“Samadhan Celebration 2026: Supreme Court to hold special Lok Adalat till August 23”
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਸਮਾਧਾਨ ਸਮਾਰੋਹ 2026: ਸੁਪਰੀਮ ਕੋਰਟ ਵੱਲੋਂ ਵਿਸ਼ੇਸ਼ ਲੋਕ ਅਦਾਲਤ 23 ਅਗਸਤ ਤੱਕ
ਰੂਪਨਗਰ, 02 ਮਈ: ‘ਭਾਗੀਦਾਰੀ ਨਿਆਂ’ ਅਤੇ ‘ਨਿਆਂ ਦੀ ਦਰਵਾਜ਼ੇ ‘ਤੇ ਪਹੁੰਚ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ‘’ਦੇਸ਼ ਭਰ ਵਿੱਚ ਵਿਚੋਲਗੀ ਵਾਲੇ ਨਿਰਣੇ ਅਤੇ ਵਿਵਾਦਾਂ ਦੇ ਸੁਮੇਲ ਲਈ ਸੁਪਰੀਮ ਕੋਰਟ ਦੀ ਕਾਰਵਾਈ’’ ਸਮਾਧਾਨ ਸਮਾਰੋਹ ਦਾ ਆਯੋਜਨ ਕਰ ਰਹੀ ਹੈ, ਜੋ 21 ਅਪ੍ਰੈਲ 2026 ਤੋਂ ਸ਼ੁਰੂ ਹੋ ਕੇ 21, 22 ਅਤੇ 23 ਅਗਸਤ 2026 ਨੂੰ ਵਿਸ਼ੇਸ਼ ਲੋਕ ਅਦਾਲਤ ਦੇ ਆਯੋਜਨ ਨਾਲ ਸਮਾਪਤ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸੀ.ਜੇ.ਐਮ-ਸਹਿਤ-ਸਕੱਤਰ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਵਿਸ਼ੇਸ਼ ਲੋਕ ਅਦਾਲਤ ਸਹਿਮਤੀ-ਅਧਾਰਿਤ ਨਿਪਟਾਰੇ ਦੀਆਂ ਵਿਧੀਆਂ ਰਾਹੀਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਲੰਬਿਤ ਮਾਮਲਿਆਂ ਦੇ ਸੁਖਾਵੇਂ ਨਿਪਟਾਰੇ ਦੀ ਸਹੂਲਤ ਦੇਣ ਦਾ ਉਦੇਸ਼ ਰੱਖਦੀ ਹੈ।
ਉਨ੍ਹਾਂ ਦੱਸਿਆ ਕਿ ਧਿਰਾਂ ਆਪਣੇ ਵਿਵਾਦਾਂ ਦੇ ਨਿਪਟਾਰੇ ਲਈ ਸਰੀਰਿਕ ਤੌਰ ‘ਤੇ ਜਾਂ ਆਨਲਾਈਨ ਪਲੇਟਫਾਰਮ ਰਾਹੀਂ ਵਰਚੁਅਲੀ ਦੋਵੇਂ ਤਰੀਕਿਆਂ ਨਾਲ ਪੇਸ਼ ਹੋ ਸਕਦੀਆਂ ਹਨ। ਇਸ ਵਿਸ਼ੇਸ਼ ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਤਰੀਕੇ ਬਾਰੇ ਉਨ੍ਹਾਂ ਦੱਸਿਆ ਕਿ ਧਿਰਾਂ ਅਤੇ ਉਨ੍ਹਾਂ ਦੇ ਵਕੀਲ ਨਿਰਧਾਰਿਤ ਗੂਗਲ ਫਾਰਮ ਦੇ ਲਿੰਕ https://forms.gle/jqxefqF4BCWzukoP6 ਵਿੱਚ ਆਪਣੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਲੰਬਿਤ ਕੇਸ ਦੀ ਜਾਣਕਾਰੀ ਭਰ ਕੇ ਆਪਣੀ ਬੇਨਤੀ ਜਮ੍ਹਾਂ ਕਰਵਾ ਸਕਦੇ ਹਨ।
ਇਸ ਦੇ ਨਾਲ ਹੀ ਜ਼ਿਲ੍ਹਾ ਅਥਾਰਟੀ ਦੇ ਸਕੱਤਰ ਸਾਹਿਬ ਨੇ ਸਾਰੇ ਵਕੀਲ ਸਾਹਿਬਾਨ ਅਤੇ ਧਿਰਾਂ ਨੂੰ ਇਸ ਪਹਿਲਕਦਮੀ ਤਹਿਤ ਵਿਵਾਦਾਂ ਦੇ ਪ੍ਰਭਾਵੀ ਨਿਪਟਾਰੇ ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਹਰ ਤਰ੍ਹਾਂ ਦੀ ਸਹਾਇਤਾ/ਜਾਣਕਾਰੀ ਲਈ ਵਨ ਸਟਾਪ ਸੈਂਟਰ (ਬਾਰ ਰੂਮ) ਇੰਚਾਰਜ – ਸਮਾਧਾਨ ਸਮਾਰੋਹ (ਵਿਸ਼ੇਸ਼ ਲੋਕ ਅਦਾਲਤ) ਨਾਲ 011-23112428, 011-23112528 ਤੇ ਜਾਂ ਸਬੰਧਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।