Close

City Police Station Rupnagar solves theft case, accused arrested with jewellery and cash

Publish Date : 04/05/2026
City Police Station Rupnagar solves theft case, accused arrested with jewellery and cash

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਿਟੀ ਥਾਣਾ ਰੂਪਨਗਰ ਵੱਲੋਂ ਚੋਰੀ ਦਾ ਕੇਸ ਸੁਲਝਾਇਆ, ਆਰੋਪੀ ਗਹਿਣੇ ਅਤੇ ਨਗਦੀ ਸਮੇਤ ਕਾਬੂ

ਰੂਪਨਗਰ, 04 ਮਈ: ਬੀਤੇ ਦਿਨੀਂ ਬੜੀ ਹਵੇਲੀ ਵਾਸੀ ਮਨਜੀਤ ਸਿੰਘ ਦੇ ਘਰ ਵਿੱਚ ਹੋਈ ਚੋਰੀ ਦੇ ਕੇਸ ਨੂੰ ਸਿਟੀ ਥਾਣਾ ਰੂਪਨਗਰ ਨੇ ਸੁਲਝਾ ਲਿਆ ਹੈ ਅਤੇ ਆਰੋਪੀ ਨੂੰ ਕਾਬੂ ਕਰਕੇ ਉਸਦੇ ਕੋਲੋਂ ਗਹਿਣੇ ਅਤੇ ਨਗਦੀ ਬਰਾਮਦ ਕਰ ਲਈ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ 30 ਅਪ੍ਰੈਲ ਨੂੰ ਮਨਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਮਕਾਨ ਨੰਬਰ 4533 ਨੇੜੇ ਨੈਣਾ ਦੇਵੀ ਮੰਦਿਰ ਹਵੇਲੀ ਕਲਾਂ ਰੂਪਨਗਰ ਥਾਣਾ ਸਿਟੀ ਰੂਪਨਗਰ ਦੇ ਘਰ ਅਲਮਾਰੀ ਦੇ ਲਾਕਰ ਵਿੱਚ ਰੱਖੇ ਪੁਸ਼ਤੈਨੀ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਨੂੰ ਨਾ ਮਾਲੂਮ ਵਿਅਕਤੀਆ ਵੱਲੋ ਚੋਰੀ ਕਰਨ ਬਾਰੇ ਇਤਲਾਹ ਪ੍ਰਾਪਤ ਹੋਈ ਸੀ ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 100 ਮਿਤੀ 01.05.2026 ਅ/ਧ 305,301{3} ਬੀ.ਐਨ.ਐਸ. ਥਾਣਾ ਸਿਟੀ ਰੂਪਨਗਰ ਜ਼ਿਲ੍ਹਾ ਰੂਪਨਗਰ ਦਰਜ ਰਜਿਸਟਰ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਸਬੰਧੀ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਉਪ ਕਪਤਾਨ ਪੁਲਿਸ ਸਬ ਡਵੀਜਨ ਰੂਪਨਗਰ ਸ. ਦੀਪਇੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਿਟੀ ਰੂਪਨਗਰ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਤਕਨੀਕੀ ਜਾਣਕਾਰੀ ਵੀ ਹਾਸਲ ਕੀਤੀ ਗਈ, ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਸੋਨੂੰ ਸਿੰਘ ਵਾਸੀ ਬੜੀ ਹਵੇਲੀ ਅਤੇ ਇਰਫਾਨ ਵਾਸੀ ਬੜੀ ਹਵੇਲੀ ਵੱਲੋ ਅੰਜਾਮ ਦਿੱਤਾ ਗਿਆ ਅਤੇ ਚੋਰੀ ਕੀਤਾ ਸਮਾਨ ਦੋਸ਼ੀ ਸੋਨੂੰ ਸਿੰਘ ਨੇ ਆਪਣੇ ਘਰਵਾਲੀ ਤਰਨਜੀਤ ਕੌਰ ਨਾਲ ਮਿਲ ਕੇ ਛੁਪਾ ਲਿਆ ਸੀ।

ਪਵਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਸੋਨੂੰ ਸਿੰਘ ਅਤੇ ਤਰਨਜੀਤ ਕੋਰ ਉੱਕਤ ਨੂੰ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ ਸਮਾਨ 02 ਜੋੜੀਆ ਏਅਰਿੰਗ ਸੋਨਾ, 01 ਨੋਜ ਪਿੰਨ ਚਾਂਦੀ, 02 ਜੋੜੇ ਪੰਜੇਬ ਚਾਂਦੀ, 01 ਚਾਂਦੀ ਦਾ ਕੰਗਣ ਅਤੇ 1,92000/- ਰੁਪਏ ਕੈਸ਼ ਨੂੰ ਬ੍ਰਾਮਦ ਕੀਤਾ ਗਿਆ ਹੈ।

ਸਿਟੀ ਥਾਣਾ ਐਸਐਚਓ ਪਵਨ ਕੁਮਾਰ ਨੇ ਦੱਸਿਆ ਕੇ ਦੋਸ਼ੀ ਇਰਫਾਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ, ਮੁਕੱਦਮਾ ਦੀ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ।