ਆਰਕੇਓਲੋਜੀਕਲ ਮਿਉਜ਼ਿਅਮ
ਪੁਰਾਤੱਤਵ ਮਿਊਜ਼ੀਅਮ ਰੂਪਨਗਰ ਕਸਬੇ ਵਿਚ ਸਥਿਤ ਹੈ ਜੋ ਕਿ ਸਤਲੁਜ ਨਦੀ ਦੇ ਕੰਢੇ ਤੇ ਸਥਿਤ ਹੈ । ਇਹ ਪਬਲਿਕ ਲਈ ਸਾਲ 1998 ਵਿਚ ਖੋਲ੍ਹਿਆ ਗਿਆ ਸੀ । ਅਜਾਇਬ ਘਰ ਵਿੱਚ ਰੋਪੜ ਨੇੜੇ ਖੁਦਾਈਯੋਗ ਸਥਾਨਾਂ ਦੇ ਪੁਰਾਤੱਤਵ ਅਵਸ਼ੇਸ਼ ਰੱਖੇ ਹੋਏ ਹਨ। ਇਹ ਸੁਤੰਤਰ ਭਾਰਤ ਵਿਚ ਖੁਦਾਈ ਕੀਤੀ ਗਈ ਪਹਿਲੀ ਹੜੱਪਨ ਸਾਈਟ ਨਾਲ ਸੰਬੰਧਤ ਹਨ।
ਖੁਦਾਈ ਨੇ ਹੜੱਪਨ ਤੋਂ ਮੱਧਯੁਗੀ ਕਾਲ ਦੌਰਾਨ ਇੱਕ ਸੱਭਿਆਚਾਰਕ ਕ੍ਰਮ ਦਾ ਖੁਲਾਸਾ ਕੀਤਾ । ਮਹੱਤਵਪੂਰਨ ਪ੍ਰਦਰਸ਼ਤ ਵਸਤੂਆਂ ਵਿਚ ਹੜੱਪਨ ਸਮੇਂ ਦੀਆਂ ਪੁਰਾਤਨ ਚੀਜ਼ਾਂ, ਜਿਵੇਂ ਕਿ ਸਾਕਾ, ਕੁਸ਼ਾਨ ਅਤੇ ਗੁਪਤਾ ਸਮੇਂ ਦੇ ਰੰਗ ਕੀਤੇ ਹੋਏ ਗਰੇਅ ਵੇਅਰ ਕਲਚਰ, ਵੀਨਾ ਵਾਦੀਨੀ (ਵਿਨਾ ਵਜਾਉਣ ਵਾਲੀ ਔਰਤ), ਸਟੈਟਾਈਟ ਮੋਹਰ, ਪਿੱਤਲ ਅਤੇ ਕਾਂਸੀ ਦੇ ਸੰਦ, ਰਿੰਗ ਪੱਥਰ, ਯਾਕਸ਼ੀ ਤਸਵੀਰ, ਚੰਦਰਗੁਪਤ ਦੇ ਸੋਨੇ ਦੇ ਸਿੱਕੇ। ਇਸ ਤੋਂ ਇਲਾਵਾ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਵਿਸ਼ਵ ਵਿਰਾਸਤੀ ਸਮਾਰਕਾਂ ਦੀਆਂ ਮਹੱਤਵਪੂਰਣ ਸੁਰੱਖਿਅਤ ਯਾਦਗਾਰਾਂ ਦੀਆਂ ਝਲਕਾਂ ਵੀ ਦੇਖੀਆਂ ਜਾ ਸਕਦੀਆਂ ਹਨ।
ਸੰਪਰਕ ਵੇਰਵੇ:
ਸਹਾਇਕ ਨਿਗਰਾਨ ਆਰਕੇਓਲੋਜੀਸਟ, ਆਰਕੇਓਲੋਜੀਕਲ ਮਿਉਜ਼ਿਅਮ,
ਆਰਕੇਓਲੋਜੀਕਲ ਸਰਵੇ ਆਫ਼ ਇੰਡੀਆ, ਰੋਪੜ, ਜ਼ਿਲ੍ਹਾ ਰੂਪਨਗਰ, ਪੰਜਾਬ – 140001.
ਫੋਨ ਨ.: 01881-221230
ਸਮਾਂ : 10.00 ਵਜੇ ਸੇਵਰ ਤੋਂ 5.00 ਵਜੇ ਸ਼ਾਮ ਤਕ
ਹਰ ਸ਼ੁਕਰਵਾਰ ਨੂੰ ਮਿਊਜ਼ੀਅਮ ਬੰਦ ਰਹੇਗਾ
ਪ੍ਰਵੇਸ਼ ਫੀਸ: 5.00 ਰੁਪਏ (15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਈ ਪ੍ਰਵੇਸ਼ ਫੀਸ ਨਹੀਂ ਹੋਵੇਗੀ। )
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਪੁਰਾਤੱਤਵ ਮਿਊਜ਼ੀਅਮ ਜ਼ਿਲ੍ਹਾ ਰੂਪਨਗਰ ਵਿਖੇ ਸਥਿਤ ਹੈ। ਸਭ ਤੋਂ ਨੇੜੇ ਦਾ ਹਵਾਈ ਅੱਡਾ ਲਗਭਗ 56 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਵਿਖੇ ਹੈ ।
ਰੇਲਗੱਡੀ ਰਾਹੀਂ
ਨਜ਼ਦੀਕੀ ਰੇਲਵੇ ਸਟੇਸ਼ਨ ਰੂਪਨਗਰ ਵਿਖੇ ਹੈ ।
ਸੜਕ ਰਾਹੀਂ
ਸੜਕ ਦਵਾਰਾ ਚੰਡੀਗੜ੍ਹ ਤੋਂ ਰੂਪਨਗਰ ਦੀ ਦੂਰੀ ਲਗਭਗ 42 ਕਿ. ਮੀ. ਹੈ।