ਬੰਦ ਕਰੋ

ਕਿਵੇਂ ਪਹੁੰਚੀਏ

ਰੂਪਨਗਰ ਦੇਸ਼ ਦੇ ਦੂਜੇ ਹਿੱਸਿਆਂ ਨਾਲ ਹਵਾਈ, ਰੇਲ ਅਤੇ ਸੜਕੀ ਨੈਟਵਰਕ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ. ਰੂਪਨਗਰ ਦੀ ਯਾਤਰਾ ਕਰਦੇ ਸਮੇਂ ਹੇਠ ਲਿਖੇ ਵਿਕਲਪ ਹਨ:

ਹਵਾਈ ਸਫਰ ਰਾਹੀਂ

ਨਜ਼ਦੀਕੀ ਹਵਾਈ ਅੱਡਾ, ਮੋਹਾਲੀ ਵਿਖੇ ਕਰੀਬ 40 ਕਿਲੋਮੀਟਰ ਅਤੇ ਚੰਡੀਗੜ ਵਿਖੇ ਲਗਭਗ 50 ਕਿਲੋਮੀਟਰ ਤੇ ਹੈ.

ਰੇਲ ਰਾਹੀਂ

ਰੂਪਨਗਰ ਰੇਲਵੇ ਨਾਲ ਜੁੜਿਆ ਹੋਇਆ ਹੈ ਜੋ ਉੱਤਰੀ ਰੇਲਵੇ ਦੇ ਹੇਠਾਂ ਰੂਪਨਗਰ ਨਾਂ ਦੇ ਰੇਲਵੇ ਸਟੇਸ਼ਨ ਨਾਲ ਜੁੜਿਆ ਹੋਇਆ ਹੈ. ਇਹ ਚੰਡੀਗੜ੍ਹ, ਅੰਬਾਲਾ, ਦਿੱਲੀ, ਨਵੀਂ ਦਿੱਲੀ, ਅਨੰਦਪੁਰ ਸਾਹਿਬ, ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਅਤੇ ਉਨਾ ਨਾਲ ਜੁੜਿਆ ਹੋਇਆ ਹੈ. ਹਿਮਾਚਲ ਐਕਸਪ੍ਰੈਸ ਅਤੇ ਜਨ ਸਤਾਬਾਦੀ ਰੇਲ ਗੱਡੀਆਂ ਚੰਡੀਗੜ੍ਹ, ਅੰਬਾਲਾ, ਪਾਣੀਪਤ, ਦਿੱਲੀ ਅਤੇ ਨਵੀਂ ਦਿੱਲੀ ਨੂੰ ਰੂਪਨਗਰ ਨਾਲ ਜੋੜਦੀਆਂ ਹਨ.

ਸੜਕ ਰਾਹੀਂ

ਸੜਕਾਂ ਦਾ ਇਕ ਵਿਸ਼ਾਲ ਨੈਟਵਰਕ ਚੰਡੀਗੜ੍ਹ, ਨਵੀਂ ਦਿੱਲੀ, ਲੁਧਿਆਣਾ, ਜੈਪੁਰ, ਜੰਮੂ, ਸ਼ਿਮਲਾ, ਕੁੂਲੂ, ਮਨਾਲੀ ਆਦਿ ਵਰਗੇ ਸ਼ਹਿਰਾਂ ਨਾਲ ਰੂਪਨਗਰ ਨੂੰ ਜੋੜਦਾ ਹੈ. ਤੁਸੀਂ ਇਹਨਾਂ ਸ਼ਹਿਰਾਂ ਵਿਚਾਲੇ ਦੂਰੀ ਨੂੰ ਤੈ ਕਰਨ ਲਈ ਬੱਸ ਅਤੇ ਟੈਕਸੀ ਲੈ ਸਕਦੇ ਹੋ.