਾਰਾਂ ਨੂੰ ਇੱਕ ਮਹੀਨੇ ਦੀ ਸਿਖਲਾਈ ਦੇ ਸਰਟੀਫਿਕੇਟ ਜਾਰੀ ਕੀਤੇ ਗਏ

ਰੂਪਨਗਰ 14 ਮਈ: ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਚੰਦਰਜ਼ਜੋਤੀ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੀ.ਐਸ.ਆਰ.ਐਲ.ਐਮ (ਪੰਜਾਬ ਸਟੇਟ ਰੂਰਲ ਲਾਇਵਲੀਹੁੱਡਜ਼ ਮਿਸ਼ਨ) ਤਹਿਤ ਜ਼ਿਲ੍ਹਾ ਰੂਪਨਗਰ ਅਧੀਨ ਨਵਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ 200 ਨਾਨ ਫਾਰਮ ਇੰਟਰਪਰਾਈਜ਼ ਸ਼ੁਰੂ ਕੀਤੇ ਜਾਣੇ ਹਨ।

ਉਨ੍ਹਾਂ ਦੱਸਿਆ ਕਿ ਰੋਪੜ ਮਾਈਕਰੋ ਇੰਟਰਪ੍ਰਾਈਜ਼ ਡਿਵਲੈਪਮੈਂਟ ਪ੍ਰੋਜੈਕਟ ਅਧੀਨ ਰੂਪਨਗਰ ਦੇ 10 ਉਮੀਦਵਾਰਾਂ ਵੱਲੋ ਪਟਿਆਲਾ ਵਿੱਚ ਇੱਕ ਮਹੀਨੇ ਦੀ ਸਿਖਲਾਈ ਪੂਰੀ ਕੀਤੀ ਗਈ। ਇਹ ਸਿਖਲਾਈ ਈ.ਡੀ.ਆਈ.ਆਈ.(ਇੰਟਰਪ੍ਰੀਰਨਰਸ਼ਿਪ ਡਿਵਲੈਪਮੈਂਟ ਇੰਸਟੀਚਿਊਟ) ਆਫ ਇੰਡੀਆ ਅਹਿਮਦਾਬਾਦ ਵੱਲੋ ਜ਼ਿਲ੍ਹਾ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਮੁਲਾਂਕਣ (ਰਾਸ਼ਟਰੀ ਅਕੈਡਮੀ ਆਫ਼ ਰੂਡਸੇਟੀ), ਬੰਗਲੁਰੂ ਦੁਆਰਾ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਉਮੀਦਵਾਰਾਂ ਸੀ.ਆਰ.ਪੀ.ਈ. (ਕਮਿਊਨਿਟੀ ਰਿਸੋਰਸ ਪਰਸਨ ਇੰਟਰਪ੍ਰੀਸਸ) ਵਜੋਂ ਚੁਣੇ ਗਏ ਹਨ ਅਤੇ ਜਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਕਮੇਟੀ ਹਾਲ ਵਿੱਚ ਯੋਗਤਾ ਪ੍ਰਾਪਤ 10 ਸੀ.ਆਰ.ਪੀ.ਈ. ਨੂੰ ਸਰਟੀਫਿਕੇਟ ਜਾਰੀ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਚੁਣੇ ਗਏ ਕਾਡਰ 200 ਨਾਨ ਫਾਰਮ ਇੰਟਰਪਰਾਈਜ਼ ਸ਼ੁਰੂ ਕਰਨਗੇ ਜਿਸ ਵਿੱਚੋ 150 ਨਵੇਂ ਅਤੇ 50 ਮੌਜੂਦਾ ਉੱਦਮ ਖੋਲ੍ਹਣ ਲਈ ਵਚਨਬੱਧ ਹੋਵੇਗਾ, ਸਗੋਂ ਉਨ੍ਹਾਂ ਨੂੰ ਸੰਭਾਲਣ ਲਈ ਵੀ ਵਚਨਬੱਧ ਹੋਵੇਗਾ, ਜਿਸ ਲਈ ਉਹ ਉੱਦਮੀਆਂ ਨੂੰ ਮਿਲਣਗੇ ਅਤੇ ਉੱਦਮ ਦੇ ਲਾਭ, ਨੁਕਸਾਨ, ਖਰੀਦ ਅਤੇ ਵਿਕਰੀ ਬਾਰੇ ਜਾਣਕਾਰੀ ਇਕੱਠੀ ਕਰਨਗੇ ਅਤੇ ਉੱਦਮ ਦਾ ਵਿਸਥਾਰ/ਮੁਨਾਫ਼ਾ ਵਧਾਉਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ।

ਇਸ ਦੌਰਾਨ ਸ੍ਰੀ ਮੁਹਿੰਦਰ ਸ਼ਰਮਾ, ਬੀ.ਐਮ, ਈ.ਡੀ.ਆਈ.ਆਈ, ਡੀ.ਪੀ.ਐਮ ਪੀ.ਐਸ.ਆਰ.ਐਲ.ਐਮ ਅਤੇ ਬੀ.ਪੀ.ਐਮ(ਲਾਇਵਲੀਹੁੱਡਜ਼), ਕਲੱਸਟਰ ਕੁਆਰਡੀਨੇਟਰ, ਬਲਾਕ ਰੋਪੜ ਮੌਜੂਦ ਸਨ।