District police arrested the accused along with 30 grams of white while taking action against drug smugglers
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਪੁਲਿਸ ਵੱਲੋ ਨਸ਼ਾ ਸਮੱਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 30 ਗ੍ਰਾਮ ਚਿੱਟੇ ਸਮੇਤ ਦੋਸ਼ੀ ਗ੍ਰਿਫ਼ਤਾਰ
ਰੂਪਨਗਰ, 26 ਜੂਨ: ਇੰਚਾਰਜ ਸੀ.ਆਈ.ਏ ਰੂਪਨਗਰ ਮਨਫੂਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਐਸ.ਪੀ ਸਾਹਿਬ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਐਸ.ਪੀ.ਡੀ ਸਾਹਿਬ ਰੂਪਨਗਰ ਦੇ ਦਿਸ਼ਾ ਨਿਰਦੇਸਸ਼ਾਂ ਅਨੁਸਾਰ ਨਸ਼ਿਆ ਨੂੰ ਠੱਲ੍ਹ ਪਾਉਣ ਲਈ ਨਸ਼ਾ ਸਮੱਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 30 ਗ੍ਰਾਮ ਚਿੱਟੇ ਸਮੇਤ ਦੋਸ਼ੀ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਸੀ.ਆਈ.ਏ ਰੂਪਨਗਰ ਦੀ ਟੀਮ ਵੱਲੋਂ ਦੋਸ਼ੀ ਸੰਜੀਵ ਕੁਮਾਰ ਵਾਸੀ ਮਕਾਨ ਨੰਬਰ 285 ਗੋਬਿੰਦ ਵੈਲੀ ਥਾਣਾ ਸਿਟੀ ਰੂਪਨਗਰ ਜਿਲ੍ਹਾ ਰੂਪਨਗਰ ਨੂੰ ਮੋਟਰਸਾਇਕਲ ਨੰਬਰ PB12AC- 3231 ਮਾਰਕਾ ਹੌਂਡਾ ਪਰ ਕਾਬੂ ਕਰਕੇ 30 ਗ੍ਰਾਂਮ ਨਸ਼ੀਲਾ ਪਾਉਡਰ ਬ੍ਰਾਮਦ ਕੀਤਾ ਹੈ।
ਜਿਸ ਉਤੇ ਮੁਕੱਦਮਾ ਨੰਬਰ 38 ਮਿਤੀ 26.06,2024 ਅ/ਧ 22/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਿੰਘ ਭਗਵੰਤਪੁਰ ਦਰਜ ਰਜਿਸਟਰ ਹੋਇਆ ਦੋਸ਼ੀ ਨੂੰ ਕੱਲ੍ਹ ਮਿਤੀ 27.06.2024 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨੇ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।