ਬੰਦ ਕਰੋ

ਰੂਪਨਗਰ ਪ੍ਰਸ਼ਾਸਨ ਨੇ ਨਵੀਆਂ ਕੋਵਿਡ ਟੀਕਾਕਰਨ ਸਾਈਟਾਂ ਬਣਾਈਆਂ : ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 16/05/2021

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 15 ਮਈ 2021

ਰੂਪਨਗਰ ਪ੍ਰਸ਼ਾਸਨ ਨੇ ਨਵੀਆਂ ਕੋਵਿਡ ਟੀਕਾਕਰਨ ਸਾਈਟਾਂ ਬਣਾਈਆਂ : ਡਿਪਟੀ ਕਮਿਸ਼ਨਰ

ਕਿਹਾ, ਹੁਣ ਤੋਂ ਸਰਕਾਰੀ ਹਸਪਤਾਲਾਂ ਦੀ ਥਾਂ ਨਵੀਆਂ ਸਾਈਟਾਂ ਵਿਖੇ ਕੀਤਾ ਜਾਵੇਗਾ ਕੋਵਿਡ ਟੀਕਾਕਰਨ

ਟੀਕਾਕਰਨ ਦਾ ਟਾਈਮ ਹਫ਼ਤੇ ਦੇ ਹਰ ਦਿਨ ਸਵੇਰੇ 9 ਵਜੇ ਤੋਂ 1ਵਜੇ ਤੱਕ ਹੋਵੇਗਾ

ਸੰਕਟ ਦੀ ਇਸ ਘੜੀ ਵਿੱਚ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਲਈ ਆ ਰਹੇ ਲੋਕਾਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਰੂਪਨਗਰ ਪ੍ਰਸ਼ਸਨ ਵੱਲੋਂ ਕੋਵਿਡ ਟੀਕਾਕਰਨ ਲਈ ਨਵੀਆਂ ਟੀਕਾਕਰਨ ਸਾਈਟਾਂ ਮਨੋਨੀਤ ਕੀਤੀਆਂ ਗਈਆਂ ਹਨ।ਹੁਣ ਤੋਂ ਸਰਕਾਰੀ ਹਸਪਤਾਲਾਂ ਦੀ ਥਾਂ ਇਨ੍ਹਾਂ ਨਵੀਆਂ ਸਾਈਆਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਨਵੀਆਂ ਟੀਕਾਕਰਨ ਸਾਈਟਾਂ ਨੂੰ ਮਨੋਨੀਤ ਕਰਨ ਦਾ ਫੈਸਲਾ ਹਸਪਤਾਲਾਂ ਵਿੱਚ ਗੈਰ ਜ਼ਰੂਰੀ ਭੀੜ ਨੂੰ ਘਟਾਉਣ ਅਤੇ ਹਸਪਤਾਲਾਂ ਵਿੱਚ ਲਾਗ ਦੇ ਫੈਲਣ ਤੋਂ ਬਚਣ ਦੇ ਦੋਹਰੇ ਮੰਤਵ ਨਾਲ ਕੀਤਾ ਗਿਆ ਹੈ।

ਰੂਪਨਗਰ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਨਾਮਜ਼ਦ ਕੀਤੀਆਂ ਗਈਆਂ ਨਵੀਆਂ ਟੀਕਾਕਰਨ ਸਾਈਟਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰੂਪਨਗਰ ਅਤੇ ਭਰਤਗੜ੍ਹ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਅਤੇ ਪੀ.ਐਚ.ਸੀ. ਪੁਰਖਾਲੀ ਨੂੰ ਨਵੇਂ ਟੀਕਾਕਰਨ ਕੇਂਦਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਸੇ ਤਰ੍ਹਾਂ ਮੋਰਿੰਡਾ ਵਿਖੇ ਬਾਬਾ ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਨਵੀਂ ਟੀਕਾਕਰਨ ਸਾਈਟ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਚਮਕੌਰ ਸਾਹਿਬ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸ੍ਰੀ ਅਨੰਦਪੁਰ ਸਾਹਿਬ, ਨੰਗਲ ਬਲਾਕ ਵਿੱਚ ਆਈ.ਟੀ.ਆਈ. ਨੰਗਲ ਅਤੇ ਬੀ.ਬੀ.ਐਮ.ਬੀ. ਟ੍ਰੇਨਿੰਗ ਸੈਂਟਰ, ਨੰਗਲ, ਨੂਰਪੁਰ ਬੇਦੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨਪੁਰ ਖੂਹੀ (ਵੈਕਸੀਨ ਦੀ ਉਪਲੱਬਧਤਾ ਅਨੁਸਾਰ ਸ਼ੁਰੂ ਕੀਤਾ ਜਾਵੇਗਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬਿਆਨਾ ((ਵੈਕਸੀਨ ਦੀ ਉਪਲੱਬਧਤਾ ਅਨੁਸਾਰ ਸ਼ੁਰੂ ਕੀਤਾ ਜਾਵੇਗਾ) ਨਵੀਆਂ ਟੀਕਾਕਰਨ ਸਾਈਟਾਂ ਹੋਣਗੀਆਂ।

ਕੀਰਤਪੁਰ ਸਾਹਿਬ ਬਲਾਕ ਵਿੱਚ ਸਰਕਾਰੀ ਸਕੂਲ ਕੀਰਤਪੁਰ ਸਾਹਿਬ ਅਤੇ ਕਮਿਉਨਿਟੀ ਸੈਂਟਰ, ਅਜੌਲੀ ਨਵੀਆਂ ਟੀਕਾਕਰਨ ਸਾਈਟਾਂ ਹੋਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18-44 ਸਾਲ ਤੱਕ ਦੇ ਵਿਅਕਤੀਆਂ ਨੂੰ ਟੀਕਾਕਰਨ ਲਈ ਅਗਾਊਂ ਤੌਰ ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਸ ਦੇ ਨਾਲ ਹੀ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ 20 ਬਿਮਾਰੀਆਂ ਦੇ ਸਬੰਧ ਵਿਚ ਕੋਮੌਰਬੀਡੀਟੀ ਸਰਟੀਫਿਕੇਟ ਨਾਲ ਲਿਆਉਣਾ ਪਵੇਗਾ l ਉਨ੍ਹਾਂ ਦੱਸਿਆ ਕਿ ਹਰ ਕੇਂਦਰ ਤੇ ਹਫ਼ਤੇ ਦੇ ਹਰ ਦਿਨ ਟੀਕਾਕਰਨ ਦਾ ਸਮਾਂ ਸਵੇਰੇ 9ਵਜੇ ਤੋਂ 1ਵਜੇ ਤੱਕ ਹੋਵੇਗਾ l