Close

Free health services being provided to pregnant women and newborns under the Maternal and Child Health Program

Publish Date : 07/05/2026
Free health services being provided to pregnant women and newborns under the Maternal and Child Health Program

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜਨਨੀ ਸ਼ੀਸ਼ੂ ਸੁਰੱਖਿਆ ਕਾਰਜਕ੍ਰਮ ਤਹਿਤ ਗਰਭਵਤੀ ਮਹਿਲਾਵਾਂ ਅਤੇ ਨਵਜਾਤ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ

ਫਰੀ ਰੈਫਰਲ ਟਰਾਂਸਪੋਰਟ, ਮੁਫ਼ਤ ਦਵਾਈਆਂ, ਜਾਂਚਾਂ ਅਤੇ ਖੂਨ ਚੜ੍ਹਾਉਣ ਦੀ ਸਹੂਲਤ ਨਾਲ ਮਾਤਾ ਤੇ ਬੱਚੇ ਦੀ ਸੁਰੱਖਿਆ ਬਣਾਈ ਜਾ ਰਹੀ ਹੈ ਯਕੀਨੀ

ਰੂਪਨਗਰ, 07 ਮਈ: ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਾਤਾ ਅਤੇ ਬੱਚੇ ਦੀ ਸਿਹਤ ਨੂੰ ਤਰਜੀਹ ਦਿੰਦਿਆਂ “ਜਨਨੀ ਸ਼ੀਸ਼ੂ ਸੁਰੱਖਿਆ ਕਾਰਜਕ੍ਰਮ” ਤਹਿਤ ਗਰਭਵਤੀ ਮਹਿਲਾਵਾਂ ਅਤੇ ਨਵਜਾਤ ਬੱਚਿਆਂ ਲਈ ਕਈ ਪ੍ਰਕਾਰ ਦੀਆਂ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਯੋਜਨਾ ਖ਼ਾਸ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਨੇ ਦੱਸਿਆ ਕਿ ਜਨਨੀ ਸ਼ੀਸ਼ੂ ਸੁਰੱਖਿਆ ਕਾਰਜਕ੍ਰਮ ਅਧੀਨ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮ ਪ੍ਰਕਿਰਿਆ ਦੌਰਾਨ ਮੁਫ਼ਤ ਖਾਣਾ, ਮੁਫ਼ਤ ਦਵਾਈਆਂ, ਮੁਫ਼ਤ ਲੈਬ ਟੈਸਟ, ਮੁਫ਼ਤ ਇਲਾਜ ਅਤੇ ਲੋੜ ਪੈਣ ’ਤੇ ਮੁਫ਼ਤ ਖੂਨ ਚੜ੍ਹਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਨਮ ਤੋਂ ਬਾਅਦ ਨਵਜਾਤ ਬੱਚਿਆਂ ਲਈ ਵੀ ਮੁਫ਼ਤ ਇਲਾਜ ਅਤੇ ਜ਼ਰੂਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਫਰੀ ਰੈਫਰਲ ਟਰਾਂਸਪੋਰਟ ਸੇਵਾ ਇੱਕ ਮਹੱਤਵਪੂਰਨ ਕੜੀ ਹੈ, ਜਿਸ ਰਾਹੀਂ ਗਰਭਵਤੀ ਮਹਿਲਾਵਾਂ ਨੂੰ ਘਰ ਤੋਂ ਸਰਕਾਰੀ ਸਿਹਤ ਸੰਸਥਾ ਤੱਕ ਅਤੇ ਲੋੜ ਪੈਣ ’ਤੇ ਇੱਕ ਸਿਹਤ ਕੇਂਦਰ ਤੋਂ ਦੂਜੇ ਉੱਚ ਸਿਹਤ ਕੇਂਦਰ ਤੱਕ ਮੁਫ਼ਤ ਆਵਾਜਾਈ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜਨਮ ਪ੍ਰਕਿਰਿਆ ਤੋਂ ਬਾਅਦ ਮਾਤਾ ਅਤੇ ਨਵਜਾਤ ਬੱਚੇ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਘਰ ਛੱਡਣ ਦੀ ਸੇਵਾ ਵੀ ਮੁਫ਼ਤ ਉਪਲਬਧ ਕਰਵਾਈ ਜਾਂਦੀ ਹੈ।

ਡਾ. ਰਮਨ ਗੁਪਤਾ ਨੇ ਦੱਸਿਆ ਕਿ 108 ਐਂਬੂਲੈਂਸ ਸੇਵਾ ਰਾਹੀਂ ਗਰਭਵਤੀ ਮਹਿਲਾਵਾਂ ਨੂੰ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਿਵੇਂ ਹੀ ਡਿਲਿਵਰੀ ਦਰਦ ਸ਼ੁਰੂ ਹੁੰਦਾ ਹੈ ਜਾਂ ਕੋਈ ਗੰਭੀਰ ਸਥਿਤੀ ਪੈਦਾ ਹੁੰਦੀ ਹੈ ਤਾਂ ਪਰਿਵਾਰਕ ਮੈਂਬਰ 108 ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਐਂਬੂਲੈਂਸ ਮਰੀਜ਼ ਨੂੰ ਘਰ ਤੋਂ ਲੈ ਕੇ ਨਜ਼ਦੀਕੀ ਸਰਕਾਰੀ ਹਸਪਤਾਲ ਤੱਕ ਪਹੁੰਚਾਉਂਦੀ ਹੈ। ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੋਵੇ ਤਾਂ ਉਸ ਨੂੰ ਵਧੀਆ ਇਲਾਜ ਲਈ ਉੱਚ ਸਿਹਤ ਸੰਸਥਾ ਵਿੱਚ ਰੈਫਰ ਕਰਕੇ ਉੱਥੇ ਤੱਕ ਵੀ ਮੁਫ਼ਤ ਪਹੁੰਚਾਇਆ ਜਾਂਦਾ ਹੈ।

ਉਨ੍ਹਾਂ ਅਪੀਲ ਕੀਤੀ ਕਿ ਔਰਤਾਂ ਗਰਭ ਅਵਸਥਾ ਦੌਰਾਨ ਸਮੇਂ-ਸਮੇਂ ’ਤੇ ਆਪਣੇ ਸਾਰੇ ਲਾਜ਼ਮੀ ਚੈਕਅੱਪ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਉਨ੍ਹਾਂ ਕਿਹਾ ਕਿ ਜਨਨੀ ਸ਼ੀਸ਼ੂ ਸੁਰੱਖਿਆ ਕਾਰਜਕ੍ਰਮ ਮਾਤਾ ਅਤੇ ਬੱਚੇ ਦੀ ਮੌਤ ਦਰ ਵਿੱਚ ਕਮੀ ਲਿਆਉਣ ਅਤੇ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ।