The process of filling online forms for admission to class VI for the academic year 2026-27 in Jawahar Navodaya Vidyalaya Sandhuan has begun – Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ‘ਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ-ਡਿਪਟੀ ਕਮਿਸ਼ਨਰ
* ਫਾਰਮ ਭਰਨ ਦੀ ਆਖਰੀ 29 ਜੁਲਾਈ 2025 ਅਤੇ ਦਾਖ਼ਲਾ ਪ੍ਰੀਖਿਆ 13 ਦਸੰਬਰ 2025 ਨੂੰ
ਰੂਪਨਗਰ, 24 ਜੂਨ: ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿੱਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨ-ਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੀ ਅੰਤਿਮ ਮਿਤੀ 29 ਜੁਲਾਈ 2025 ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਛੇਵੀਂ ਜਮਾਤ ਲਈ ਫਾਰਮ ਭਰਨ ਦੇ ਚਾਹਵਾਨ ਉਮੀਦਵਾਰ ਦੀ ਜਨਮ ਮਿਤੀ 01 ਮਈ 2014 ਤੋਂ 31 ਜੁਲਾਈ 2016 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ ) ਹੋਣੀ ਚਾਹੀਦੀ ਹੈ ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਲਈ ਜਰੂਰੀ ਹੈ ਕਿ ਉਹ ਰੋਪੜ ਜ਼ਿਲ੍ਹੇ ਦਾ ਸਥਾਈ ਵਸਨੀਕ ਹੋਵੇ ਅਤੇ ਉਸਨੇ ਤੀਜੀ ਤੇ ਚੌਥੀ ਜਮਾਤ ਕਮ੍ਰਵਾਰ 2023 -24 ਅਤੇ 2024-25 ਵਿਚ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫੇਲ੍ਹ ਹੋਏ ਪੂਰਾ ਵਿੱਦਿਅਕ ਵਰ੍ਹਾ ਲਗਾ ਕੇ ਪਾਸ ਕੀਤੀ ਹੋਵੇ ਅਤੇ ਵਿੱਦਿਅਕ ਵਰ੍ਹੇ 2025-26 ਦੌਰਾਨ ਪ੍ਰੀਖਿਆਰਥੀ ਰੋਪੜ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਜਮਾਤ ਪੰਜਵੀਂ ਵਿੱਚ ਪੜ੍ਹਦਾ ਹੋਵੇ। ਫਾਰਮ ਭਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਹੈ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਜਮਾਤ ਲਈ ਪ੍ਰਵੇਸ਼ ਪ੍ਰੀਖਿਆ ਮਿਤੀ 13 ਦਸੰਬਰ 2025 ਦਿਨ ਸ਼ਨੀਵਾਰ ਨੂੰ ਹੋਵੇਗੀ। ਛੇਵੀਂ ਜਮਾਤ ਲਈ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ www.navodaya.gov.inਤੋਂ ਡਾਊਨਲੋਡ ਕਰਕੇ ਮੁਫ਼ਤ ਭਰੇ ਜਾ ਸਕਦੇ ਹਨ ਜਾਂ https://cbseitms.rcil.gov.in/nvs/Index/Registration ਤੇ ਜਾ ਕੇ ਵੀ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ।