ਸ਼੍ਰੀ ਨੈਣਾ ਦੇਵੀ ਮੰਦਰ
ਸ਼੍ਰੀ ਨੈਣਾ ਦੇਵੀ ਦਾ ਮੰਦਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਵਿਚ ਪਹਾੜੀ ਉਪਰ ਸਥਿਤ ਹੈ ਜੋ ਪੰਜਾਬ ਦੇ ਰੂਪਨਗਰ ਜ਼ਿਲੇ ਦੇ ਨਾਲ ਲੱਗਦਾ ਹੈ। ਇਹ ਪ੍ਰਸਿੱਧ ਮੰਦਰ ਕੌਮੀ ਰਾਜ ਮਾਰਗ ਨੰਬਰ 21 ਨਾਲ ਜੁੜਿਆ ਹੋਇਆ ਹੈ। ਸਭ ਤੋਂ ਨੇੜੇ ਦਾ ਹਵਾਈ ਅੱਡਾ ਚੰਡੀਗੜ ਹੈ, ਜੋ ਨਵੀਂ ਦਿੱਲੀ ਨਾਲ ਜੈਟ ਏਅਰਵੇਜ ਅਤੇ ਇੰਡੀਅਨ ਏਅਰਲਾਈਨਜ਼ ਦੀਆਂ ਉਡਾਣਾਂ ਨਾਲ ਜੁੜਿਆ ਹੋਇਆ ਹੈ। ਚੰਡੀਗੜ੍ਹ ਤੋਂ ਮੰਦਰ ਦੀ ਦੂਰੀ ਤਕਰੀਬਨ ਲਗਭਗ 100 ਕਿਲੋਮੀਟਰ ਹੈ।
ਮੋਟਰੇਬਲ ਸੜਕਾਂ ਅਨੰਦਪੁਰ ਸਾਹਿਬ ਅਤੇ ਕਿਰਤਪੁਰ ਸਾਹਿਬ ਤੋਂ ਇਸ ਮੰਦਰ ਨੂੰ ਜੋੜਦੀਆਂ ਹਨ । ਇਹਨਾਂ ਥਾਵਾਂ ਤੋਂ ਟੈਕਸੀ ਕਿਰਾਏ ਤੇ ਲਈ ਜਾ ਸਕਦੀ ਹੈ।ਕੀਰਤਪੁਰ ਸਾਹਿਬ ਤੋਂ ਤੀਰਥ ਸਥਾਨ ਤੱਕ ਦੀ ਦੂਰੀ 30 ਕਿਲੋਮੀਟਰ ਹੈ ਜਿਸ ਵਿਚੋਂ 8 ਕਿਲੋਮੀਟਰ ਪਹਾੜੀ ਖੇਤਰ ਹੈ ।
ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਨੈਣਾ ਦੇਵੀ 20 ਕਿ.ਮੀ. ਦੀ ਦੂਰੀ ਤੇ ਹੈ ਜਿੱਸ ਵਿਚੋਂ ਲਗਭਗ 8 ਕਿਲੋਮੀਟਰ ਪਹਾੜੀ ਰਸਤਾ ਹੈ। ਅਤੀਤ ਵਿਚ ਲੋਕ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਲ ਕੌਲਾਂ ਵਾਲੇ ਟੋਬੇ ਤੋਂ ਸ਼੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਮਹੱਤਵਪੂਰਨ ਸ਼ਹਿਰਾਂ ਤੋਂ ਆਵਾਜਾਈ ਲਈ ਬੱਸ ਸੇਵਾਵਾਂ ਉਪਲਬਧ ਹਨ ।
ਮੋਟਰੇਬਲ ਸੜਕਾਂ ਅਨੰਦਪੁਰ ਸਾਹਿਬ ਅਤੇ ਕਿਰਤਪੁਰ ਸਾਹਿਬ ਤੋਂ ਇਸ ਮੰਦਰ ਨੂੰ ਜੋੜਦੀਆਂ ਹਨ । ਇਹਨਾਂ ਥਾਵਾਂ ਤੋਂ ਟੈਕਸੀ ਕਿਰਾਏ ਤੇ ਲਈ ਜਾ ਸਕਦੀ ਹੈ।ਕੀਰਤਪੁਰ ਸਾਹਿਬ ਤੋਂ ਤੀਰਥ ਸਥਾਨ ਤੱਕ ਦੀ ਦੂਰੀ 30 ਕਿਲੋਮੀਟਰ ਹੈ ਜਿਸ ਵਿਚੋਂ 8 ਕਿਲੋਮੀਟਰ ਪਹਾੜੀ ਖੇਤਰ ਹੈ ।
ਇਕ ਵਾਰ ਤੁਸੀਂ ਬੱਸ ਸਟੈਂਡ ਤੇ ਪਹੁੰਚ ਜਾਂਦੇ ਹੋ ਤਾਂ ਤੁਹਾਡੇ ਕੋਲ ਮੰਦਰ ਵਿਚ ਜਾਣ ਲਈ ਹੇਠ ਲਿਖੇ ਵਿਕਲਪ ਹਨ:
ਰੋਪਵੇਅ
ਰੋਪਵੇਅ ਸਹੂਲਤ ਹੇਠ ਸਮੇਂ ਅਨੁਸਾਰ ਉਪਲਬਧ ਹਨ:
- ਮਾਰਚ ਤੋਂ ਸਤੰਬਰ: 8:00 ਸਵੇਰੇ ਤੋਂ ਸ਼ਾਮ 7:00 ਵਜੇ ਤਕ
- ਅਕਤੂਬਰ: 8:00 ਸਵੇਰ ਤੋਂ ਸ਼ਾਮ 6:30 ਵਜੇ ਤਕ
- ਨਵੰਬਰ: 8.15 ਸਵੇਰ ਤੋਂ ਸ਼ਾਮ 5.30 ਵਜੇ ਤਕ
- ਦਸੰਬਰ ਤੋਂ ਫਰਵਰੀ 9:00 ਸਵੇਰ ਤੋਂ ਸ਼ਾਮ 5:30 ਵਜੇ ਤਕ
ਪਾਲਕੀ / ਪੈਦਲ
ਬਹੁਤੇ ਸ਼ਰਧਾਲੂ ਜੈ ਮਾਤਾ ਦੀ ਦੇ ਨਾਰੇ ਲਾਂਦੇ ਹੋਏ ਹੀ ਪੈਦਲ ਪਹਾੜੀ ਦੇ ਸਿਖਰ ਤੇ ਪਹੁੰਚਦੇ ਹਨ । ਰਸਤਾ ਕਾਫੀ ਆਰਾਮਦਾਇਕ ਹੈ ਅਤੇ ਅੱਧੇ ਘੰਟੇ ਦੇ ਅੰਦਰ-ਅੰਦਰ ਕਵਰ ਕੀਤਾ ਜਾ ਸਕਦਾ ਹੈ। ਲੋੜ ਪੈਣ ਤੇ ਪਾਲਕੀ ਵੀ ਉਪਲਬਧ ਹੋ ਸਕਦੀ ਹੈ। ਰਸਤੇ ਵਿੱਚ ਰਿਫਰੈਸ਼ਮੈਂਟ ਅਤੇ ਠੰਡੇ ਪਾਣੀ ਲਈ ਸਹੂਲਤਾਂ ਵੀ ਮੌਜੂਦ ਹਨ । ਹਾਲਾਂਕਿ, ਤੁਹਾਡੇ ਨਾਲ ਬੋਤਲਬੰਦ / ਮਿਨਰਲ ਵਾਟਰ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ, ਸ਼੍ਰੀ ਨਾਇਨਾ ਦੇਵੀ ਸ਼੍ਰਾਈਨ ਬੋਰਡ ਦੀ ਮਦਦ ਨਾਲ ਬਹੁਤ ਸਾਰੀਆਂ ਨਵੀਂ ਸਹੂਲਤਾਂ ਆ ਰਹੀਆਂ ਹਨ ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜੇ ਦਾ ਹਵਾਈ ਅੱਡਾ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਵਿਖੇ ਹੈ ।
ਰੇਲਗੱਡੀ ਰਾਹੀਂ
ਨਜ਼ਦੀਕੀ ਰੇਲਵੇ ਸਟੇਸ਼ਨ ਲਗਭਗ 20 ਕਿਲੋਮੀਟਰ ਦੀ ਦੂਰੀ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੈ ।
ਸੜਕ ਰਾਹੀਂ
ਮੋਟਰੇਬਲ ਸੜਕਾਂ ਅਨੰਦਪੁਰ ਸਾਹਿਬ ਅਤੇ ਕਿਰਤਪੁਰ ਸਾਹਿਬ ਨੂੰ ਇਸ ਮੰਦਰ ਨਾਲ ਜੋੜਦੀਆਂ ਹਨ । ਇਹਨਾਂ ਥਾਵਾਂ ਤੋਂ ਟੈਕਸੀ ਕਿਰਾਏ ਤੇ ਲਈ ਜਾ ਸਕਦੀ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਨੈਣਾ ਦੇਵੀ ਮੰਦਿਰ ਦੀ ਦੂਰੀ 20 ਕਿਲੋਮੀਟਰ ਹੈ ਜਿਸ ਵਿਚੋਂ 8 ਕਿਲੋਮੀਟਰ ਪਹਾੜੀ ਰਸਤਾ ਹੈ । ਕੀਰਤਪੁਰ ਸਾਹਿਬ ਤੋਂ ਤੀਰਥ ਸਥਾਨ ਤੱਕ ਦੀ ਦੂਰੀ 30 ਕਿਲੋਮੀਟਰ ਹੈ ਜਿਸ ਵਿਚੋਂ 18 ਕਿਲੋਮੀਟਰ ਪਹਾੜੀ ਰਸਤਾ ਹੈ ।