Close

Secretary, Ministry of Textiles and Director General, NIFT visited Phulkari Cluster and encouraged the artisans

Publish Date : 01/08/2026
Secretary, Ministry of Textiles and Director General, NIFT visited Phulkari Cluster and encouraged the artisans

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਕੱਪੜਾ ਮੰਤਰਾਲੇ ਦੀ ਸਕੱਤਰ ਅਤੇ ਨਿਫਟ ਦੀ ਡਾਇਰੈਕਟਰ ਜਨਰਲ ਨੇ ਫੁਲਕਾਰੀ ਕਲੱਸਟਰ ਦਾ ਦੌਰਾ ਕਰਕੇ ਕਾਰੀਗਰਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ

ਪੰਜਾਬ ਦੀ ਅਮੀਰ ਫੁਲਕਾਰੀ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤੀ ਨਾਲ ਸਥਾਪਤ ਕਰਨ ਲਈ ਯਤਨ ਜਾਰੀ ਰੱਖਣ ਦਾ ਦਿੱਤਾ ਸੱਦਾ

ਰੂਪਨਗਰ, 1 ਅਗਸਤ: ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਨੀਲਮ ਸ਼ਾਮੀ ਰਾਓ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ) ਨਵੀਂ ਦਿੱਲੀ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਤਨੂ ਕਸ਼ਯਪ ਨੇ ਅੱਜ ਰੂਪਨਗਰ ਜ਼ਿਲ੍ਹੇ ਦਾ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਧਾਰਮਿਕ, ਇਤਿਹਾਸਕ ਅਤੇ ਦਸਤਕਾਰੀ ਨਾਲ ਸਬੰਧਤ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਦਿਆਂ ਫੁਲਕਾਰੀ ਕਾਰੀਗਰਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।

ਇਸ ਦੌਰੇ ਦੀ ਸ਼ੁਰੂਆਤ ਉਨ੍ਹਾਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਵਿਖੇ ਮੱਥਾ ਟੇਕ ਕੇ ਕੀਤੀ ਗਈ। ਇਸ ਉਪਰੰਤ ਉਨ੍ਹਾਂ ਨੇ ਰੋਪੜ ਹੈੱਡ ਵਰਕਸ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਸ੍ਰੀ ਚਮਕੌਰ ਸਾਹਿਬ ਵਿਖੇ ਸਥਿਤ ਫੁਲਕਾਰੀ ਕਲੱਸਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਰੀਗਰਾਂ, ਸਵੈ-ਸਹਾਇਤਾ ਸਮੂਹਾਂ (ਐੱਸ.ਐੱਚ.ਜੀ.) ਦੀਆਂ ਮੈਂਬਰਾਂ ਅਤੇ ਕਲੱਸਟਰ ਦੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।

ਉਨ੍ਹਾਂ ਨੇ ਕਾਰੀਗਰਾਂ ਦੀ ਸ਼ਾਨਦਾਰ ਦਸਤਕਾਰੀ ਅਤੇ ਫੁਲਕਾਰੀ ਕਲਾ ਪ੍ਰਤੀ ਉਨ੍ਹਾਂ ਦੀ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਕਾਰੀਗਰਾਂ ਦੇ ਕੰਮ ਕਰਨ ਦੇ ਢੰਗ, ਉਤਪਾਦਨ ਪ੍ਰਕਿਰਿਆ ਅਤੇ ਰਵਾਇਤੀ ਕਲਾ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਫੁਲਕਾਰੀ ਸਾਡੀ ਅਨਮੋਲ ਸੱਭਿਆਚਾਰਕ ਵਿਰਾਸਤ ਹੈ, ਜਿਸ ਨੂੰ ਸੰਭਾਲਣ ਦੇ ਨਾਲ-ਨਾਲ ਆਧੁਨਿਕ ਬਾਜ਼ਾਰਾਂ ਨਾਲ ਜੋੜ ਕੇ ਦੇਸ਼ ਅਤੇ ਵਿਦੇਸ਼ ਵਿੱਚ ਹੋਰ ਵਿਆਪਕ ਪਛਾਣ ਦਿਵਾਉਣ ਦੀ ਲੋੜ ਹੈ। ਉਨ੍ਹਾਂ ਨੇ ਕਾਰੀਗਰਾਂ ਨੂੰ ਨਵੇਂ ਡਿਜ਼ਾਈਨਾਂ, ਗੁਣਵੱਤਾ ਅਤੇ ਮਾਰਕੀਟਿੰਗ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਵਧੀਕ ਡਾਇਰੈਕਟਰ ਸ. ਜਗਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਕਸ਼ਿਤਾ ਗੁਪਤਾ, ਡਾਇਰੈਕਟਰ ਨਿਫਟ ਪੰਚਕੂਲਾ ਸ. ਅਮਨਦੀਪ ਸਿੰਘ ਗਰੋਵਰ ਅਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਸ. ਰਮਨਦੀਪ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।