ਬੰਦ ਕਰੋ

ਨੰਗਲ

ਸ਼ਿਵਾਲਿਕ ਪਹਾੜਾਂ ਦੇ ਪੈਰਾਂ ਵਿਚ ਸਥਿਤ ਨੰਗਲ ਰੂਪਨਗਰ ਜ਼ਿਲ੍ਹਾ ਸਦਰ ਮੁਕਾਮ ਤੋਂ 60 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸ਼ਹਿਰ ਆਲੇ-ਦੁਆਲੇ ਤੋਂ ਸੁੰਦਰ ਪਹਾੜੀਆਂ, ਦਰਿਆ ਅਤੇ ਨਹਿਰਾਂ ਨਾਲ ਘਿਰਿਆ ਹੋਇਆ ਹੈ ਅਤੇ ਜ਼ਿਲ੍ਹੇ ਵਿਚ ਆਉਣ ਵਾਲੇ ਸੈਲਾਨੀਆਂ ਲਈ ਪ੍ਰਮੁੱਖ ਸੈਰ ਸਪਾਟਾ ਕੇਂਦਰ ਹੈ।

ਇਹ ਦੋ ਹਿੱਸਿਆਂ-ਨੰਗਲ ਟਾਊਨਸ਼ਿਪ ਅਤੇ ਨਯਾ ਨੰਗਲ ਵਿਚ ਵੰਡਿਆ ਹੋਇਆ ਹੈ। ਸ਼ਹਿਰ ਨੰਗਲ ਨਾਂ 3 ਪਿੰਡਾਂ ਅਰਥਾਤ ਨੰਗਲ ਨਿੱਕੂ, ਹੰਬੇਵਾਲ ਅਤੇ ਦੁਬਹੇਟਾ ਦੀਆਂ ਜ਼ਮੀਨਾਂ ਹਾਸਲ ਕਰਕੇ ਰੱਖਿਆ ਗਿਆ ਸੀ। ਇਸ ਨੂੰ ਮਹੱਤਤਾ ਨਵੰਬਰ 1955 ਵਿਚ ਸਤਲੁਜ ਦਰਿਆ ਉੱਤੇ ਭਾਖੜਾ ਡੈਮ ਦੀ ਉਸਾਰੀ ਆਰੰਭ ਹੋਣ ਕਾਰਨ ਮਿਲਣੀ ਆਰੰਭ ਹੋਈ। ਇਹ ਸੈਲਾਨੀਆਂ ਲਈ ਸੈਰ-ਸਪਾਟੇ ਦਾ ਆਕਰਸ਼ਕ ਕੇਂਦਰ ਬਹੁ-ਮੰਤਵੀਂ ਭਾਖੜਾ ਪ੍ਰਾਜੈਕਟ ਕਾਰਨ ਹੈ ਜਿਸ ਵਿਚ ਭਾਖੜਾ ਡੈਮ, ਨੰਗਲ ਡੈਮ, ਨੰਗਲ ਹਾਈਡਲ ਚੈਨਲ,ਗੰਗੂਵਾਲ ਅਤੇ ਕੋਟਲਾ ਪਾਵਰ ਵੀ ਸ਼ਾਮਿਲ ਹਨ।

ਉੱਤਰ ਵੱਲ ਨੂੰ ਸੋਹਣਾ ਸ਼ਹਿਰਾ ਨਯਾ ਨੰਗਲ ਸਥਿਤ ਹੈ ਜਿੱਥੇ ਭਾਰਤ ਸਰਕਾਰ ਦਾ ਜਨਤਕ ਸੈਕਟਰ ਅਦਾਰਾ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨ ਐਫ ਐਲ) ਸਥਿਤ ਹੈ। ਇਥੇ ਸਥਿਤ ਨੰਗਨ ਫਰਟੀਲਾਈਜ਼ਰ ਅਤੇ ਹੈਵੀ ਵਾਟਰ ਫੈਕਟਰੀ ਨੇ 1961 ਵਿਚ ਉਤਪਾਦਨ ਆਰੰਭ ਕੀਤਾ ਅਤੇ ਭਾਖੜਾ ਪਾਵਰ ਹਾਊਸ ਤੋਂ ਬਿਜਲੀ ਦਾ ਇਕਹਿਰਾ ਸਭ ਤੋਂ ਖਪਤਕਾਰ ਹੈ। ਇਥੇ ਸਥਿਤ ਗੁਰਦੁਆਰਾ ਵਿਭੋਰ ਸਾਹਿਬ ਬਹੁਤ ਹੀ ਸ਼ਾਨਦਾਰ ਦਿੱਖ ਵਾਲਾ ਹੈ। ਇਹ ਨੰਗਲ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਅੰਤਰਧਿਆਨ ਹੋਏ ਸਨ। ਸਤਲੁਜ ਦਰਿਆ ਦੇ ਕੰਢੇ ਉੱਤੇ ਸ਼੍ਰੀ ਬਲਬਹਾਦੁਰ ਮਲ ਕੁਠਿਆਲਾ ਧਰਮਸ਼ਾਲਾ ਨਾਂ ਦੀ ਧਰਮਸ਼ਾਲਾ ਸਥਿਤ ਹੈ ਜਿਹੜੀ ਸੈਲਾਨੀਆਂ ਨੂੰ ਮੁਫਤ ਰਿਹਾਇਸ਼ ਮੁਹੱਈਆ ਕਰਦੀਆਂ ਹਨ। ਇਸ ਦੇ ਅੰਦਰ ਲਕਸ਼ਮੀ ਨਰਾਇਣ ਦਾ ਮੰਦਰ ਹੈ ਜਿਹੜਾ ਕਿ ਸਨਾਤਮ ਧਰਮ ਸਭਾ, ਨੰਗਲ ਟਾਊਨਸ਼ਿਪ ਵੱਲੋਂ ਚਲਾਇਆ ਜਾਂਦਾ ਹੈ।

ਵੱਖ ਵੱਖ ਰੈਸਟ ਹਾਊਸ (ਵਿਸ਼ਰਾਮ ਘਰਾਂ) ਵਿਚ ਸੈਲਾਨੀਆਂ ਦੀ ਰਿਹਾਇਸ਼ ਅਤੇ ਠਹਿਰਾਓ ਲਈ ਉਚਿਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ ਸੈਰ-ਸਪਾਟਾ ਵਿਕਾਸ ਕਾਰਪੋਰੇਸ਼ਨ ਕਬਾਂਬਾ ਨਾਂ ਦਾ ਟੂਰਿਸਟ ਬੰਗਲਾ ਚਲਾਉਂਦਾ ਹੈ।

ਨੰਗਲ ਟਾਊਨਸ਼ਿਪ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸ਼ਿਵ ਦਾ ਮੰਦਿਰ ਹੈ ਜੋ ਕਿ ਨੰਗਲ-ਭਾਲਾ ਸੜਕ ਉੱਤੇ ਪਿੰਡ ਮੋਜੋਵਾਲ ਦੇ ਬਾਹਰਲੇ ਪਾਸੇ ਹੈ ਅਤੇ ਸ਼ਿਵ ਆਸ਼ਰਮ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਆਸ਼ਰਮ ਦੀ ਨੀਂਹ ਸਵਾਮੀ ਗਿਆਨਗਿਰੀ ਨੇ ਰੱਖੀ ਜਿਹੜੇ ਪਹਿਲਾਂ ਸਤਲੁਜ ਦਰਿਆ ਦੇ ਕੰਢੇ ਤੇ ਛੋਟੀ ਜਿਹੀ ਝੌਂਪੜੀ ਵਿਚ ਰਹਿੰਦੇ ਸਨ। ਆਸ਼ਰਮ ਵਿਚ ਮੁਫਤ ਆਯੁਰਵੈਦਿਕ ਡਿਸਪੈਂਸਰੀ ਅਤੇ ਦੰਦਾ ਦਾ ਕਲੀਨਿਕ ਹੈ। ਹਰ ਸਾਲ ਸ਼ਿਵਰਾਤਰੀ, ਨਿਰਜਲਾ ਏਕਾਦਸ਼ੀ ਵਿਆਸ ਪੂਜਾ ਤੇ ਮੇਲੇ ਲਗਦੇ ਹਨ।

ਫ਼ੋਟੋ ਗੈਲਰੀ

  • ਨੰਗਲ ਝੀਲ
  • ਸਤਲੁਜ ਸਦਨ ਨੰਗਲ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਸਭ ਤੋਂ ਨੇੜੇ ਦਾ ਹਵਾਈ ਅੱਡਾ ਲਗਭਗ 105 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਵਿਖੇ ਹੈ ।

ਰੇਲਗੱਡੀ ਰਾਹੀਂ

ਨਜ਼ਦੀਕੀ ਰੇਲਵੇ ਸਟੇਸ਼ਨ ਨੰਗਲ ਵਿਖੇ ਹੀ ਹੈ । ਨੰਗਲ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ ਅਤੇ ਨਵੀ ਦਿੱਲੀ ਵਾਸਤੇ ਰੇਲ ਫੜੀ ਜਾ ਸਕਦੀ ਹੈ।

ਸੜਕ ਰਾਹੀਂ

ਸੜਕ ਦਵਾਰਾ ਚੰਡੀਗੜ੍ਹ ਤੋਂ ਨੰਗਲ ਦੀ ਦੂਰੀ ਲਗਭਗ 105 ਕਿ. ਮੀ. ਅਤੇ ਰੋਪੜ ਤੋਂ ਲਗਭਗ 60 ਕਿ. ਮੀ. ਹੈ।