ਇਤਿਹਾਸ
ਰੂਪਨਗਰ ਸ਼ਹਿਰ ਬਹੁਤ ਪੁਰਾਤਨਤਾ ਵਾਲਾ ਸ਼ਹਿਰ ਹੈ। ਕਿਹਾ ਜਾਂਦਾ ਹੈ ਕਿ ਸ਼ਹਿਰ ਦੀ ਨੀਂਹ ਰੋਕੇਸ਼ਰ ਨਾਂ ਦੇ ਰਾਜਾ ਨੇ ਰੱਖੀ ਸੀ ਜਿਸ ਨੇ 11ਵੀਂ ਸਦੀ ਵਿਚ ਰਾਜ ਕੀਤਾ ਅਤੇ ਆਪਣੇ ਪੁੱਤਰ ਰੂਪਸੇਨ ਦੇ ਨਾਂ ਤੇ ਰੂਪਨਗਰ ਨਾਂ ਰੱਖਿਆ। ਰੂਪਨਗਰ ਵਿਖੇ ਹਾਲ ਵਿਚ ਹੀ ਕੀਤੀਆਂ ਗਈਆਂ ਖੁਦਾਈਆਂ ਨੇ ਇਹ ਸਾਬਤ ਕੀਤਾ ਕਿ ਇਹ ਸ਼ਹਿਰ ਚੰਗੀ ਤਰ੍ਹਾਂ ਵਿਕਸਤ ਸਿੰਧੂ ਘਾਟੀ ਸਭਿਅਤਾ ਦਾ ਕੇਂਦਰ (ਸੀਟ) ਸੀ।