Close

Placement camp at District Employment and Business Bureau Rupnagar today

Publish Date : 02/02/2026
Placement camp at District Employment and Business Bureau Rupnagar today

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ

ਰੂਪਨਗਰ, 02 ਫਰਵਰੀ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡਚਲਵਾਲ ਦੀ ਅਗਵਾਈ ਹੇਠ ਹਫਤਾਵਾਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਮ.ਸੀ.ਸੀ-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਅਗਲਾ ਪਲੇਸਮੈਂਟ ਕੈਂਪ ਅੱਜ 03 ਫਰਵਰੀ ਨੂੰ ਸਵੇਰੇ 10 ਵਜੇ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 2 ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਅਸ਼ੀਰਵਾਦ ਮਾਈਕਰੋ ਫਾਇਨਾਂਸ ਲਿਮਟਿਡ ਕੰਪਨੀ ਵੱਲੋਂ ਫੀਲਡ ਡਿਵੈਲਪਮੈਂਟ ਅਸਿਸਟੈਂਟ ਦੀਆਂ 30 ਅਸਾਮੀਆਂ ਦੀ ਭਰਤੀ ਲਈ ਬਾਰਵੀਂ ਤੋਂ ਗ੍ਰੈਜੂਏਟ ਪਾਸ 18 ਤੋਂ 32 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 14000 + ਪੀਐਫ + ਈਐਸਆਈ + ਪ੍ਰੋਤਸਾਹਨ + ਮੁਫ਼ਤ ਹੋਸਟਲ ਸਹੂਲਤਾਂ + ਭੱਤਾ ਮਿਲੇਗਾ। ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਔਰਤਾਂ ਦੋਵੇਂ ਇੰਟਰਵਿਊ ਦੇ ਸਕਦੇ ਹਨ।

ਇਸ ਤੋਂ ਇਲਾਵਾ ਪੇਟੀਐਮ ਕੰਪਨੀ ਵੱਲੋਂ ਫੀਲਡ ਸੇਲਜ਼ ਐਗਜ਼ੀਕਿਊਟਿਵ ਦੀਆਂ 50 ਅਸਾਮੀਆਂ ਦੀ ਭਰਤੀ ਲਈ ਬਾਰਵੀਂ ਤੋਂ ਗ੍ਰੈਜੂਏਟ ਪਾਸ 18 ਤੋਂ 35 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 18000 + ਪ੍ਰੋਤਸਾਹਨ ਮਿਲੇਗਾ। ਸੀਨੀਅਰ ਐੱਫ.ਐਸ.ਈ ਦੀਆਂ 20 ਅਸਾਮੀਆਂ ਦੀ ਭਰਤੀ ਲਈ ਬਾਰਵੀਂ ਪਾਸ 18 ਤੋਂ 35 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਕੋਲ ਸੇਲਜ਼ ਵਿੱਚ 1 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਚੁਣੇ ਜਾਣ ਵਾਲੇ ਉਮੀਦਵਾਰ ਨੂੰ 21000/- ਪ੍ਰਤੀ ਮਹੀਨਾ ਤਨਖਾਹ ਅਤੇ ਪ੍ਰੋਤਸਾਹਨ ਮਿਲੇਗਾ। ਇੰਡੀਵੀਜ਼ੂਅਲ ਗਰੁੱਪ ਲੀਡਰ (ਆਈਜੀਐੱਲ) ਦੀਆਂ 10 ਅਸਾਮੀਆਂ ਦੀ ਭਰਤੀ ਲਈ ਬਾਰਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਕੋਲ 3 ਤੋਂ 4 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਇਸ ਅਸਾਮੀ ਲਈ ਕੇਵਲ ਪੁਰਸ਼ ਉਮੀਦਵਾਰ ਹੀ ਇੰਟਰਵਿਊ ਦੇ ਸਕਦੇ ਹਨ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਨੌਕਰੀ ਕਰਨ ਦਾ ਸਥਾਨ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ, ਕੁਰਾਲੀ, ਖਰੜ, ਮੋਹਾਲੀ ਅਤੇ ਚੰਡੀਗੜ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੇਣ ਦੇ ਚਾਹਵਾਨ ਉਮੀਦਵਾਰ 03 ਫ਼ਰਵਰੀ 2026 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ ਕੰਪਲੈਕਸ, ਰੂਪਨਗਰ ਵਿਖੇ ਪਹੁੰਚ ਸਕਦੇ ਹਨ।