First Aid Training Program organized by Red Cross Rupnagar at NCC Academy Rupnagar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਰੈੱਡ ਕਰਾਸ ਰੂਪਨਗਰ ਵਲੋਂ ਫਸਟ ਏਡ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ
ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਐਨ.ਸੀ.ਸੀ ਵੀ ਜਰੂਰੀ – ਸ਼੍ਰੀਮਤੀ ਰੇਨਰੀਟਾ
ਰੂਪਨਗਰ, 01 ਮਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਰੈੱਡ ਕਰਾਸ ਰੂਪਨਗਰ ਵਲੋਂ ਫਸਟ ਏਡ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਐਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਇਸ ਸਮੇਂ ਵੱਖ-ਵੱਖ ਸਕੂਲਾਂ, ਕਾਲਜਾਂ ਤੋਂ 600 ਵਿਦਿਆਰਥੀ ਐਨ.ਸੀ.ਸੀ ਕੈਡਿਟ ਵਜੋਂ ਟਰੇਨਿੰਗ ਕੈਂਪ ਲਗਾ ਰਹੇ ਹਨ।
ਇਸ ਟ੍ਰੇਨਿੰਗ ਕੈਂਪ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਪ੍ਰੋ ਪ੍ਰਧਾਨ ਸ਼੍ਰੀਮਤੀ ਰੇਨਰੀਟਾ ਸ਼ਾਮਲ ਹੋਏ। ਉਨ੍ਹਾਂ ਵਲੋਂ ਕੈਂਪ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਲਈ ਪੜਾਈ ਦੇ ਨਾਲ-ਨਾਲ ਐਨ.ਸੀ.ਸੀ ਵੀ ਜਰੂਰੀ ਹੈ, ਇਸ ਨਾਲ ਜੀਵਨ ਵਿੱਚ ਅਨੁਸ਼ਾਸਨ, ਸਵੈ-ਸੇਵਾ, ਨਿਮਰਤਾ, ਹੋਰ ਲੋੜਵੰਦਾਂ ਦੀ ਸੰਭਵ ਮੱਦਦ ਕਰਨ ਲਈ ਸੇਧ ਮਿਲਦੀ ਹੈ। ਇਸ ਤੋਂ ਇਲਾਵਾ ਅਜਿਹੇ ਟ੍ਰੇਨਿੰਗ ਕੈਂਪ ਲਗਾਉਣ ਨਾਲ ਆਰਮੀ ਸੇਵਾ ਵਿੱਚ ਜਾਣ ਲਈ ਅਤੇ ਦੇਸ਼ ਦੀ ਸੇਵਾ ਵਜੋਂ ਮੌਕੇ ਮਿਲਦੇ ਹਨ। ਉਨ੍ਹਾਂ ਵੱਲੋਂ ਇਸ ਕੈਂਪ ਵਿੱਚ ਹਾਈਜੀਨ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਡਿਟੋਲ ਸਾਬਣ ਵੀ ਵੰਡਿਆ ਗਿਆ।
ਇਸ ਪ੍ਰੋਗਰਾਮ ਵਿੱਚ ਰੈਡ ਕਰਾਸ ਦੇ ਸਕੱਤਰ ਸ. ਗੁਰਸੋਹਣ ਸਿੰਘ ਵਲੋਂ ਫਸਟ ਏਡ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਪੀ.ਆਰ, ਬੇਹੋਸ਼ੀ, ਜਖਮ, ਫਰੈਕਚਰ, ਨਕਸੀਰ ਚੋਕਿੰਗ, ਜਾਨਵਰਾ ਦੇ ਕੱਟਣ ਤੇ ਫਸਟ ਏਡ ਬਾਰੇ ਜਾਣਕਾਰੀ ਦਿੱਤੀ ਗਈ।
ਐਨ.ਸੀ.ਸੀ ਅਕੈਡਮੀ ਦੇ ਸੀ.ਓ ਕਰਨਲ ਰਾਜੇਸ਼ਵਰ ਸਿੰਘ ਅਤੇ ਸੂਬੇਦਾਰ ਬੀਰ ਬਹਾਦਰ ਵਲੋਂ ਮੁੱਖ ਮਹਿਮਾਨ ਪ੍ਰੋ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਮੈਡਮ ਰੇਨਰੀਟਾ ਦਾ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ ਗਿਆ।