ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੂਪਨਗਰ ਦੇ ਓਪਨ ਏਅਰ ਥੀਏਟਰ ਵਿਖੇ ਅੱਠਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਕੌਮਾਂਤਰੀ ਯੋਗ ਦਿਵਸ
ਜ਼ਿੰਦਗੀ ਨੂੰ ਸਿਹਤਮੰਦ ਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ: ਡਿਪਟੀ ਕਮਿਸ਼ਨਰ
• ਕੌਮਾਂਤਰੀ ਯੋਗ ਦਿਵਸ ‘ਤੇ ਯੋਗ ਕੈਂਪ ‘ਚ ਸਕੂਲਾਂ ਦੇ ਵਿਦਿਆਰਥੀ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ
ਰੂਪਨਗਰ, 21 ਜੂਨ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੂਪਨਗਰ ਦੇ ਓਪਨ ਏਅਰ ਥੀਏਟਰ ਵਿਖੇ ਅੱਠਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਸ ਯੋਗਾ ਦਿਵਸ ਮੌਕੇ 1000-1200 ਦੇ ਕਰੀਬ ਪ੍ਰਤੀਭਾਗੀਆਂ ਨੇ ਇਕੱਠੇ ਯੋਗ ਅਭਿਆਸ ਕੀਤਾl ਇਸ ਮੌਕੇ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਡਾ. ਵਰਿੰਦਰ ਦੀ ਅਗਵਾਈ ਹੇਠ ਵੱਖ ਵੱਖ ਯੋਗ ਆਸਣ ਕੀਤੇ ਜਦਕਿ ਇਸ ਯੋਗਾ ਕੈਂਪ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਆਨਲਾਈਨ ਸੰਬੋਧਨ ਤੋਂ ਬਾਅਦ ਹੋਈl ਇਸ ਯੋਗ ਦਿਵਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮੰਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਖੁਦ ਵੀ ਇਸ ਯੋਗ ਕੈਂਪ ਵਿੱਚ ਯੋਗ ਆਸਣ ਕੀਤੇl ਇਸ ਮੌਕੇ ਡਿਪਟੀ ਕਮਿਸ਼ਨਰ ਜਨਰਲ ਰੂਪਨਗਰ ਡਾ. ਨਿਧੀ ਕੁਮੁਦ ਬਾਬਾੰਹ ਵਧੀਕ ਅਤੇ ਐੱਸਡੀਐੱਮ ਸਰਦਾਰ ਜਸਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇl
ਇਸ ਯੋਗ ਕੈਂਪ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ, ਡੀ.ਏ.ਵੀ. ਪਬਲਿਕ ਸਕੂਲ, ਖਾਲਸਾ ਸੀਨੀ.ਸੈਕੇ. ਸਕੂਲ, ਗਾਂਧੀ ਸੀਨੀ. ਸੈਕੇ. ਸਕੂਲ, ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸਰਕਾਰੀ ਕਾਲਜ ਰੂਪਨਗਰ, ਦਿਵਿਆਂਗਜਨਾਂ ਦੇ ਸਕੂਲ, ਸਰਕਾਰੀ ਨਰਸਿੰਗ ਕਾਲਜ, ਐਨ.ਸੀ.ਸੀ. ਅਕੈਡਮੀ ਦੇ ਵਿਦਿਆਰਥੀਆਂ ਸਮੇਤ ਗੁਰੂ ਰਵਿਦਾਸ ਸਭਾ ਰੂਪਨਗਰ, ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਨੰਗਲ ਅਬਿਆਣਾ, ਭਾਰਤੀ ਯੋਗ ਸੰਸਥਾ, ਪਤੰਜਲੀ ਯੋਗ ਪੀਠ, ਆਤਮ ਜੀਵਨ ਕਲਿਆਣ ਮੰਡਲ, ਪਸ਼ੂ ਨਿਵਾਰਣ ਸੁਸਾਇਟੀ, ਐਸ.ਐਸ.ਜੈਨ ਸਭਾ, ਸ਼੍ਰੀ ਆਤਮਾ ਰਾਮ ਜੈਨ ਸਭਾ, ਬਾਜਵਾ ਹੈਲਥ ਗਰੁੱਪ, ਬ੍ਰਹਮਕੁਮਾਰੀ ਆਸ਼ਰਮ ਰੂਪਨਗਰ, ਪੈਡਲਰ ਅਤੇ ਰਨਰਜ਼, ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੂਪਨਗਰ, ਕ੍ਰਾਂਤੀ ਕਲਾ ਮੰਚ ਰੂਪਨਗਰ ਦੀ ਟੀਮ, ਯੂਨੀਕ ਐਂਡ ਫੈਮਿਲੀ ਕਲੱਬ, ਸ਼ਿਵਾ ਯੂਥ ਕਲੱਬ ਗਾਜ਼ੀਪੁਰ, ਰੋਟਰੀ ਕਲੱਬ ਰੂਪਨਗਰ, ਸੀਨੀਅਰ ਸਿਟੀਜਨਜ਼, ਲੋਕ ਭਲਾਈ ਸੇਵਾ ਕਲੱਬ ਅਤੇ ਸ਼੍ਰੀ ਨਰਸੇਵਾ ਨਰਾਇਣ ਸੇਵਾ ਸੰਸਥਾਵਾਂ ਦੇ ਮੈਂਬਰ ਵੀ ਯੋਗ ਅਭਿਆਸ ਲਈ ਕੈਂਪ ਵਿਚ ਸ਼ਾਮਲ ਹੋਏl
ਯੋਗ ਕੈਂਪ ਦੇ ਅੰਤ ਵਿੱਚ ਵਣ ਵਿਭਾਗ ਰੂਪਨਗਰ ਵੱਲੋਂ ਵੱਖ ਵੱਖ ਸੰਸਥਾਵਾਂ ਦੀਆਂ ਸ਼ਖ਼ਸੀਅਤਾਂ ਦਾ ਬੂਟਾ ਵੰਡ ਕੇ ਸਨਮਾਨ ਕੀਤਾ ਗਿਆ ਅਤੇ ਯੋਗ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬੂਟਾ ਪ੍ਰਸ਼ਾਦ ਅਤੇ ਯੋਗ ਪ੍ਰਤੀ ਜਾਗਰੂਕਤਾ ਦੇ ਆਸਣਾਂ ਦੇ ਪੋਸਟਰ ਵੀ ਵੰਡੇ ਗਏl ਮੰਚ ਦਾ ਸੰਚਾਲਨ ਸ਼੍ਰੀ ਯੋਗੇਸ਼ ਮੋਹਨ ਪੰਕਜ ਅਤੇ ਮੈਂਬਰ ਬੀ ਓ ਜੀ ਨਹਿਰੂ ਯੁਵਾ ਕੇਂਦਰ ਸੰਗਠਨ ਨੇ ਕੀਤਾ।ਇਸ ਮੌਕੇ ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ, ਕਰਨਲ ਸਸ਼ੀ ਭੂਸ਼ਣ ਰਾਣਾ, ਡੀਪੀਆਰਓ ਕਰਨ ਮਹਿਤਾ, ਮੈਡਮ ਸੰਤੋਸ਼, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ, ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਡਾ. ਸਿਮਿਤ ਤੁਲੀ, ਡਾ. ਕਰੁਣਾ ਪੁਰੀ, ਡਾ. ਗੁਰਪ੍ਰੀਤ ਕੌਰ, ਯੋਗ ਟ੍ਰੇਨਰ ਵੇਸ਼ਨਵ, ਪ੍ਰੋ. ਨਿਰਮਲ ਸਿੰਘ, ਪ੍ਰੋ. ਜਤਿੰਦਰ ਕੁਮਾਰ, ਪ੍ਰੋ. ਰਵਨੀਤ ਕੌਰ, ਪ੍ਰੋ. ਦਲਵਿੰਦਰ ਸਿੰਘ, ਏ.ਪੀ.ਆਰ.ਓ. (ਰਿਟਾ.) ਰਜਿੰਦਰ ਸੈਣੀ, ਕਸੁਮ ਸ਼ਰਮਾ, ਮਿਉਂਸਪਲ ਕੌਂਸਲ, ਭਜਨ ਚੰਦ ਈ ਓ ਰੂਪਨਗਰ, ਅਸਿਸਟੈਂਟ ਡਾਇਰੈਕਟਰ ਮਨਤੇਜ ਸਿੰਘ ਚੀਮਾ, ਡਾ ਭੀਮ ਸੇਨ, ਉੱਘੇ ਰੰਗਕਰਮੀ ਅਰਵਿੰਦਰ ਸਿੰਘ ਰਾਜੂ, ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਸਮਾਪਤੀ ਸਮਾਰੋਹ ਰਾਸ਼ਟਰੀ ਗਾਇਨ ਦੇ ਨਾਲ ਕੀਤਾ ਗਿਆ।