Red Cross continues cleanliness drive, cleans Maharaja Ranjit Singh Bagh and bus stand in Rupnagar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੈੱਡ ਕਰਾਸ ਵੱਲੋਂ ਸਫ਼ਾਈ ਅਭਿਆਨ ਜਾਰੀ, ਮਹਾਰਾਜਾ ਰਣਜੀਤ ਸਿੰਘ ਬਾਗ ਤੇ ਬੱਸ ਸਟੈਂਡ ਰੂਪਨਗਰ ਵਿਖੇ ਕੀਤੀ ਸਫ਼ਾਈ
ਰੂਪਨਗਰ, 9 ਜੁਲਾਈ: ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਸ਼ਾਖਾ ਰੂਪਨਗਰ ਵੱਲੋਂ ਪ੍ਰੋ ਪ੍ਰਧਾਨ ਸ਼੍ਰੀਮਤੀ ਰੈਨ ਰੀਟਾ ਡੇਚਲਵਾਲ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਸਫ਼ਾਈ ਅਭਿਆਨ ਨੂੰ ਲਗਾਤਾਰ ਜਾਰੀ ਰੱਖਿਆ ਗਿਆ।
ਅਭਿਆਨ ਦੇ ਪੰਜਵੇਂ ਦਿਨ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਸਫ਼ਾਈ ਕੀਤੀ ਗਈ। ਇਸ ਮੌਕੇ ਪ੍ਰਧਾਨ ਸ਼੍ਰੀਮਤੀ ਰੈਨ ਰੀਟਾ ਡੇਚਲਵਾਲ ਨੇ ਵਾਤਾਵਰਣ ਦੀ ਸੁਰੱਖਿਆ, ਧਰਤੀ ਦੀ ਸੰਭਾਲ ਅਤੇ ਸਫ਼ਾਈ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਗਤੀਵਿਧੀ ਵਿੱਚ ਰੈੱਡ ਕਰਾਸ ਦੇ ਮੈਂਬਰ ਸ਼੍ਰੀਮਤੀ ਗੁਰਮੁਖੀ ਦੇਵੀ, ਸ਼੍ਰੀਮਤੀ ਸੁਪਿੰਦਰ ਕੌਰ, ਸ਼੍ਰੀਮਤੀ ਗੁਰਸੀਰਤ ਕੌਰ, ਸਰਕਾਰੀ ਕਾਲਜ ਰੂਪਨਗਰ ਦੇ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਅਤੇ ਰੈੱਡ ਕਰਾਸ ਦੇ ਸਟਾਫ਼ ਨੇ ਭਾਗ ਲਿਆ।
ਅਭਿਆਨ ਦੇ ਛੇਵੇਂ ਦਿਨ ਬੱਸ ਸਟੈਂਡ ਰੂਪਨਗਰ ਵਿਖੇ ਸਫ਼ਾਈ ਕੀਤੀ ਗਈ। ਇਸ ਮੌਕੇ ਰੈੱਡ ਕਰਾਸ ਦੇ ਮੈਂਬਰ ਸ਼੍ਰੀਮਤੀ ਗੁਰਮੁਖੀ ਦੇਵੀ, ਸ. ਡੀ.ਐੱਸ. ਦਿਉਲ, ਸ਼੍ਰੀਮਤੀ ਗੁਰਸੀਰਤ ਕੌਰ, ਸਕੱਤਰ ਰੈੱਡ ਕਰਾਸ ਗੁਰਸੋਹਣ ਸਿੰਘ, ਸਟਾਫ਼ ਮੈਂਬਰਾਂ ਅਤੇ ਵਲੰਟੀਅਰਾਂ ਨੇ ਸਫ਼ਾਈ ਅਭਿਆਨ ਵਿੱਚ ਸਰਗਰਮ ਭਾਗੀਦਾਰੀ ਨਿਭਾਈ।
ਰੈੱਡ ਕਰਾਸ ਵੱਲੋਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਅਤੇ ਵਾਤਾਵਰਣ ਦੀ ਸੰਭਾਲ ਲਈ ਅਜਿਹੇ ਜਾਗਰੂਕਤਾ ਅਭਿਆਨਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ ਗਈ।