ਨਹਿਰੂ ਯੁਵਾ ਕੇਂਦਰ ਰੋਪੜ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਜ ਪੱਧਰੀ ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ, 3 ਜੂਨ: ਨਹਿਰੂ ਯੁਵਾ ਕੇਂਦਰ ਰੋਪੜ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਜ ਪੱਧਰੀ ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਜੀ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ। ਸਾਈਕਲ ਰੈਲੀ ਦੇ ਆਯੋਜਨ ਲਈ ਵੱਖ-ਵੱਖ ਬਲਾਕਾਂ ਵਿੱਚੋਂ ਰੂਪਨਗਰ ਪੈਡਲਰਜ਼ ਅਤੇ ਰਨਰਜ਼ ਐਸੋਸੀਏਸ਼ਨ, ਸਾਈਕਲਿੰਗ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਸਾਈਕਲਿਸਟ ਐਸੋਸੀਏਸ਼ਨ ਅਤੇ ਵੱਖ ਵੱਖ ਵਿਭਾਗਾਂ, ਯੂਥ ਕਲੱਬਾਂ ਦੇ 500 ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲਿਆ।
ਇਸ ਰੈਲੀ, ਰਣਜੀਤ ਸਿੰਘ ਬਾਗ ਤੋਂ ਹੁੰਦੇ ਹੋਏ ਰੂਪਨਗਰ ਬਾਈਪਾਸ ਤੋਂ ਬੇਲਾ ਚੌਂਕ ਅਤੇ ਵਾਪਸ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਸਮਾਪਤ ਹੋਈ। ਰੈਲੀ ਦੇ ਅੰਤ ਵਿੱਚ ਸ੍ਰੀ ਦਿਨੇਸ਼ ਚੱਢਾ ਹਲਕਾ ਵਿਧਾਇਕ ਰੂਪਨਗਰ ਅਤੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੰਡੇ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਾਈਕਲਿੰਗ ਦੇ ਖੇਤਰ ਵਿੱਚ ਰੂਪਨਗਰ ਨੇ ਚੰਗਾ ਨਾਮਣਾ ਖੱਟਿਆ ਹੈ ਅਤੇ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਭਵਿੱਖ ਵਿੱਚ ਵੀ ਉਪਰਾਲੇ ਜਾਰੀ ਰਹਿਣਗੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀ ਸਿਹਤ ਅਤੇ ਫਿਟਨੈਸ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਫਿੱਟਨੈੱਸ ਰੱਖਣ ਲਈ ਸਾਈਕਲਿੰਗ ਕਰਨੀ ਚਾਹੀਦੀ ਹੈ ਅਤੇ ਵਿਸ਼ੇਸ਼ ਤੌਰ ਉਤੇ ਔਰਤਾਂ ਨੂੰ ਆਪਣੀ ਸਿਹਤ ਲਈ ਰੋਜ਼ਾਨਾ ਐਕਸਰਸਾਈਜ਼ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਬਤੌਰ ਡਿਪਟੀ ਕਮਿਸ਼ਨਰ ਵਜੋਂ ਉਹ ਰੋਜ਼ਾਨਾ ਬਹੁਤ ਜ਼ਿਆਦਾ ਵਿਅਸਤ ਰਹਿਣ ਦੇ ਬਾਵਜੂਦ ਹੋ ਐਕਸਰਸਾਈਜ਼ ਲਈ ਜਰੂਰ ਸਮਾਂ ਕੱਢਦੇ ਹਨ ਤਾਂ ਜੋ ਸਿਹਤਯਾਬੀ ਨਾਲ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇ।
ਇਸ ਸਾਈਕਲ ਰੈਲੀ ਵਿਚ ਐਸ.ਡੀ.ਐਮ ਸ.ਜਸਵੀਰ ਸਿੰਘ, ਡੀ.ਆਰ.ਓ ਰੂਪਨਗਰ ਸ.ਗੁਰਜਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਕਰਨ ਮਹਿਤਾ, ਜ਼ਿਲ੍ਹਾ ਖੇਡ ਅਫਸਰ ਰੂਪਨਗਰ ਸ੍ਰੀ ਰੁਪੇਸ਼ ਕੁਮਾਰ , ਈ ਓ ਮਿਉਸਪਲ ਕੌਸਲ ਸ੍ਰੀ ਭਜਨ ਚੰਦ, ਮੈਡਮ ਸ੍ਰੀਮਤੀ ਸੰਤੋਸ਼ , ਸ੍ਰੀ ਪੰਕਜ ਯਾਦਵ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ, ਯੂਥ ਸੇਵਾਵਾਂ ਸ. ਮਨਤੇਜ ਸਿੰਘ ਚੀਮਾ, ਸ੍ਰੀ ਸ਼ਿਵ ਕੁਮਾਰ ਸੈਣੀ ਸਾਈਕਲਿੰਗ ਐਸੋਸੀਏਸ਼ਨ ਰੋਪੜ, ਸ੍ਰੀ ਅਰਵਿੰਦਰ ਸਿੰਘ ਰਾਜੂ , ਸ੍ਰੀ ਸਾਹਿਲ ਵਲੇਚਾ, ਨੈਸ਼ਲਲ ਐਵਾਰਡੀ ਸ੍ਰੀ ਯੋਗੇਸ਼ ਮੋਹਨ ਪੰਕਜ, ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਸਰਪ੍ਰਸਤੀ ਅਤੇ ਪ੍ਰੋ਼.ਹਰਜੀਤ ਸਿੰਘ,ਪ੍ਰੋ.ਹਰਮਨਦੀਪ ਕੌਰ,ਪ੍ਰੋ.ਸਮਿੰਦਰ ਕੌਰ,ਪ੍ਰੋ.ਰਵਨੀਤ ਕੌਰ,ਪ੍ਰੋ.ਜਗਜੀਤ ਸਿੰਘ ਅਤੇ ਡਾ.ਨਿਰਮਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਰੋਪੜ ਦੇ ਐੱਨ ਐੱਸ ਐੱਸ,ਐੱਨ ਸੀ ਸੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ਵਿੱਚ ਸ਼ਮੂਲੀਅਤ ਕੀਤੀ।