Close

Municipal Council Rupnagar elections: 91 valid, 3 rejected during scrutiny of nomination papers

Publish Date : 18/05/2026

ਮਿਊਂਸਪਲ ਕੌਂਸਲ ਰੂਪਨਗਰ ਚੋਣਾਂ: ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ 91 ਸਹੀ, 3 ਰੱਦ

ਰੂਪਨਗਰ, 18 ਮਈ: ਮਿਊਂਸਪਲ ਕੌਂਸਲ ਰੂਪਨਗਰ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਨਾਮਜ਼ਦਗੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋ ਗਈ ਹੈ। ਇਸ ਪ੍ਰਕਿਰਿਆ ਤਹਿਤ ਕੁੱਲ 21 ਵਾਰਡਾਂ ਲਈ ਉਮੀਦਵਾਰਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਕੁੱਲ 94 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਤੇ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ ਨਿਰਧਾਰਿਤ ਮਿਤੀ ਅਨੁਸਾਰ ਸੰਬੰਧਤ ਚੋਣ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਕੀਤੀ ਗਈ। ਇਸ ਦੌਰਾਨ ਸਾਰੇ ਪੱਤਰਾਂ ਦੀ ਧਿਆਨਪੂਰਵਕ ਜਾਂਚ ਕੀਤੀ ਗਈ ਤਾਂ ਜੋ ਚੋਣ ਕਮਿਸ਼ਨ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਜਾਂਚ ਉਪਰੰਤ ਕੁੱਲ 94 ਵਿਚੋਂ 91 ਨਾਮਜ਼ਦਗੀ ਪੱਤਰ ਨਿਯਮਾਂ ਤਹਿਤ ਸਹੀ ਪਾਏ ਗਏ ਅਤੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ 3 ਨਾਮਜ਼ਦਗੀ ਪੱਤਰਾਂ ਵਿੱਚ ਖਾਮੀਆਂ ਪਾਏ ਜਾਣ ਕਰਕੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੂਰੀ ਤਰ੍ਹਾਂ ਚੋਣ ਨਿਯਮਾਂ ਦੇ ਅਧੀਨ ਕੀਤੀ ਗਈ ਹੈ ਤਾਂ ਜੋ ਚੋਣ ਪ੍ਰਕਿਰਿਆ ਦੀ ਪਵਿਤ੍ਰਤਾ ਅਤੇ ਪਾਰਦਰਸ਼ਤਾ ਕਾਇਮ ਰਹੇ।