Close

Dasmesh Youth Club organized a blood donation camp, collected 46 units of blood

Publish Date : 06/04/2026
Dasmesh Youth Club organized a blood donation camp, collected 46 units of blood

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਦਸਮੇਸ਼ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ, 46 ਯੂਨਿਟ ਖੂਨ ਕੀਤਾ ਇਕੱਠਾ

ਰੂਪਨਗਰ, 06 ਅਪ੍ਰੈਲ: ਦਸਮੇਸ਼ ਯੂਥ ਕਲੱਬ ਗ੍ਰੀਨ ਐਵੇਨਿਊ ਵੱਲੋਂ ਸ. ਬਘੇਲ ਸਿੰਘ ਦੇ ਸਹਿਯੋਗ ਦੇ ਨਾਲ ਗੋਬਿੰਦ ਵੈਲੀ ਵਿਖੇ ਸਲਾਨਾ ਕੀਰਤਨ ਸਮਾਗਮ ਦੌਰਾਨ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੇਵਾ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਅਤੇ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਸੀ।

ਇਸ ਕੈਂਪ ਦੌਰਾਨ ਨੌਜਵਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੁੱਲ 46 ਯੂਨਿਟ ਖੂਨ ਦਾਨ ਕੀਤਾ ਗਿਆ।

ਮੁੱਖ ਮਹਿਮਾਨ ਦੇ ਤੌਰ ਤੇ ਪਵਨ ਕੁਮਾਰ ਐਸ.ਐਚ.ਓ ਸਿਟੀ ਇੰਚਾਰਜ਼ ਅਤੇ ਦਵਿੰਦਰ ਸਿੰਘ ਜਟਾਣਾ ਸ਼ਾਮਲ ਹੋਏ ਉਨ੍ਹਾਂ ਨੇ ਦੱਸਿਆ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਖੂਨ ਦਾਨ ਕਰਨ ਵਾਲੇ ਦਾਨੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦਾ ਵਿਸ਼ਵਾਸ ਦਿੱਤਾ ਗਿਆ।

ਇਸ ਮੌਕੇ ਮਨਜੀਤ ਸਿੰਘ, ਨਿਰੰਜਨ ਸਿੰਘ, ਹਰਪ੍ਰੀਤ ਸਿੰਘ ਭੂਰਾ, ਜਸਵਿੰਦਰ ਸਿੰਘ ਬਾਲਾ, ਜਗਦੀਪ ਸਿੰਘ ਥਲੀ, ਅਮਨਿੰਦਰ ਸਿੰਘ ਐਮ ਸੀ, ਅਜਮੇਰ ਸਿੰਘ ਸਰਪੰਚ,ਬਲਵਿੰਦਰ ਸਿੰਘ, ਸ਼ਨੀ, ਤਰਲੋਕ ਸਿੰਘ, ਰਿੰਕਲ, ਮਹਿਕਪਾਲ ਸਿੰਘ, ਗਗਨਪ੍ਰੀਤ ਸਿੰਘ, ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ ਜੇਈ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।