ਬੰਦ ਕਰੋ

ਸ੍ਰੀ ਚਮਕੌਰ ਸਾਹਿਬ

ਸਰਹਿੰਦ ਨਹਿਰ ਦੇ ਕੰਢਿਆਂ ਤੇ ਸਥਿਤ ਚਮਕੌਰ ਸਾਹਿਬ ਮੋਰਿੰਡਾ ਤੋਂ 15 ਕਿਲੋਮੀਟਰ ਅਤੇ ਰੂਪਨਗਰ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ 2 ਵੱਡੇ ਸਾਹਿਬਜ਼ਾਦੇ ਅਤੇ 40 ਚੇਲੇ ਇੱਥੇ ਕੋਟਲਾ ਨਿਹੰਗ ਤੋਂ ਆਏ ਸਨ। ਉਹ ਰਾਜਾ ਬਿਧੀ ਚੰਦ ਦੇ ਬਾਗ ਵਿਚ ਪੁੱਜੇ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ। ਇੱਥੇ ਗੁਰੂ ਜੀ ਦੇ ਆਗਮਨ ਅਤੇ ਠਹਿਰਣ ਦੀ ਯਾਦ ਵਿਚ ਕਈ ਗੁਰਦੁਆਰੇ ਹਨ।

ਗੁਰਦੁਆਰਾ ਕਤਲਗੜ੍ਹ ਸਾਹਿਬ ਜਿਸ ਨੂੰ ਗੁਰਦੁਆਰਾ ਸ਼ਹੀਦਗੰਜ ਵੀ ਕਹਿੰਦੇ ਹਨ, ਚਮਕੌਰ ਸਾਹਿਬ ਵਿਖੇ ਸਥਿਤ ਸਾਰੇ ਗੁਰਦੁਆਰਿਆਂ ਵਿਚੋਂ ਵਿਲੱਖਣ ਹੈ। ਇਹ ਉਸ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਉਨ੍ਹਾਂ ਦੇ 37 ਸਿੰਘ ਮੁਗਲ ਫੌਜ ਨਾਲ ਲੜਾਈ ਕਰਦੇ ਸ਼ਹੀਦ ਹੋਏ।

ਫ਼ੋਟੋ ਗੈਲਰੀ

  • ਗੁਰਦੁਆਰਾ ਸ੍ਰੀ ਕਤਲ ਗੜ੍ਹ ਸਾਹਿਬ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਗੁਰਦ੍ਵਾਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਸਥਿੱਤ ਹੈ। ਸ੍ਰੀ ਚਮਕੌਰ ਸਾਹਿਬ ਤੋਂ ਸਭ ਤੋਂ ਨੇੜੇ ਦਾ ਹਵਾਈ ਅੱਡਾ ਲਗਭਗ 60 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਵਿਖੇ ਹੈ ।

ਰੇਲਗੱਡੀ ਰਾਹੀਂ

ਸ੍ਰੀ ਚਮਕੌਰ ਸਾਹਿਬ ਤੋਂ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਮੋਰਿੰਡਾ ਵਿਖੇ ਹੈ ਜਿਹੜਾ ਕਿ ਸ੍ਰੀ ਚਮਕੌਰ ਸਾਹਿਬ ਤੋਂ ਲਗਭਗ 16 ਕਿਲੋਮੀਟਰ ਦੀ ਦੂਰੀ ਤੇ ਹੈ ।

ਸੜਕ ਰਾਹੀਂ

ਸੜਕ ਦਵਾਰਾ ਚੰਡੀਗੜ੍ਹ ਤੋਂ ਸ੍ਰੀ ਚਮਕੌਰ ਸਾਹਿਬ ਦੀ ਦੂਰੀ ਲਗਭਗ 55 ਕਿ. ਮੀ. ਅਤੇ ਰੋਪੜ ਤੋਂ ਲਗਭਗ 18 ਕਿ. ਮੀ. ਹੈ।