Placement camp at District Employment and Entrepreneurship Bureau, Rupnagar on 02nd June
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 02 ਜੂਨ ਨੂੰ
ਰੂਪਨਗਰ 1 ਜੂਨ: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਮਿਤੀ 02 ਜੂਨ ਨੂੰ ਸਵੇਰੇ 09.00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ, ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੇਟੀਐਮ ਸੇਵਾਵਾਂ ਅਤੇ ਐਸ.ਐਮ.ਐੱਲ ਕੰਪਨੀ ਵੱਲੋਂ ਵੱਖ-ਵੱਖ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੇ.ਟੀ.ਐਮ ਸੇਵਾਵਾਂ ਕੰਪਨੀ ਵੱਲੋਂ 1. ਫੀਲਡ ਮਾਰਕੀਟਿੰਗ ਐਗਜ਼ੀਕਿਊਟਿਵ ਦੀਆਂ ਅਸਾਮੀਆਂ ਲਈ 10ਵੀਂ, 12ਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15,000 ਤੋਂ 23,000 ਤੱਕ ਪ੍ਰਤੀ ਮਹੀਨਾ ਤਨਖਾਹ ਮਿਲੇਗੀ। 2. ਸੀਨੀਅਰ ਸੇਲਜ਼ ਐਗਜ਼ੀਕਿਊਟਿਵ ਦੀਆਂ ਅਸਾਮੀਆਂ ਲਈ 12ਵੀਂ ਅਤੇ ਇਸ ਤੋਂ ਵੱਧ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 18,000/- ਤੋਂ 23,000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। 3.ਵਿਅਕਤੀਗਤ ਗਰੁੱਪ ਲੀਡਰ ਦੀਆਂ ਅਸਾਮੀਆਂ ਲਈ 12ਵੀਂ ਅਤੇ ਇਸ ਤੋਂ ਵੱਧ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 22,000/- ਤੋਂ 25,000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਨੌਕਰੀ ਦਾ ਸਥਾਨ: ਕੇਸਗੜ੍ਹ ਸਾਹਿਬ, ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ, ਨੰਗਲ ਹੈ। ਇਨ੍ਹਾਂ ਅਸਾਮੀਆਂ ਲਈ ਕੇਵਲ ਪੁਰਸ਼ ਉਮੀਦਵਾਰ ਇੰਟਰਵਿਊ ਲਈ ਆ ਸਕਦੇ ਹਨ। ਉਮੀਦਵਾਰ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। 2.) ਐਸ.ਐਮ.ਐਲ, ਆਸਰੋਂ ਕੰਪਨੀ ਵੱਲੋਂ ਅਪ੍ਰੈਟਿਸ ਦੀਆਂ ਅਸਾਮੀਆਂ ਲਈ 10ਵੀਂ, 12ਵੀਂ,ਆਈ.ਟੀ.ਆਈ ਅਤੇ ਡਿਪਲੋਮਾ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। 10ਵੀਂ ਪਾਸ ਉਮੀਦਵਾਰਾਂ ਨੂੰ 12500/-, 12ਵੀਂ ਪਾਸ ਨੂੰ -12,500/-, ਆਈ.ਟੀ.ਆਈ ਪਾਸ ਨੂੰ 13,500/- ਅਤੇ ਡਿਪਲੋਮਾ ਪਾਸ ਨੂੰ 20,400/- ਪ੍ਰਤੀ ਮਹੀਨਾ ਵਜੀਫਾ ਮਿਲੇਗਾ। ਡਿਊਟੀ 8 ਘੰਟੇ ਦੀ ਹੋਵੇਗੀ, ਇਸ ਤੋਂ ਇਲਾਵਾ ਵੱਖਰੇ ਤੌਰ ‘ਤੇ ਦੁੱਗਣਾ ਓਵਰਟਾਈਮ ਮਿਲੇਗਾ। ਡਿਊਟੀ ਦੌਰਾਨ 8 ਘੰਟਿਆਂ ਵਿੱਚ ਦੋ ਵਾਰ ਚਾਹ ਅਤੇ ਦੋ ਵਾਰ ਖਾਣਾ ਮਿਲੇਗਾ ਜੋ ਕੰਪਨੀ ਵੱਲੋਂ ਦਿੱਤਾ ਜਾਵੇਗਾ, ਐਤਵਾਰ ਅਤੇ ਸਰਕਾਰੀ ਛੁੱਟੀਆਂ ਵੀ ਮਿਲਣਗੀਆਂ, ਇੱਕ ਸਾਲ ਵਿੱਚ 7 ਐੱਸ ਐੱਲ, 7 ਸੀ ਐੱਲ ਛੁੱਟੀਆਂ ਮਿਲਣਗੀਆਂ ਅਤੇ ਵਰਦੀ ਅਤੇ ਸੁਕਿਓਰਿਟੀ ਬੂਟ ਵੀ ਕੰਪਨੀ ਵੱਲੋਂ ਪ੍ਰਦਾਨ ਕੀਤੇ ਜਾਣਗੇ।
ਇੰਟਰਵਿਊ ਦਾ ਸਮਾਂ ਠੀਕ 09 ਵਜੇ ਤੋਂ 1 ਵਜੇ ਤੱਕ ਹੈ ਅਤੇ ਸਥਾਨ ਗਰਾਊਂਡ ਫਲੋਰ, ਡੀਸੀ ਕੰਪਲੈਕਸ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊ