Close

PM Shri Kendriya Vidyalaya Khanpur starts admission process for session 2026-27

Publish Date : 13/05/2026

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਖਾਨਪੁਰ ਵੱਲੋਂ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਸ਼ੁਰੂ

ਵੱਖ-ਵੱਖ ਜਮਾਤਾਂ ਵਿੱਚ ਸੀਟਾਂ ਉਪਲਬਧ, ਇੱਛੁਕ ਮਾਪੇ ਸਕੂਲ ਵਿਖੇ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ

ਰੂਪਨਗਰ, 13 ਮਈ: ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਖਾਨਪੁਰ ਵੱਲੋਂ ਸੈਸ਼ਨ 2026-27 ਲਈ ਚੌਥੀ ਦਾਖਲਾ ਸੂਚਨਾ ਜਾਰੀ ਕਰਦਿਆਂ ਵੱਖ-ਵੱਖ ਜਮਾਤਾਂ ਵਿੱਚ ਦਾਖਲਿਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲ ਪ੍ਰਬੰਧਕਾਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜਮਾਤ ਪਹਿਲੀ, ਤੀਜੀ, ਚੌਥੀ, ਪੰਜਵੀਂ, ਦਸਵੀਂ (ਕੈਟਾਗਰੀ-1, 2 ਅਤੇ ਸਾਬਕਾ ਸੈਨਿਕ ਵਰਗ) ਅਤੇ ਬਾਰਵੀਂ (ਕੈਟਾਗਰੀ-1, 2 ਅਤੇ ਸਾਬਕਾ ਸੈਨਿਕ ਵਰਗ) ਵਿੱਚ ਸੀਟਾਂ ਉਪਲਬਧ ਹਨ।

ਸਕੂਲ ਪ੍ਰਸ਼ਾਸਨ ਨੇ ਦੱਸਿਆ ਕਿ ਜਮਾਤ ਗਿਆਰਵੀਂ ਦੇ ਸਾਇੰਸ ਅਤੇ ਕਾਮਰਸ ਵਰਗਾਂ ਲਈ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਰੀ ਹੈ ਅਤੇ ਮਾਪੇ ਸਕੂਲ ਵਿਖੇ ਪਹੁੰਚ ਕੇ ਹੁਣ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।

ਸਕੂਲ ਵੱਲੋਂ ਜਾਰੀ ਫੀਸ ਢਾਂਚੇ ਅਨੁਸਾਰ ਦਾਖਲਾ ਫੀਸ ਕੇਵਲ 25 ਰੁਪਏ ਰੱਖੀ ਗਈ ਹੈ। ਜਮਾਤ ਪਹਿਲੀ ਅਤੇ ਦੂਜੀ ਲਈ ਮਹੀਨਾਵਾਰ ਫੀਸ 500 ਰੁਪਏ, ਜਮਾਤ ਤੀਜੀ ਤੋਂ ਅੱਠਵੀਂ ਲਈ 600 ਰੁਪਏ ਅਤੇ ਜਮਾਤ ਨੌਵੀਂ ਤੋਂ ਬਾਰਹਵੀਂ (ਲੜਕਿਆਂ ਲਈ) 800 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਹੈ। ਜਦਕਿ ਜਮਾਤ ਨੌਵੀਂ ਤੋਂ ਬਾਰਵੀਂ ਤੱਕ ਲੜਕੀਆਂ, ਐੱਸ.ਸੀ. ਅਤੇ ਐੱਸ.ਟੀ. ਵਰਗ ਦੇ ਵਿਦਿਆਰਥੀਆਂ ਲਈ 600 ਰੁਪਏ ਪ੍ਰਤੀ ਮਹੀਨਾ ਫੀਸ ਰੱਖੀ ਗਈ ਹੈ।

ਦਾਖਲੇ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਬੱਚੇ ਦਾ ਜਨਮ ਪ੍ਰਮਾਣ ਪੱਤਰ, ਆਧਾਰ ਕਾਰਡ, ਬਲੱਡ ਗਰੁੱਪ ਰਿਪੋਰਟ, ਰਿਹਾਇਸ਼ ਪ੍ਰਮਾਣ ਪੱਤਰ, ਮਾਤਾ-ਪਿਤਾ ਦੇ ਆਧਾਰ ਕਾਰਡ, ਜਾਤੀ ਪ੍ਰਮਾਣ ਪੱਤਰ (ਐੱਸ.ਸੀ./ਓ.ਬੀ.ਸੀ.-ਐਨ.ਸੀ.ਐਲ./ਐੱਸ.ਟੀ.), ਟ੍ਰਾਂਸਫਰ ਸਰਟੀਫਿਕੇਟ, ਸਟੂਡੈਂਟ ਪੈਨ ਨੰਬਰ, ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਲਾਗੂ ਹੋਵੇ ਤਾਂ ਮਾਤਾ-ਪਿਤਾ ਜਾਂ ਦਾਦਾ-ਦਾਦੀ ਦੇ ਤਬਾਦਲਾ ਪ੍ਰਮਾਣ ਪੱਤਰ ਸ਼ਾਮਲ ਹਨ।

ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਦੌਰਾਨ ਸਕੂਲ ਪਹੁੰਚ ਕੇ ਦਾਖਲਾ ਪ੍ਰਕਿਰਿਆ ਪੂਰੀ ਕਰਨ ਅਤੇ ਆਪਣੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇਣ ਲਈ ਇਸ ਮੌਕੇ ਦਾ ਲਾਭ ਉਠਾਉਣ।