ਬੰਦ ਕਰੋ

ਦਿਲਚਸਪੀ ਦੇ ਸਥਾਨ

ਤਖਤ ਸ਼੍ਰੀ ਕੇਸਗੜ੍ਹ ਸਾਹਿਬ

ਅਨੰਦਪੁਰ ਸਾਹਿਬ ਵਿਖੇ ਗੁਰਦੁਆਰਿਆਂ ਵਿਖੇ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਕੇਸਗੜ੍ਹ ਸਾਹਿਬ ਹੈ ਜਿਹੜਾ ਉਸ ਸਥਾਨ ਤੇ ਹੈ ਜਿਥੇ ਖਾਲਸੇ ਦਾ ਜਨਮ ਹੋਇਆ ਸੀ। ਇਹ ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇੱਕ ਹੈ। ਇਹ ਮੁੱਖ ਰੂਪਨਗਰ-ਨੰਗਲ ਸੜਕ ਤੇ ਸਥਿਤ ਹੈ ਅਤੇ ਗੁਰਦੁਆਰੇ ਤੱਕ ਪੁੱਜਣ ਲਈ ਜਿਹੜਾ ਕਿ ਪਹਾੜੀ ਤੇ ਗੋਲ ਪੱਥਰ ਦੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ। ਪੌੜੀਆਂ ਚੜ੍ਹ ਕੇ ਪਹਿਲਾਂ ਦਰਸ਼ਨੀ ਡਿਓਢੀ ਆਉਂਦੀ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ

ਇਸ ਤੋਂ ਬਾਅਦ ਪੱਥਰ ਦਾ ਖੁੱਲ੍ਹਾ ਚੋਰਸ ਰਸਤਾ ਹੈ ਜਿਸ ਦੇ ਅੰਤ ਵਿਚ ਪੌੜੀਆਂ ਮੁਖ ਗੁਰਦੁਆਰੇ ਵਲ ਨੂੰ ਜਾਂਦੀਆਂ ਹਨ। ਹਾਲ ਦੇ ਮੱਧ ਵਿਚ ਇਕ ਕਮਰਾ ਹੈ ਜਿਥੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰਤੇ ਗਏ 12 ਸ਼ਸਤਰ ਰੱਖੇ ਗਏ ਹਨ। ਇਹ ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇੱਕ ਹੈ। ਇਹ ਮੁੱਖ ਰੂਪਨਗਰ-ਨੰਗਲ ਸੜਕ ਤੇ ਸਥਿਤ ਹੈ ਅਤੇ ਗੁਰਦੁਆਰੇ ਤੱਕ ਪੁੱਜਣ ਲਈ ਜਿਹੜਾ ਕਿ ਪਹਾੜੀ ਤੇ ਗੋਲ ਪੱਥਰ ਦੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ। ਪੌੜੀਆਂ ਚੜ੍ਹ ਕੇ ਪਹਿਲਾਂ ਦਰਸ਼ਨੀ ਡਿਓਢੀ ਆਉਂਦੀ ਹੈ। ਇਸ ਤੋਂ ਬਾਅਦ ਪੱਥਰ ਦਾ ਖੁੱਲ੍ਹਾ ਚੋਰਸ ਰਸਤਾ ਹੈ ਜਿਸ ਦੇ ਅੰਤ ਵਿਚ ਪੌੜੀਆਂ ਮੁਖ ਗੁਰਦੁਆਰੇ ਵਲ ਨੂੰ ਜਾਂਦੀਆਂ ਹਨ। ਹਾਲ ਦੇ ਮੱਧ ਵਿਚ ਇਕ ਕਮਰਾ ਹੈ ਜਿਥੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰਤੇ ਗਏ 12 ਸ਼ਸਤਰ ਰੱਖੇ ਗਏ ਹਨ। ਹਾਲ ਵਿਚ ਗੁੰਬਦ ਉੱਪਰ ਸਿਖਰ ਤੇ ਸੋਨੇ ਦਾ ਕਲਸ਼ ਹੈ। ਨਾਲ ਹੀ 200 ਕਮਰਿਆਂ ਦੀ ਸਰਾਂ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਰਾਤ ਦਾ ਨਜ਼ਾਰਾ

ਇਥੇ ਹੀ 1699 ਵਿਚ ਵੈਸਾਖੀ ਵਾਲੇ ਦਿਨ (13 ਅਪ੍ਰੈਲ ਨੂੰ) ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਿਰਜਿਆ ਸੀ। ਗੁਰੂ ਜੀ ਦੇ ਬੁਲਾਉਣ ਤੇ ਪਹਾੜੀ ਤੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਸਨ ਜਿਥੇ ਹੁਣ ਗੁਰਦੁਆਰਾ ਕੇਸਗੜ੍ਹ ਸਾਹਿਬ ਖੜ੍ਹਾ ਹੈ। ਗੁਰੂ ਜੀ ਭੀੜ ਦੇ ਸਾਹਮਣੇ ਨੰਗੀ ਤਲਵਾਰ ਲੈ ਕੇ ਖੜ੍ਹੇ ਹੋਏ ਅਤੇ ਕਿਹਾ ਕਿ ਉਨ੍ਹਾਂ ਦੀ ਪਿਆਸੀ ਤਲਵਾਰ ਲਹੂ ਮੰਗ ਕਰਦੀ ਹੈ। ਭੀੜ ਵਿਚ ਚੁੱਪੀ ਛਾ ਗਈ। ਅਖੀਰ ਦਯਾ ਰਾਮ ਲਾਹੌਰ ਦਾ ਖਤਰੀ ਸਾਹਮਣੇ ਆਇਆ। ਗੁਰੂ ਜੀ ਉਸ ਨੂੰ ਤੰਬੂ ਵਿਚ ਲੈ ਗਏ ਅਤੇ ਬਾਹਰ ਖੂਨ ਨਾਲ ਭਰੀ ਤਲਵਾਰ ਨਾਲ ਵਾਪਸ ਆਏ। ਉਨ੍ਹਾਂ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ ਅਤੇ ਧਰਮ ਦਾਸ ਦਿੱਲੀ ਦਾ ਜੱਟ ਅੱਗੇ ਆਇਆ। ਤਿੰਨ ਵਾਰ ਹੋਰ ਮੰਗ ਕਰਨ ਤੇ ਮੋਹਕਮ ਚੰਦ, ਦਵਾਰਕਾ ਦਾ ਧੋਬੀ, ਸਾਹਿਬ ਚੰਦ, ਬੀਦਰ ਤੋਂ ਨਾਈ ਅਤੇ ਹਿੰਮਤ ਰਾਇ ਜਗਨਨਾਥ ਪੁਰੀ ਤੋਂ ਪਾਣੀ ਢੋਣ ਵਾਲਾ ਸਾਹਮਣੇ ਆਏ ਤੰਬੂ ਵਿਚ ਜਿਥੇ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਲੈ ਕੇ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੱਖ ਨਵੇਂ ਕੱਪੜਿਆਂ, ਨੀਲੀ ਪੱਗ, ਲੰਬੇ ਪੀਲੇ ਕੁਰਤਿਆਂ, ਕਮਰਕੱਸਾ, ਲੰਬੇ ਕਛਹਿਰੇ ਪਾਏ ਹੋਏ ਅਤੇ ਤਲਵਾਰਾਂ ਲਟਕਾਏ ਬਾਹਰ ਲੈ ਕੇ ਆਏ। ਇਹ ਬਹੁਤ ਹੀ ਪ੍ਰੇਰਨਾ ਵਾਲਾ ਦ੍ਰਿਸ਼ ਸੀ। ਗੁਰੂ ਜੀ ਨੇ ਭੀੜ ਨੂੰ ਦੱਸਿਆ ਕਿ ਉਨ੍ਹਾਂ ਦੇ ‘ਪੰਜ ਪਿਆਰੇ’ ਹਨ ਅਤੇ ਉਨ੍ਹਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਜੋ ਕਿ ਉਨ੍ਹਾਂ ਨੇ ਬਾਟੇ ਵਿਚ ਖੰਡੇ ਨਾਲ ਪਤਾਸੇ ਘੋਲ ਕੇ ਅਤੇ ਪਾਠ ਕਰਦੇ ਹੋਏ ਤਿਆਰ ਕੀਤਾ ਸੀ। ਫਿਰ ਗੁਰੂ ਜੀ ਨੇ ਆਪ ਉਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਅਤੇ ਇਸ ਤਰ੍ਹਾਂ ਗੁਰੂ ਅਤੇ ਚੇਲੇ ਵਿਚਲੇ ਭੇਦ ਨੂੰ ਖਤਮ ਕੀਤਾ। ਉਸ ਦਿਨ ਗੁਰੂ ਗੋਬਿੰਦ ਰਾਇ ਗੁਰੂ ਗੋਬਿੰਦ ਸਿੰਘ ਬਣੇ। ਪੰਜ ਪਿਆਰਿਆਂ ਨੇ ਵੀ ਪੰਜ ਕਕਾਰਾਂ ਨੂੰ – ਕੇਸ, ਕੰਘਾ, ਕੜਾ, ਕੱਛਾ ਅਤੇ ਕਿਰਪਾਨ ਨੂੰ ਅਪਣਾਇਆ। ਇਸ ਰਸਮ ਨੇ ਗੁਰੂ ਦੇ ਸਿੱਖਾਂ ਨੂੰ ਨਵੀਂ ਪਛਾਣ ਦਿੱਤੀ ਜੋ ਕਿ ਉਨ੍ਹਾਂ ਨੇ ਮੁਗਲ ਜ਼ੁਲਮ ਦੇ ਵਿਰੁੱਧ ਸਿੰਘਾਂ ਨੂੰ ਤਿਆਰ ਕਰਨ ਲਈ ਅਤੇ ਦੇਸ਼ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਸੀ।

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਿੰਡ ਨੰਗਲ ਸਰਸਾ ਦੇ ਨੇੜੇ ਨਹਿਰ ਦੇ ਨਾਲ ਰੂਪਨਗਰ ਤੋਂ 14 ਕਿ.ਮੀ. ਦੀ ਦੂਰੀ ਤੇ ਸਥਿਤ ਹੈ। 84 ਪੌੜੀਆਂ ਚੜ੍ਹ ਕੇ ਇਹ ਸਿਖਰ ’ਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਇਥੇ ਪੁੱਜੇ ਸਨ। ਉਹ ਅਜੇ ਸਰਸਾ ਨਦੀ ਦੇ ਕੰਢੇ ਨਹੀਂ ਪੁੱਜੇ ਸਨ ਜੋ ਕਿ ਪੂਰਬ ਵਿਚ 15 ਕਿ.ਮੀ. ਤੇ ਸੀ ਜਦੋਂ ਵਜ਼ੀਰ ਖਾਨ ਨੇ ਫੌਜ ਸਹਿਤ ਉਨ੍ਹਾਂ ਤੇ ਹਮਲਾ ਕੀਤਾ। ਜਦੋਂ ਗੁਰੂ ਜੀ ਬੁਰੀ ਤਰ੍ਹਾਂ ਰੁਝੇ ਹੋਏ ਸਨ ਤਾਂ ਇਕ ਹੋਰ ਮੁਗਲ ਟੁਕੜੀ ਨੇ ਨਦੀ ਦੇ ਕੰਢੇ ਰੁਕੀ ਹੋਈ ਟੁਕੜੀ ਤੇ ਹਮਲਾ ਕਰ ਦਿੱਤਾ। ਇੱਕ ਭਿਆਨਕ ਯੁੱਧ ਹੋਇਆ ਜਿਥੇ ਗੁਰੂ ਜੀ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਇਹ ਉਹ ਸਥਾਨ ਹੈ ਜਿਥੇ ਗੁਰੂ ਜੀ ਆਪਣੇ ਪਰਿਵਾਰ ਤੋਂ ਵਿਛੜ ਗਏ ਅਤੇ ਫਿਰ ਕੋਟਲਾ ਨਿਹੰਗ ਵੱਲ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨਾਲ ਚਲ ਪਏ। ਗੁਰੂ ਜੀ ਦੀ ਮਾਤਾ ਅਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਗੰਗੂ ਉਨ੍ਹਾਂ ਦਾ ਘਰੇਲੂ ਨੌਕਰ ਆਪਣੇ ਨਾਲ ਆਪਣੇ ਜੱਦੀ ਪਿੰਡ ਸਹੇੜੀ, ਮੋਰਿੰਡਾ ਦੇ ਨੇੜੇ ਲੈ ਗਿਆ। ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵੀ ਗੁਰੂ ਜੀ ਦੀਆਂ ਪਤਨੀਆਂ ਪੇਂਡੂ ਔਰਤਾਂ ਦੇ ਭੇਖ ਵਿਚ ਦਿੱਲੀ ਲਿਜਾਈਆਂ ਗਈਆਂ। ਉਸ ਸਥਾਨ ਤੇ ਗੁਰਦੁਅਰਾ ਪਰਿਵਾਰ ਵਿਛੜਾ ਸਾਹਿਬ ਸਥਿਤ ਹੈ। ਜਿੱਥੇ ਗੁਰੂ ਜੀ ਆਪਣੇ ਪਰਿਵਾਰ ਤੋਂ ਵਿਛੜੇ ਸਨ। ਗੁਰਦੁਆਰੇ ਦੀ ਉਸਾਰੀ 1963 ਵਿਚ ਆਰੰਭ ਹੋਈ ਅਤੇ 1975 ਵਿਚ ਮੁਕੰਮਲ ਹੋਈ। ਦਸੰਬਰ ਦੇ ਮਹੀਨੇ ਵਿਚ ਹਰ ਸਾਲ ਇਥੇ ਤਿੰਨ ਦਿਨਾਂ ਦਾ ਮੇਲਾ ਭਰਦਾ ਹੈ।

ਗੁਰਦੁਆਰਾ ਭੱਠਾ ਸਾਹਿਬ

ਗੁਰਦੁਆਰਾ ਭੱਠਾ ਸਾਹਿਬ

ਗੁਰਦੁਆਰਾ ਭੱਠਾ ਸਾਹਿਬ ਪਿੰਡ ਕੋਟਲਾ ਨਿਹੰਗ ਵਿਖੇ ਰੂਪਨਗਰ ਸ਼ਹਿਰ ਦੇ ਬਾਹਰ ਸਥਿਤ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਾਇਆ ਗਿਆ ਸੀ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ, ਪਿੱਛਾ ਕਰਦੇ ਹੋਏ ਦੁਸ਼ਮਣਾਂ ਤੋਂ ਬਚਦੇ ਹੋਏ ਕੋਟਲਾ ਨਿਹੰਗ ਪੁੱਜੇ ਅਤੇ ਉਥੋਂ ਦੇ ਪਠਾਣਾਂ ਨੂੰ ਪਨਾਹ ਦੇਣ ਲਈ ਕਿਹਾ। ਪਠਾਣਾਂ ਉਨ੍ਹਾਂ ਨੇ ਭੱਠੇ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਉਥੇ ਰੁਕਣ ਲਈ ਕਿਹਾ। ਮੰਨਿਆ ਜਾਂਦਾ ਹੈ ਕਿ ਗੁਰੂ ਜੀ ਆਪਣੇ ਘੋੜੇ ਸਮੇਤ ਭੱਠੇ ਵਿਚ ਚਲੇ ਗਏ ਅਤੇ ਉਥੇ ਪੁੱਜਣ ਤੇ ਅੱਗ ਚਮਤਕਾਰੀ ਢੰਗ ਨਾਲ ਬੁਝ ਗਈ। ਪਠਾਣਾਂ ਨੇ ਜਦੋਂ ਇਸ ਚਮਤਕਾਰ ਜਾਂ ਕੌਤਕ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਆਪਣੇ ਘਰ ਆਉਣ ਲਈ ਸੱਦਾ ਦਿੱਤਾ। ਗੁਰੂ ਜੀ ਨੇ ਉਨ੍ਹਾਂ ਨੂੰ ਤੋਹਫੇ ਵਜੋਂ ਸ਼ਸਤਰ ਦਿੱਤੇ ਅਤੇ ਅਗਲੇ ਦਿਨ ਚਮਕੌਰ ਸਾਹਿਬ ਰਵਾਨਾ ਹੋ ਗਏ। ਭੱਠੇ ਵਾਲੇ ਸਥਾਨ ਤੇ ਗੁਰਦੁਆਰਾ 1914 ਵਿਚ ਬਾਬਾ ਜੀਵਨ ਸਿੰਘ ਵਲੋਂ ਬਣਵਾਇਆ ਗਿਆ ਸੀ। ਇਸ ਗੁਰਦੁਆਰੇ ਵਿਚ ਗੁਰੂ ਜੀ ਵੱਲੋਂ ਤੋਹਫੇ ਵਜੋਂ ਦਿੱਤੀ ਚਾਂਦੀ ਦੀ ਤਲਵਾਰ, ਕਟਾਰ ਅਤੇ ਢਾਲ ਸਾਂਭ ਕੇ ਰੱਖੀ ਹੋਈ ਹੈ। 11 ਭਾਦੋਂ (ਅਗਸਤ) ਨੂੰ ਬਾਬਾ ਜੀਵਨ ਸਿੰਘ ਦੀ ਬਰਸੀ ਤੇ ਇੱਥੇ ਮੇਲਾ ਲਗਦਾ ਹੈ। ਇਸ ਤੋਂ ਇਲਾਵਾ 2-4 ਪੋਹ (ਦਸੰਬਰ) ਨੂੰ ਵੀ ਇਥੇ ਮੇਲਾ ਲਗਦਾ ਹੈ ਜਦੋਂ ਬਹੁਤ ਸਾਰੇ ਲੋਕ ਇਸ ਸਥਾਨ ਤੇ ਆਉਂਦੇ ਹਨ।

ਜਟੇਸ਼ਵਰ ਮਹਾਂਦੇਵ ਮੰਦਰ ਜਟਵਾਰ

ਸ਼ਿਵ ਮੰਦਿਰ ਵਜੋਂ ਪ੍ਰਸਿੱਧ ਜਟੇਸ਼ਵਰ ਮਹਾਂਦੇਵ ਦਾ ਪ੍ਰਾਚੀਨ ਮੰਦਰ ਪਿੰਡ ਜਟਵਾਹਰ ਜੋ ਕਿ ਰੂਪਨਗਰ-ਨੂਰਪੁਰ ਬੇਦੀ ਸੜਕ ਉੱਤੇ ਪਿੰਡ ਬੈਂਸ ਤੋਂ 6 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਸਥਾਨਕ ਪ੍ਰੰਪਰਾ ਅਨੁਸਾਰ ਮੰਦਰ ਬਹੁਤ ਪੁਰਾਤਨ ਹੈ। ਪਰ ਹੁਣ ਦੀ ਇਮਾਰਤ 100 ਸਾਲ ਤੋਂ ਵੱਧ ਪੁਰਾਣੀ ਨਹੀਂ ਲਗਦੀ। ਇਸ ਨੂੰ ਪਿੰਡ ਤਖਤਗੜ੍ਹ ਦੇ ਵਾਸੀ ਜੈ ਦਿਆਲ ਸ਼ਰਮਾ ਨੇ ਬਣਵਾਇਆ ਸੀ। ਇਸ ਸਥਾਨ ਤੇ ਇਕ ਪੁਰਾਣੇ ਮੰਦਰ ਤੇ ਹੋਣ ਦੇ ਵੀ ਸਬੂਤ ਹਨ। ਰੇਤਲੀ ਚਟਾਨ ਦੇ ਬਣੇ ਚਾਰ ਖੰਬਿਆਂ ਦੇ ਖੰਡਰਾਤ 10ਵੀਂ-11ਵੀਂ ਸਦੀ ਦੇ ਹਨ।

ਮੰਦਰ ਦੇ ਨੇੜੇ ਇਕ ਟਿੱਲਾ ਵੀ ਹੈ ਜੋ ਕਿ ਮੱਧਕਾਲੀਨ ਸਮੇਂ ਨਾਲ ਸਬੰਧਤ ਹੈ। ਮੰਦਰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਸ਼ਰਧਾਲੂ ਇੱਥੇ ਆਉਂਦੇ ਹਨ। ਸਾਵਣ ਦੇ ਮਹੀਨੇ (ਜੁਲਾਈ-ਅਗਸਤ) ਵਿਚ ਹਰੇਕ ਸੋਮਵਾਰ ਲੋਕ ਭਾਰੀ ਗਿਣਤੀ ਵਿਚ ਇੱਥੇ ਆਉਂਦੇ ਹਨ। ਫਰਵਰੀ ਦੇ ਮਹੀਨੇ ਵਿਚ ਸ਼ਿਵਰਾਤਰੀ ਨੂੰ ਹਰ ਸਾਲ ਮੇਲਾ ਲਗਦਾ ਹੈ।

ਭਾਖੜਾ ਨੰਗਲ ਡੈਮ

ਭਾਖੜਾ ਡੈਮ ਜਿਹੜਾ ਨੰਗਲ ਤੋਂ 10 ਕਿ.ਮੀ. ਦੀ ਦੂਰੀ ਤੇ ਹੈ ਸੰਸਾਰ ਦੇ ਪ੍ਰਸਿੱਧ ਡੈਮਾਂ ਵਿਚੋਂ ਇੱਕ ਹੈ। ਡੈਮ ਦੀ ਉਸਾਰੀ ਨਵੰਬਰ 1955 ਵਿਚ ਸ਼ੁਰੂ ਹੋਈ। ਇਸ ਦੇ ਪਿਛਲੇ ਪਾਸੇ ਬਹੁਤ ਹੀ ਸੋਹਣੀ ਝੀਲ ਗੋਬਿੰਦ ਸਾਗਰ ਬਣਾਈ ਗਈ ਹੈ ਜਿਸ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ। ਇਹ 96 ਕਿ.ਮੀ. ਲੰਬੀ ਹੈ ਜਿਸ ਵਿਚ ਪਾਣੀ ਦਾ 7-8 ਮਿਲੀਅਨ ਏਕੜ ਫੁੱਟ ਦਾ ਭੰਡਾਰਨ ਕੀਤਾ ਜਾ ਸਕਦਾ ਹੈ।

ਭਾਖੜਾ ਨੰਗਲ ਡੈਮ

ਡੈਮ ਦੇ ਹੇਠਲੇ ਪਾਸੇ 2 ਬਿਜਲੀ ਘਰ ਹਨ, ਦਰਿਆ ਸਤਲੁਜ ਦੇ ਦੋਨੋਂ ਪਾਸੇ ਇੱਕ-ਇੱਕ ਜਿਸ ਵਿਚ ਹਰੇਕ ਵਿਚ 5 ਜਨਰੇਟਰ ਹਨ ਜਿਨ੍ਹਾਂ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 1050 ਮੈਗਾਵਾਟ ਦੀ ਹੈ।

ਡੈਮ ਦੇ ਸਿਖਰ ਤੇ ਕੈਫੇਟੇਰੀਆ ਅਤੇ ਡੈਮ ਦੇ ਉਪਰਲੇ ਪਾਸੇ 1 ਕਿ.ਮੀ. ਦੀ ਦੂਰੀ ਤੇ ਵੀ ਕੈਫੇਟੇਰੀਆ ਮੁਹੱਈਆ ਕੀਤਾ ਗਿਆ ਹੈ। ਗੋਬਿੰਦ ਸਾਗਰ ਵਿਚ ਪਾਣੀ ਦੀਆਂ ਖੇਡਾਂ ( ਵਾਟਰ ਸਪੋਰਟਸ) ਸ਼ਾਮਿਲ ਕਰਕੇ ਇਸ ਨੂੰ ਵਧੀਆ ਸੈਰ-ਸਪਾਟਾ ਸਥਾਨ ਬਣਾਇਆ ਗਿਆ ਹੈ। ਭਾਖੜਾ ਨੂੰ ਸ਼ਿਮਲਾ ਨਾਲ ਅਤੇ ਨੈਣਾ ਦੇਵੀ ਮੰਦਰ ਰਾਹੀਂ ਕੁਲੂ ਘਾਟੀ ਨਾਲ ਜੋੜਨ ਲਈ ਵਾਹਨਾਂ ਲਈ ਰਸਤਾ ਬਣਾਇਆ ਗਿਆ ਹੈ ਇਸ ਨਾਲ ਹਿਮਾਚਲ ਪ੍ਰਦੇਸ਼ ਦਾ ਅੰਦਰੂਨੀ ਭਾਗ ਵੀ ਸੈਰ ਸਪਾਟੇ ਲਈ ਖੁੱਲ੍ਹ ਗਿਆ ਹੈ। ਨੰਗਲ ਡੈਮ ਨਾਂ ਦਾ ਸਹਾਇਕ ਡੈਮ ਵੀ ਹੈ। ਜਿਹੜਾ 1000 ਫੁੱਟ ਲੰਮਾ ਅਤੇ 95 ਫੁੱਟ ਉੱਚਾ ਹੈ ਅਤੇ ਇਹ ਪਾਣੀ ਨੂੰ ਨੰਗਨ ਹਾਈਡਲ ਚੈਨਲ ਵਿਚ ਨਿਕਾਸ ਕਰਨ ਲਈ ਬਣਾਇਆ ਗਿਆ ਹੈ। ਇਸ ਤਰ੍ਹਾਂ ਨੰਗਲ ਡੈਮ ਭਾਖੜਾ ਡੈਮ ਤੋਂ ਆ ਰਹੇ ਸਤਲੁਜ ਦਰਿਆ ਦੇ ਪਾਣੀ ਨੂੰ ਰੋਕਦਾ ਹੈ ਅਤੇ 6 ਕਿ.ਮੀ. ਦੀ ਬਨਾਉਟੀ ਝੀਲ ਬਣਾਉਂਦਾ ਹੈ। ਨੰਗਲ ਡੈਮ ਸਮੇਤ ਨੰਗਲ ਹਾਈਡਲ ਚੈਨਲ 1954 ਤੋਂ ਪਹਿਲਾਂ ਬਣਾਇਆ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਵੈਂਟਿਕ ਵਿਚਕਾਰ ਸੰਧੀ ਦਾ ਸਥਾਨ

ਸੰਧੀ ਦਾ ਸਥਾਨ

ਮਹਾਰਾਜਾ ਰਣਜੀਤ ਸਿੰਘ ਅਤੇ ਭਾਰਤ ਦੇ ਗਵਰਨਰ ਜਨਰਲ ਵਿਚਕਾਰ 26 ਅਕਤੂਬਰ 1831 ਨੂੰ ਪਿੱਪਲ ਦੇ ਦਰੱਖਤ ਹੇਠਾਂ ਸਤਲੁਜ ਦਰਿਆ ਦੇ ਕੰਢੇ ਰੋਪੜ ਵਿਖੇ ਮੀਟਿੰਗ ਹੋਈ ਸੀ। ਗਵਰਨਰ ਜਨਰਲ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਨੂੰ ਇਹ ਵਿਖਾਉਣ ਲਈ ਮਿਲਿਆ ਸੀ ਕਿ ਉਹ ਆਪਸ ਵਿਚ ਦੋਸਤ ਹਨ। ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਕਈ ਸਰਹੱਦੀ ਮੁੱਦਿਆਂ ਦਾ ਨਿਪਟਾਰਾ ਕੀਤਾ ਗਿਆ ਸੀ।

 

ਵਿਰਾਸਤ-ਏ-ਖਾਲਸਾ

ਵਿਰਾਸਤ-ਏ-ਖਾਲਸਾ (ਪਹਿਲਾਂ ਖਾਲਸਾ ਹੈਰੀਟੇਜ਼ ਮੈਮੋਰੀਅਲ ਕੰਪਲੈਕਸ ਵਜੋਂ ਜਾਣਿਆ ਜਾਂਦਾ ਹੈ) ਆਨੰਦਪੁਰ ਸਾਹਿਬ ਵਿਖੇ ਸਥਿਤ ਅਜਾਇਬ-ਘਰ ਹੈ। ਅਜਾਇਬ-ਘਰ ਉਨ੍ਹਾਂ ਘਟਨਾਵਾਂ ਉੱਤੇ ਇੱਕ ਝਾਤ ਪਾਉਂਦਾ ਹੈ ਜਿਹੜੀਆਂ ਕਿ ਪੰਜਾਬ ਵਿਚ 500 ਸਾਲ ਪਹਿਲਾਂ ਵਾਪਰੀਆਂ ਜਿਨਾਂ ਕਾਰਨ ਸਿੱਖੀ ਦਾ ਜਨਮ ਅਤੇ ਅੰਤ ਵਿਚ ਖਾਲਸਾ ਪੰਥ ਦਾ ਜਨਮ ਹੋਇਆ। ਅਜਾਇਬ ਘਰ ਮਹਾਨ ਗੁਰੂਆਂ ਦੇ ਸੁਪਨੇ ਉੱਤੇ ਰੌਸ਼ਨੀ ਪਾਉਂਦਾ ਹੈ,

ਵਿਰਾਸਤ-ਏ-ਖਾਲਸਾ

ਸ਼ਾਂਤੀ ਅਤੇ ਭਾਈਚਾਰੇ ਦਾ ਅਮਰ ਸੰਦੇਸ਼ ਜੋ ਉਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਦਿੱਤਾ ਅਤੇ ਪੰਜਾਬ ਦੀ ਅਮੀਰ ਵਿਰਾਸਤ ਉੱਤੇ ਵੀ ਇਹ ਝਾਤ ਪਾਉਂਦਾ ਹੈ। ਅਜਾਇਬ ਘਰ ਦਾ ਉਦੇਸ਼ ਸਿੱਖ ਇਤਿਹਾਸ ਦੇ 500 ਸਾਲ ਅਤੇ ਖਾਲਸਾ ਦੀ 300 ਸਾਲ ਨੂੰ 10ਵੇਂ ਅਤੇ ਆਖਰੀ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਜਿਨਾਂ ਨੇ ਆਧੁਨਿਕ ਸਿੱਖੀ ਦੀ ਨੀਂਹ ਰੱਖੀ ਦੀਆਂ ਲਿਖਤਾਂ ਨੂੰ ਯਾਦਗਾਰੀ ਬਣਾਉਂਦਾ ਹੈ। ਵਿਰਾਸਤ-ਏ-ਖਾਲਸਾ ਦੇ ਅਮੀਰ ਵਿਰਸੇ, ਇਸ ਦੇ ਇਤਿਹਾਸ ਅਤੇ ਪੰਜਾਬ ਦੇ ਸੱਭਿਆਚਾਰ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਜਿਹੜਾ ਕਿ ਗੁਰੂਆਂ ਦੇ ਸੁਪਨੇ ਨਾਲ ਸੈਲਾਨੀਆਂ ਨੂੰ ਪ੍ਰੇਰਿਤ ਕਰਦਾ ਹੈ ਜਿਹੜਾ ਅਸਲ ਸੰਦੇਸ਼ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਦਿੱਤਾ ਸੀ। ਪੰਦਰਵੀਂ ਸਦੀ ਦੇ ਅੰਤ ਵਿਚ ਉੱਤਰੀ ਭਾਰਤ ਦੇ ਪੰਜਾਬ ਖੇਤਰ ਵਿਚ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਮਤ ਦੀ ਨੀਂਹ ਰੱਖੀ ਜਿਸ ਦੀਆਂ ਜੜ੍ਹਾਂ ਵਿਸ਼ਵ-ਵਿਆਪਕਤਾ, ਉਦਾਰਵਾਦ ਅਤੇ ਮਨੁੱਖਤਾ ਵਿਚ ਸਨ। ਉਨ੍ਹਾਂ ਦਾ ਅਨੁਸਰਣ ਕਰਨ ਵਾਲੇ 9 ਗੁਰੂਆਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਇਆ ਅਤੇ ਸੰਚਿਤ ਕੀਤਾ ਅਤੇ ਸਿੱਖੀ ਨੂੰ ਨਾ ਸਿਰਫ ਇਕ ਮਤ ਸਗੋਂ ਜੀਵਨ ਜਾਂਚ ਵਲੋਂ ਸਥਾਪਤ ਕੀਤਾ। 1699 ਵਿਚ 200 ਸਾਲ ਬਾਅਦ ਵਿਸਾਖੀ ਦੇ ਮੌਕੇ ਤੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਰਸਮੀਂ ਤੌਰ ਤੇ ਖਾਲਸਾ ਪੰਥ ਦੀ ਨੀਂਹ ਰੱਖੀ। ਜਿਹੜਾ ਸ਼ਾਂਤੀ, ਬਰਾਬਰਤਾ ਅਤੇ ਸਭ ਲਈ ਨਿਆਂ ਦੇ ਲਈ ਵਚਨਬੱਧ ਸੀ। ਅੱਜ ਉਸੇ ਸਥਾਨ ਤੇ ਸ਼ਾਨਦਾਰ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ। ਸਾਲ 1999 ਵਿਚ ਖਾਲਸੇ ਦੇ ਜਨਮ ਦੀ ਤ੍ਰੈ-ਸ਼ਤਾਬਦੀ ਮਨਾਈ ਗਈ। ਇਸ ਘਟਨਾ ਨੂੰ ਯਾਦਗਾਰੀ ਬਣਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ (ਸ਼ਾਨਦਾਰ ਇਮਾਰਤ) ਨੂੰ ਉਲੀਕਿਆ। ਇਹ ਹੈਰੀਟੇਜ ਕੰਪਲੈਕਸ ਸ਼੍ਰੀ ਆਨੰਦਪੁਰ ਸਾਹਿਬ ਦੀ ਅਮੀਰ ਕੁਦਰਤੀ ਅਤੇ ਭਵਨ ਨਿਰਮਾਣ ਵਾਲਾ ਵਿਰਾਸਤ ਤੋਂ ਪ੍ਰੇਰਤ ਹੈ ਜੋ ਕਿ ਸਿੱਖ ਅਤੇ ਖੇਤਰੀ ਭਵਨ ਨਿਰਮਾਣ ਕਲਾ ਤੋਂ ਵੀ ਪ੍ਰੇਰਣਾ ਲੈਂਦਾ ਹੈ। ਸਿੱਖਾਂ ਦੇ ਪਵਿੱਤਰ ਸਥਾਨਾਂ ਦੇ ਪਰੰਪਰਾਗਤ ਗੁੰਬਦਾਂ ਤੋਂ ਉਲਟ ਇਸ ਅਜਾਇਬ-ਘਰ ਦੀਆਂ ਛੱਤਾਂ ਅਵਤਲ ਹਨ। ਸਟੀਲ ਨਾਲ ਢੱਕੀਆ ਇਹ ਸੂਰਜ ਦੀ ਰੌਸ਼ਨੀ ਨੂੰ ਗੁਰਦੁਆਰਾ ਅਤੇ ਕਿਲੇ ਵੱਲ ਨੂੰ ਪ੍ਰਤਿਬਿੰਬਤ ਕਰਦੀਆਂ ਹਨ।

ਵਿਰਾਸਤ-ਏ-ਖਾਲਸਾ
ਵਿਰਾਸਤ-ਏ-ਖਾਲਸਾ

ਉਸਾਰੀ ਤੋਂ 13 ਸਾਲਾਂ ਬਾਅਦ ਇਸ ਦਾ ਉਦਘਾਟਨ 25 ਨਵੰਬਰ 2011 ਨੂੰ ਕੀਤਾ ਗਿਆ ਹੈ। ਇਸ ਨੂੰ 27 ਨਵੰਬਰ 2011 ਨੂੰ ਜਨਤਾ ਲਈ ਖੋਲਿਆ ਗਿਆ। ਪਹਾੜੀ ਖੱਡ ਦੇ ਦੋਹੇਂ ਪਾਸੇ 2 ਕੰਪਲੈਕਸ ਹਨ ਜਿਹੜੇ ਕਿ ਪੁਲ ਰਾਹੀਂ ਜੁੜੇ ਹੋਏ ਹਨ। ਛੋਟੇ ਪੱਛਮੀ ਕੰਪਲੈਕਸ ਵਿਚ ਪ੍ਰਵੇਸ਼ ਪਲਾਜ਼ਾ 400 ਸੀਟਾਂ ਵਾਲਾ ਆਡੀਟੋਰੀਅਮ ਦੋ ਮੰਜ਼ਿਲੀ ਖੋਜ ਅਤੇ ਹਵਾਲਾ ਲਾਇਬ੍ਰੇਰੀ ਅਤੇ ਨੁਮਾਇਸ਼ ਗੈਲਰੀਆਂ ਹਨ। ਪੂਰਬੀ ਕੰਪਲੈਕਸ ਵਿਚ ਗੋਲ ਯਾਦਗਾਰੀ ਇਮਾਰਤ ਅਤੇ ਵਿਸਤ੍ਰਤ, ਪੱਕੀ ਨੁਮਾਇਸ਼ ਦਾ ਸਥਾਨ ਜਿਸ ਵਿਚ ਗੈਲਰੀਆਂ ਦੇ ਦੋ ਖੰਡ ਹਨ ਜੋ ਕਿ ਖੇਤਰ ਦੇ ਕਿਲੇ ਦੀ ਭਵਨ ਨਿਰਮਾਣ ਕਲਾ ਨੂੰ ਦਰਸਾਉਂਦੇ ਹਨ (ਜੋ ਕਿ ਨੇੜੇ ਦੇ ਗੁਰਦੁਆਰੇ ਵਿਚ ਜ਼ਾਹਿਰ ਹੁੰਦੀ ਹੈ) ਅਤੇ ਆਲੇ ਦੁਆਲੇ ਦੀਆਂ ਪਹਾੜੀਆਂ ਦੇ ਸਾਹਮਣੇ ਬਹੁਤ ਹੀ ਸ਼ਾਨਦਾਰ ਅਤੇ ਸੁਹਣਾ ਜਾਪਦਾ ਹੈ। ਪੰਜ ਦੇ ਸਮੂਹ ਵਿਚ ਗੈਲਰੀਆਂ ਦਾ ਇਕੱਠ ਸਿੱਖੀ ਦੀਆਂ ਪੰਜ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। ਇਮਾਰਤਾਂ ਦੀ ਉਸਾਰੀ ਕੰਕਰੀਟ ਤੋਂ ਹੋਈ ਹੈ। ਕੁਝ ਬੀਮ ਅਤੇ ਖੰਬੇ ਇਸੇ ਤਰ੍ਹਾਂ ਹਨ ਜਦੋਂ ਕਿ ਕੁਝ ਢਾਂਚੇ ਸਥਾਨਕ ਭੂਰੇ ਰੰਗ ਦੇ ਪੱਥਰ ਨਾਲ ਢਕੇ ਹਨ। ਛੱਤਾਂ ਸਟੀਲ ਦੀਆਂ ਹਨ ਅਤੇ ਉਹ ਅਕਾਸ਼ ਨੂੰ ਪ੍ਰਤੀਬਿੰਬਤ ਕਰਦੀਆਂ ਹਨ ਅਤੇ ਪਹਾੜੀ ਖੱਡ ਵਿਚ ਡੈਮਾਂ ਦੀ ਲੜੀ ਅਜਿਹੇ ਪੂਲ (ਪਾਣੀ ਦੀ ) ਬਣਾਉਂਦੀ ਹੈ ਜਿਸ ਵਿਚ ਰਾਤ ਨੂੰ ਸਾਰਾ ਕੰਪਲੈਕਸ ਪ੍ਰਤੀਬਿੰਬਤ ਹੁੰਦਾ ਹੈ। ਇਸ ਇਮਾਰਤ ਦਾ ਡਿਜ਼ਾਇਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਸ਼੍ਰੀ ਮੋਸੇ ਸੇਫਦੇ (Moshe Saofde) ਨੇ ਤਿਆਰ ਕੀਤਾ ਸੀ।