ਵਿਰਾਸਤ-ਏ-ਖਾਲਸਾ
ਵਿਰਾਸਤ-ਏ-ਖਾਲਸਾ (ਪਹਿਲਾਂ ਖਾਲਸਾ ਹੈਰੀਟੇਜ਼ ਮੈਮੋਰੀਅਲ ਕੰਪਲੈਕਸ ਵਜੋਂ ਜਾਣਿਆ ਜਾਂਦਾ ਹੈ) ਆਨੰਦਪੁਰ ਸਾਹਿਬ ਵਿਖੇ ਸਥਿਤ ਅਜਾਇਬ-ਘਰ ਹੈ। ਅਜਾਇਬ-ਘਰ ਉਨ੍ਹਾਂ ਘਟਨਾਵਾਂ ਉੱਤੇ ਇੱਕ ਝਾਤ ਪਾਉਂਦਾ ਹੈ ਜਿਹੜੀਆਂ ਕਿ ਪੰਜਾਬ ਵਿਚ 500 ਸਾਲ ਪਹਿਲਾਂ ਵਾਪਰੀਆਂ ਜਿਨਾਂ ਕਾਰਨ ਸਿੱਖੀ ਦਾ ਜਨਮ ਅਤੇ ਅੰਤ ਵਿਚ ਖਾਲਸਾ ਪੰਥ ਦਾ ਜਨਮ ਹੋਇਆ। ਅਜਾਇਬ ਘਰ ਮਹਾਨ ਗੁਰੂਆਂ ਦੇ ਸੁਪਨੇ ਉੱਤੇ ਰੌਸ਼ਨੀ ਪਾਉਂਦਾ ਹੈ।
ਸ਼ਾਂਤੀ ਅਤੇ ਭਾਈਚਾਰੇ ਦਾ ਅਮਰ ਸੰਦੇਸ਼ ਜੋ ਉਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਦਿੱਤਾ ਅਤੇ ਪੰਜਾਬ ਦੀ ਅਮੀਰ ਵਿਰਾਸਤ ਉੱਤੇ ਵੀ ਇਹ ਝਾਤ ਪਾਉਂਦਾ ਹੈ। ਅਜਾਇਬ ਘਰ ਦਾ ਉਦੇਸ਼ ਸਿੱਖ ਇਤਿਹਾਸ ਦੇ 500 ਸਾਲ ਅਤੇ ਖਾਲਸਾ ਦੀ 300 ਸਾਲ ਨੂੰ 10ਵੇਂ ਅਤੇ ਆਖਰੀ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਜਿਨਾਂ ਨੇ ਆਧੁਨਿਕ ਸਿੱਖੀ ਦੀ ਨੀਂਹ ਰੱਖੀ ਦੀਆਂ ਲਿਖਤਾਂ ਨੂੰ ਯਾਦਗਾਰੀ ਬਣਾਉਂਦਾ ਹੈ। ਵਿਰਾਸਤ-ਏ-ਖਾਲਸਾ ਦੇ ਅਮੀਰ ਵਿਰਸੇ, ਇਸ ਦੇ ਇਤਿਹਾਸ ਅਤੇ ਪੰਜਾਬ ਦੇ ਸੱਭਿਆਚਾਰ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਜਿਹੜਾ ਕਿ ਗੁਰੂਆਂ ਦੇ ਸੁਪਨੇ ਨਾਲ ਸੈਲਾਨੀਆਂ ਨੂੰ ਪ੍ਰੇਰਿਤ ਕਰਦਾ ਹੈ ਜਿਹੜਾ ਅਸਲ ਸੰਦੇਸ਼ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਦਿੱਤਾ ਸੀ।
ਪੰਦਰਵੀਂ ਸਦੀ ਦੇ ਅੰਤ ਵਿਚ ਉੱਤਰੀ ਭਾਰਤ ਦੇ ਪੰਜਾਬ ਖੇਤਰ ਵਿਚ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਮਤ ਦੀ ਨੀਂਹ ਰੱਖੀ ਜਿਸ ਦੀਆਂ ਜੜ੍ਹਾਂ ਵਿਸ਼ਵ-ਵਿਆਪਕਤਾ, ਉਦਾਰਵਾਦ ਅਤੇ ਮਨੁੱਖਤਾ ਵਿਚ ਸਨ। ਉਨ੍ਹਾਂ ਦਾ ਅਨੁਸਰਣ ਕਰਨ ਵਾਲੇ 9 ਗੁਰੂਆਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਇਆ ਅਤੇ ਸੰਚਿਤ ਕੀਤਾ ਅਤੇ ਸਿੱਖੀ ਨੂੰ ਨਾ ਸਿਰਫ ਇਕ ਮਤ ਸਗੋਂ ਜੀਵਨ ਜਾਂਚ ਵਲੋਂ ਸਥਾਪਤ ਕੀਤਾ।
1699 ਵਿਚ 200 ਸਾਲ ਬਾਅਦ ਵਿਸਾਖੀ ਦੇ ਮੌਕੇ ਤੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਰਸਮੀਂ ਤੌਰ ਤੇ ਖਾਲਸਾ ਪੰਥ ਦੀ ਨੀਂਹ ਰੱਖੀ। ਜਿਹੜਾ ਸ਼ਾਂਤੀ, ਬਰਾਬਰਤਾ ਅਤੇ ਸਭ ਲਈ ਨਿਆਂ ਦੇ ਲਈ ਵਚਨਬੱਧ ਸੀ। ਅੱਜ ਉਸੇ ਸਥਾਨ ਤੇ ਸ਼ਾਨਦਾਰ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ। ਸਾਲ 1999 ਵਿਚ ਖਾਲਸੇ ਦੇ ਜਨਮ ਦੀ ਤ੍ਰੈ-ਸ਼ਤਾਬਦੀ ਮਨਾਈ ਗਈ। ਇਸ ਘਟਨਾ ਨੂੰ ਯਾਦਗਾਰੀ ਬਣਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ (ਸ਼ਾਨਦਾਰ ਇਮਾਰਤ) ਨੂੰ ਉਲੀਕਿਆ।
ਇਹ ਹੈਰੀਟੇਜ ਕੰਪਲੈਕਸ ਸ਼੍ਰੀ ਆਨੰਦਪੁਰ ਸਾਹਿਬ ਦੀ ਅਮੀਰ ਕੁਦਰਤੀ ਅਤੇ ਭਵਨ ਨਿਰਮਾਣ ਵਾਲਾ ਵਿਰਾਸਤ ਤੋਂ ਪ੍ਰੇਰਤ ਹੈ ਜੋ ਕਿ ਸਿੱਖ ਅਤੇ ਖੇਤਰੀ ਭਵਨ ਨਿਰਮਾਣ ਕਲਾ ਤੋਂ ਵੀ ਪ੍ਰੇਰਣਾ ਲੈਂਦਾ ਹੈ। ਸਿੱਖਾਂ ਦੇ ਪਵਿੱਤਰ ਸਥਾਨਾਂ ਦੇ ਪਰੰਪਰਾਗਤ ਗੁੰਬਦਾਂ ਤੋਂ ਉਲਟ ਇਸ ਅਜਾਇਬ-ਘਰ ਦੀਆਂ ਛੱਤਾਂ ਅਵਤਲ ਹਨ। ਸਟੀਲ ਨਾਲ ਢੱਕੀਆ ਇਹ ਸੂਰਜ ਦੀ ਰੌਸ਼ਨੀ ਨੂੰ ਗੁਰਦੁਆਰਾ ਅਤੇ ਕਿਲੇ ਵੱਲ ਨੂੰ ਪ੍ਰਤਿਬਿੰਬਤ ਕਰਦੀਆਂ ਹਨ।
ਉਸਾਰੀ ਤੋਂ 13 ਸਾਲਾਂ ਬਾਅਦ ਇਸ ਦਾ ਉਦਘਾਟਨ 25 ਨਵੰਬਰ 2011 ਨੂੰ ਕੀਤਾ ਗਿਆ ਹੈ। ਇਸ ਨੂੰ 27 ਨਵੰਬਰ 2011 ਨੂੰ ਜਨਤਾ ਲਈ ਖੋਲਿਆ ਗਿਆ। ਪਹਾੜੀ ਖੱਡ ਦੇ ਦੋਹੇਂ ਪਾਸੇ 2 ਕੰਪਲੈਕਸ ਹਨ ਜਿਹੜੇ ਕਿ ਪੁਲ ਰਾਹੀਂ ਜੁੜੇ ਹੋਏ ਹਨ।
ਛੋਟੇ ਪੱਛਮੀ ਕੰਪਲੈਕਸ ਵਿਚ ਪ੍ਰਵੇਸ਼ ਪਲਾਜ਼ਾ 400 ਸੀਟਾਂ ਵਾਲਾ ਆਡੀਟੋਰੀਅਮ ਦੋ ਮੰਜ਼ਿਲੀ ਖੋਜ ਅਤੇ ਹਵਾਲਾ ਲਾਇਬ੍ਰੇਰੀ ਅਤੇ ਨੁਮਾਇਸ਼ ਗੈਲਰੀਆਂ ਹਨ।
ਪੂਰਬੀ ਕੰਪਲੈਕਸ ਵਿਚ ਗੋਲ ਯਾਦਗਾਰੀ ਇਮਾਰਤ ਅਤੇ ਵਿਸਤ੍ਰਤ, ਪੱਕੀ ਨੁਮਾਇਸ਼ ਦਾ ਸਥਾਨ ਜਿਸ ਵਿਚ ਗੈਲਰੀਆਂ ਦੇ ਦੋ ਖੰਡ ਹਨ ਜੋ ਕਿ ਖੇਤਰ ਦੇ ਕਿਲੇ ਦੀ ਭਵਨ ਨਿਰਮਾਣ ਕਲਾ ਨੂੰ ਦਰਸਾਉਂਦੇ ਹਨ (ਜੋ ਕਿ ਨੇੜੇ ਦੇ ਗੁਰਦੁਆਰੇ ਵਿਚ ਜ਼ਾਹਿਰ ਹੁੰਦੀ ਹੈ) ਅਤੇ ਆਲੇ ਦੁਆਲੇ ਦੀਆਂ ਪਹਾੜੀਆਂ ਦੇ ਸਾਹਮਣੇ ਬਹੁਤ ਹੀ ਸ਼ਾਨਦਾਰ ਅਤੇ ਸੁਹਣਾ ਜਾਪਦਾ ਹੈ। ਪੰਜ ਦੇ ਸਮੂਹ ਵਿਚ ਗੈਲਰੀਆਂ ਦਾ ਇਕੱਠ ਸਿੱਖੀ ਦੀਆਂ ਪੰਜ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ।
ਇਮਾਰਤਾਂ ਦੀ ਉਸਾਰੀ ਕੰਕਰੀਟ ਤੋਂ ਹੋਈ ਹੈ। ਕੁਝ ਬੀਮ ਅਤੇ ਖੰਬੇ ਇਸੇ ਤਰ੍ਹਾਂ ਹਨ ਜਦੋਂ ਕਿ ਕੁਝ ਢਾਂਚੇ ਸਥਾਨਕ ਭੂਰੇ ਰੰਗ ਦੇ ਪੱਥਰ ਨਾਲ ਢਕੇ ਹਨ। ਛੱਤਾਂ ਸਟੀਲ ਦੀਆਂ ਹਨ ਅਤੇ ਉਹ ਅਕਾਸ਼ ਨੂੰ ਪ੍ਰਤੀਬਿੰਬਤ ਕਰਦੀਆਂ ਹਨ ਅਤੇ ਪਹਾੜੀ ਖੱਡ ਵਿਚ ਡੈਮਾਂ ਦੀ ਲੜੀ ਅਜਿਹੇ ਪੂਲ (ਪਾਣੀ ਦੀ ) ਬਣਾਉਂਦੀ ਹੈ ਜਿਸ ਵਿਚ ਰਾਤ ਨੂੰ ਸਾਰਾ ਕੰਪਲੈਕਸ ਪ੍ਰਤੀਬਿੰਬਤ ਹੁੰਦਾ ਹੈ। ਇਸ ਇਮਾਰਤ ਦਾ ਡਿਜ਼ਾਇਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਸ਼੍ਰੀ ਮੋਸੇ ਸੇਫਦੇ (Moshe Saofde) ਨੇ ਤਿਆਰ ਕੀਤਾ ਸੀ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜੇ ਦਾ ਹਵਾਈ ਅੱਡਾ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਵਿਖੇ ਹੈ ।
ਰੇਲਗੱਡੀ ਰਾਹੀਂ
ਨਜ਼ਦੀਕੀ ਰੇਲਵੇ ਸਟੇਸ਼ਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੈ ।
ਸੜਕ ਰਾਹੀਂ
ਸੜਕ ਦਵਾਰਾ ਚੰਡੀਗੜ੍ਹ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਦੂਰੀ ਲਗਭਗ 102 ਕਿ. ਮੀ. ਅਤੇ ਰੋਪੜ ਤੋਂ ਲਗਭਗ 60 ਕਿ. ਮੀ. ਹੈ।