ਕਿੱਕਰ ਲੌਜ
ਜੇ ਤੁਸੀਂ ਨਿੱਘ, ਆਰਾਮ ਅਤੇ ਰੁਮਾਂਚ ਦਾ ਦਾ ਤਜਰਬਾ ਇੱਕ ਹੀ ਸਥਾਨ ਵਿੱਚ ਕਰਨਾ ਚਾਹੁੰਦੇ ਹੋ ਤਾਂ, ਕਿੱਕਰ ਲੋਜ ਤੋਂ ਵਧੀਆ ਹੋਰ ਕੋਈ ਜਗਹ ਨਹੀਂ। ਪੰਜਾਬ ਰਾਜ ਦੇ ਉੱਤਰੀ ਹਿੱਸੇ ਵਿਚ ਸ਼ਿਵਾਲਿਕ ਤਲਹਟੀ ਵਿਚ ਸਥਿਤ, ਕਿਕਰ ਲਾਜ 1800 ਏਕੜ ਦੇ ਜੰਗਲ ਵਿਚ ਫੈਲਿਆ ਭਾਰਤ ਦਾ ਪਹਿਲਾ ਪ੍ਰਾਈਵੇਟ ਫਾਰੈਸਟ ਰਿਜ਼ਰਵ ਹੈ।
ਕਿੱਕਰ ਲੌਜ ਦਾ ਨਾਂ ਇੱਕ ਨਜ਼ਦੀਕੀ ਪਹਾੜੀ ਦੇ ਸਿਖਰ ਤੇ ਸਥਿਤ ਕਿੱਕਰ ਦੇ ਦਰਖ਼ਤ ਦੇ ਨਾਂ ਤੇ ਹੈ। ਕਿੱਕਰ ਲੌਜ ਉਹਨਾਂ ਲਈ ਇਕ ਵਧੀਆ ਸਥਾਨ ਹੈ ਜਿਹੜੇ ਆਪਣੀ ਛੁੱਟੀਆਂ ਜਾਂ ਕਾਰਪੋਰੇਟ ਪ੍ਰੋਗਰਾਮਾਂ ਨੂੰ ਉਤਸ਼ਾਹ ਨਾਲ ਕੁਦਰਤ ਦੀ ਗੋਦ ਵਿਚ ਮਨਾਉਣਾ ਚਾਹੁੰਦੇ ਹਨ।
ਚੰਡੀਗੜ ਤੋਂ ਸਿਰਫ ਦੋ ਘੰਟੇ ਦੀ ਦੂਰੀ ਤੇ ਸਥਿੱਤ ਕੀਕਰ ਲੌਜ ਤੁਹਾਨੂੰ ਜੰਗਲ ਦੀ ਜਿੰਦੱਗੀ ਜਿਉਣ ਦਾ ਇਕ ਦੁਰਲੱਭ ਮੌਕਾ ਪ੍ਰਦਾਨ ਕਰਦੀ ਹੈ। ਇੱਥੇ ਆ ਕੇ ਤੁਸੀ ਕੁਦਰਤ ਦੇ ਟ੍ਰੇਲਾਂ, ਪੂਲ ਦੇ ਨੇੜੇ ਲਾਉਂਜ ਨੂੰ, ਕਿਸੇ ਇਲਾਜ ਕਰਨ ਵਾਲੀ ਮਸਾਜ ਦੇ ਨਾਲ ਤਨਾਅ ਘਟਾਉਣਾ ਜਾਂ ਐਂਫੀਥੀਏਟਰ ਦੇ ਦੁਆਲੇ ਇਕ ਸ਼ਾਂਤ ਸ਼ਾਮ ਦਾ ਆਨੰਦ ਮਾਣ ਸਕਦੇ ਹੋ।
ਕਿੱਕਰ ਲੌਜ ਸਾਰਾ ਸਾਲ ਖੁੱਲ੍ਹਾ ਰਹਿੰਦਾ ਹੈ ਪਰ ਇੱਥੇ ਦੌਰਾ ਕਰਨ ਦਾ ਸਭ ਤੋਂ ਵਧੀਆ ਸਮਾਂ ਸਤੰਬਰ ਅਤੇ ਅਪ੍ਰੈਲ ਦਰਮਿਆਨ ਹੈ। ਕਿੱਕਰ ਲੌਜ ਦਿੱਲੀ ਤੋਂ ਪਾਣੀਪਤ, ਅੰਬਾਲਾ, ਚੰਡੀਗੜ੍ਹ ਤੋਂ ਹੋ ਕੇ ਲੱਗਭਗ 320 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਚੰਡੀਗੜ੍ਹ ਤੋਂ ਮੋਹਾਲੀ ਅਤੇ ਰੋਪੜ ਤੋਂ ਹੋ ਕੇ ਲੱਗਭਗ 70 ਕਿਲੋਮੀਟਰ ਦੀ ਦੂਰੀ ਹੈ। ਰੋਪੜ ਪਹੁੰਚਣ ਤੇ (ਮਨਾਲੀ ਵੱਲ ਸੱਜੇ ਪਾੱਸੇ ਨਾ ਮੁੜੋ), ਸਤਲੁਜ ਬੈਰਾਜ ਨੂੰ ਪਾਰ ਕਰੋ । ਬੰਨ੍ਹ ਦੇ ਅਖੀਰ ਤੇ, ਸੱਜੇ ਮੁੜੋ ਅਤੇ ਨੁਰਪੁਰ ਬੇਦੀ ਲਈ 27 ਕਿਲੋਮੀਟਰ ਲੰਬਾ ਸਫਰ ਜਾਰੀ ਰੱਖੋ । ਕਿੱਕਰ ਲੌਜ ਨੂਰਪੁਰ ਬੇਦੀ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਹੈ।
ਕਿੱਕਰ ਲੌਜ ਵਿਖੇ ਮੌਸਮ:
- ਖੇਤਰ 1800 ਏਕੜ
- ਉਚਾਈ ਔਸਤ 1500 ਫੁੱਟ
- ਤਾਪਮਾਨ ਅਧਿਕਤਮ ਨਿਊਨਤਮ
- ਗਰਮੀਆਂ 42 °C 20 °C
- ਸਰਦੀਆਂ 25 °C 02 °C
- ਦੌਰਾ ਕਰਨ ਦਾ ਸਭ ਤੋਂ ਵਧੀਆ ਸਮਾਂ
- ਸਾਰਾ ਸਾਲ ਖਾਸ ਤੋਰ ਤੇ ਸਤੰਬਰ ਤੋਂ ਅਪ੍ਰੈਲ ਤਕ
- ਕੱਪੜੇ
- ਗਰਮੀਆਂ: ਹਲਕੇ ਟ੍ਰੌਪੀਕਲ
- ਸਰਦੀਆਂ: ਰਾਤ ਦੇ ਸਮੇਂ ਲਈ ਭਾਰੀ ਉਣੀ ਕੱਪੜੇ
- ਭਾਸ਼ਾਵਾਂ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ
ਕ੍ਰਿਪਾ ਕਰਕੇ ਮੌਸਮ ਅਤੇ ਗਤੀਵਿਧੀਆਂ ਲਈ ਢੂਕਵੇਂ ਕੱਪੜੇ ਅਤੇ ਸਹਾਇਕ ਉਪਕਰਣ ਨਾਲ ਲੈ ਕੇ ਆਓ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜੇ ਦਾ ਹਵਾਈ ਅੱਡਾ ਲਗਭਗ 70 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਵਿਖੇ ਹੈ ।
ਰੇਲਗੱਡੀ ਰਾਹੀਂ
ਨਜ਼ਦੀਕੀ ਰੇਲਵੇ ਸਟੇਸ਼ਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੈ ਜਿਹੜਾ ਕਿ ਕੀਕਰ ਲੌਜ ਤੋਂ ਲਗਭਗ 14 ਕਿਲੋਮੀਟਰ ਦੀ ਦੂਰੀ ਤੇ ਹੈ । ਚੰਡੀਗੜ੍ ਰੇਲਵੇ ਸਟੇਸ਼ਨ ਤੋਂ ਕੀਕਰ ਲੌਜ ਲਗਭਗ 70 ਕਿਲੋਮੀਟਰ ਦੀ ਦੂਰੀ ਤੇ ਹੈ ।
ਸੜਕ ਰਾਹੀਂ
ਸੜਕ ਦਵਾਰਾ ਚੰਡੀਗੜ੍ਹ ਤੋਂ ਕੀਕਰ ਲੌਜ ਦੀ ਦੂਰੀ ਲਗਭਗ 65 ਕਿ. ਮੀ. ਅਤੇ ਰੋਪੜ ਤੋਂ ਲਗਭਗ 23 ਕਿ. ਮੀ. ਹੈ। ਇਹ ਨਵੀਂ ਦਿੱਲੀ ਤੋਂ ਲਗਭਗ 320 ਕਿਲੋਮੀਟਰ ਦੀ ਦੂਰੀ ਤੇ ਹੈ ।